ਪੰਜਾਬ

punjab

ਕਿਸਾਨਾਂ ਘੇਰਿਆ ਐੱਸ.ਡੀ.ਐੱਮ. ਦਫ਼ਤਰ

ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਵਿੱਚ ਕਿਸਾਨਾਂ ਨੇ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਨੂੰ ਲੈ ਕੇ ਐੱਸ.ਡੀ.ਐੱਮ ਦਾ ਦਫ਼ਤਰ ਘੇਰਿਆ।

By

Published : Jul 1, 2021, 7:40 PM IST

Published : Jul 1, 2021, 7:40 PM IST

ਕਿਸਾਨਾਂ ਘੇਰਿਆ ਐੱਸ.ਡੀ.ਐੱਮ. ਦਫ਼ਤਰ
ਕਿਸਾਨਾਂ ਘੇਰਿਆ ਐੱਸ.ਡੀ.ਐੱਮ. ਦਫ਼ਤਰ

ਫਾਜ਼ਿਲਕਾ:ਕਿਸਾਨ ਸੁਰੂ ਤੋਂ ਹੀ ਮੁਸੀਬਤਾਂ ਨਾਲ ਉਲਝ ਕੇ ਖੇਤੀ ਕਰਦਾ ਆਇਆ ਹੈ, ਕਦੀ ਕੁਦਰਤ ਦੀ ਮਾਰ ਕਦੇ ਸਰਕਾਰਾਂ ਦੀ ਮਾਰ, ਜ਼ਿਲ੍ਹਾ ਫਾਜ਼ਿਲਕਾ ਦੇ ਉਪ ਮੰਡਲ ਅਬੋਹਰ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਪਾਣੀ ਨਾਲ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਨੂੰ ਲੈ ਕੇ ਪਿਛਲੇ ਕਾਫ਼ੀ ਦਿਨਾਂ ਤੋਂ ਪਹਿਲਾਂ ਅਬੋਹਰ ਹਨੂੰਮਾਨਗੜ੍ਹ ਰੋਡ ਅਤੇ ਅਬੋਹਰ ਮਲੋਟ ਰੋਡ ਤੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਹੋਇਆ ਹੈ।

ਕਿਸਾਨਾਂ ਘੇਰਿਆ ਐੱਸ.ਡੀ.ਐੱਮ. ਦਫ਼ਤਰ
ਵੀਰਵਾਰ ਨੂੰ ਉਸ ਸਮੇਂ ਸਥਿੱਤੀ ਤਣਾਅਪੂਰਨ ਹੋ ਗਈ, ਜਦੋਂ ਖਰਾਬੇ ਤੋਂ ਪ੍ਰਭਾਵਿਤ ਕਿਸਾਨ ਜਿਹੜਾ ਕਿ ਆਰਥਿਕ ਤੰਗੀ ਨਾਲ ਜੂਝ ਰਹੇ ਸੀ, ਵੱਲੋਂ ਆਤਮ ਹੱਤਿਆ ਕਰਨ ਲਈ ਨਹਿਰ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਜਿਸ ਦਾ ਕਿਸਾਨਾਂ ਨੂੰ ਪਤਾ ਲੱਗਣ ਤੇ ਗੁੱਸੇ ਵਿੱਚ ਆਏ, ਕਿਸਾਨਾਂ ਦੁਆਰਾ ਉਕਤ ਕਿਸਾਨ ਨੂੰ ਨਾਲ ਲੈ ਕੇ ਐਸ.ਡੀ.ਐਮ ਅਬੋਹਰ ਦਾ ਦਫ਼ਤਰ ਘੇਰਿਆ ਗਿਆ। ਜਿੱਥੇ ਕਿ ਪੰਜਾਬ ਸਰਕਾਰ ਅਤੇ ਫਾਜ਼ਿਲਕਾ ਪ੍ਰਸ਼ਾਸਨ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਨੇ ਮੰਗ ਕੀਤੀ, ਜਿੰਨੀ ਦੇਰ ਤੱਕ ਉਨ੍ਹਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਨਹੀਂ ਹੁੰਦੀ ਓਨੀ ਦੇਰ ਤੱਕ ਉਹ ਇਸ ਦਫ਼ਤਰ ਤੋਂ ਨਹੀਂ ਜਾਣਗੇ। ਇਹ ਵੀ ਪੜ੍ਹੋ:- LPG Cylinder : ਨਹੀਂ ਆਏ ਚੰਗੇ ਦਿਨ, ਰਸੋਈ ਗੈਸ ਦੀ ਮੁੜ ਵਧੀ ਕੀਮਤ

ABOUT THE AUTHOR

...view details