ਪੰਜਾਬ

punjab

ETV Bharat / state

ਫ਼ਾਜ਼ਿਲਕਾ ਜ਼ਿਲ੍ਹੇ ਦਾ ਨਹੀਂ ਰਿਹਾ ਖੇਤੀ ਯੋਗ - ਨਮੂਨੇ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਪਾਣੀਆਂ ਦੇ ਨਮੂਨੇ ਲਏ ਹਨ। ਰਿਪੋਰਟ ਵਿੱਚ ਦੱਸਿਆ ਹੈ ਕਿ ਇਹ ਪਾਣੀ ਹੁਣ ਫ਼ਸਲਾਂ ਨੂੰ ਸਿੰਜਾਈ ਜੋਗਾ ਵੀ ਨਹੀਂ ਰਿਹਾ।

ਫ਼ੋਟੋ

By

Published : Aug 5, 2019, 5:25 PM IST

ਚੰਡੀਗੜ੍ਹ: ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਪਾਣੀ ਇਸ ਹੱਦ ਤੱਕ ਦੂਸ਼ਿਤ ਹੋ ਗਿਆ ਹੈ ਕਿ ਉਹ ਪਾਣੀ ਹੁਣ ਫ਼ਸਲਾਂ ਸਿੰਜਣ ਜੋਗਾ ਵੀ ਨਹੀਂ ਰਿਹਾ। ਇਸੇ ਲਈ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਜਲ ਸਪਲਾਈ ਤੇ ਸੀਵਰੇਜ ਬੋਰਡ ਅਤੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜ਼ਿਲ੍ਹੇ ’ਚ ਪਾਣੀ ਵਾਲੇ ਦੂਸ਼ਿਤ ਪਾਣੀ ਬਾਰੇ 25 ਅਗਸਤ ਤੱਕ ਕਾਰਵਾਈ ਰਿਪੋਰਟ ਪੇਸ਼ ਕੀਤੀ ਜਾਵੇ
ਪਟੀਸ਼ਨਰ ਸ੍ਰੀ ਆਹੂਜਾ ਨੇ ਕਿਹਾ ਕਿ ਪੰਜਾਬ ਦੇ ਵੱਖੋ–ਵੱਖਰੇ ਇਲਾਕਿਆਂ ਦੇ 21 ਸੇਮ ਨਾਲ਼ਿਆਂ ਦਾ ਦੂਸ਼ਿਤ ਪਾਣੀ ਇੱਥੇ ਫ਼ਾਜ਼ਿਲਕਾ ’ਚ ਇਕੱਠਾ ਹੋ ਰਿਹਾ ਹੈ; ਜਿਸ ਕਾਰਨ 132 ਪਿੰਡ ਪ੍ਰਭਾਵਿਤ ਹੋ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਖੇਤੀਬਾੜੀ ਵਿਭਾਗ ਵੀ ਆਪਣੀ ਰਿਪੋਰਟ ’ਚ ਕਿਹ ਚੁੱਕਾ ਹੈ ਕਿ ਇੱਥੋਂ ਦੇ ਪਾਣੀ ਵਿੱਚ ਕਈ ਤਰ੍ਹਾਂ ਦੀਆਂ ਭਾਰੀ ਧਾਤਾਂ ਤੇ ਦੂਸ਼ਿਤ ਤੱਤਾਂ ਦਾ ਘੋਲ ਬਹੁਤ ਜ਼ਿਆਦਾ ਹੈ।

ABOUT THE AUTHOR

...view details