ਫਾਜ਼ਿਲਕਾ:ਨਹਿਰੀ ਪਾਣੀ (Canal water) ਦੀ ਕਮੀ ਦੇ ਚੱਲਦੇ ਪ੍ਰੇਸ਼ਾਨ ਹੋਏ ਕਿਸਾਨਾਂ ਵੱਲੋਂ ਫਾਜ਼ਿਲਕਾ-ਅਬੋਹਰ ਨੈਸ਼ਨਲ ਹਾਈਵੇ 'ਤੇ ਧਰਨਾ ਲਗਾ ਕੇ ਜਾਮ ਕੀਤਾ ਗਿਆ। ਕਿਸਾਨਾਂ ਵੱਲੋਂ ਇਹ ਧਰਨਾ ਨਹਿਰ ਵਿੱਚ ਪਾਣੀ ਨਾ ਆਉਣ ਦੇ ਕਾਰਨ ਲਗਾਇਆ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਪਾਣੀ ਦੀ ਕਮੀ ਦੇ ਚੱਲਦੇ ਉਨ੍ਹਾਂ ਦੀ ਫਸਲ ਸੁੱਕਣ ਕਿਨਾਰੇ ਹੋਈ ਹੈ।
ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਪਾਣੀ ਦੀ ਕਮੀ ਦੇ ਚੱਲਦੇ ਉਨ੍ਹਾਂ ਦੀ ਫਸਲ ਸੁੱਕਣ ਕਿਨਾਰੇ ਹੋਈ ਹੈ।ਧਰਨੇ ਵਾਲੀ ਜਗ੍ਹਾ ਤੇ ਫਾਜ਼ਿਲਕਾ ਨਹਿਰੀ ਵਿਭਾਗ ਦੇ ਐਸਡੀਓ ਚੰਡੀਗੜ੍ਹ ਮੀਟਿੰਗ ਤੇ ਗਏ ਹੋਣਗੇ ਕਰਕੇ ਉਨ੍ਹਾਂ ਦੀ ਜਗ੍ਹਾ ਜਲਾਲਾਬਾਦ ਤੋਂ ਨਹਿਰੀ ਵਿਭਾਗ (Department of Canal)ਦੇ ਅਧਿਕਾਰੀ ਕਿਸਾਨਾਂ ਦੀ ਗੱਲ ਕਰਨ ਧਰਨੇ ਵਾਲੀ ਜਗ੍ਹਾ ਤੇ ਪਹੁੰਚੇ ਤੇ ਧਰਨਾਕਾਰੀਆਂ ਵੱਲੋਂ ਉਨ੍ਹਾਂ ਨਾਲ ਕਿਸੇ ਕਿਸਮ ਦੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।