ਪੰਜਾਬ

punjab

ETV Bharat / state

ਕਿਸਾਨਾਂ ਕੀਤਾ ਨਹਿਰੀ ਵਿਭਾਗ ਖ਼ਿਲਾਫ਼ ਰੋਸ਼ ਪ੍ਰਦਰਸ਼ਨ - ਨੋਟਿਸ ਦੇ ਵਿਰੋਧ

ਨਹਿਰ ਵਿਭਾਗ ਨੇ ਸਰਹਿੰਦ ਫੀਡਰ ਨਹਿਰ ਤੇ ਪੈਂਦੇ ਮੋਘੇ,ਲਿਫ਼ਟ ਪੰਪ/ਸਾਈਫਨ ਆਦਿ ਦੀ ਰੁਟੇਸ਼ਨ ਅਨੁਸਾਰ ਬੰਦੀ ਸਬੰਧੀ ਲਗਾਏ ਨੋਟਿਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਨਹਿਰਾਂ ਤੇ ਧਰਨਾਂ ਲਗਾਇਆ ਹੈ

ਕਿਸਾਨਾਂ ਕੀਤਾ ਨਹਿਰੀ ਵਿਭਾਗ ਖ਼ਿਲਾਫ਼ ਰੋਸ਼ ਪ੍ਰਦਰਸ਼ਨ
ਕਿਸਾਨਾਂ ਕੀਤਾ ਨਹਿਰੀ ਵਿਭਾਗ ਖ਼ਿਲਾਫ਼ ਰੋਸ਼ ਪ੍ਰਦਰਸ਼ਨ

By

Published : Jun 29, 2021, 10:14 AM IST

ਫਰੀਦਕੋਟ: ਫਰੀਦਕੋਟ ਵਿੱਚ ਸੋਮਵਾਰ ਨੂੰ ਨਹਿਰੀ ਵਿਭਾਗ ਵੱਲੋਂ ਜਾਰੀ ਇੱਕ ਫਰਮਾਨ ਦੇ ਵਿਰੋਧ ਵਿੱਚ ਕਿਸਾਨਾਂ ਨੇ ਨਹਿਰ ਵਿਭਾਗ ਖ਼ਿਲਾਫ਼ ਧਰਨਾ ਲਗਾਕੇ ਜਿੱਥੇ ਰੋਸ਼ ਪ੍ਰਦਰਸ਼ਨ ਕੀਤਾ, ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਆਪਣੇ ਹਲਕੇ ਤੇ ਪੂਰੇ ਪੰਜਾਬ ਦੇ ਕਿਸਾਨਾਂ ਦਾ ਨਹਿਰੀ ਪਾਣੀ ਖੋਹਣ ਦੇ ਇਲਜ਼ਾਮ ਲਾਗਏ ਹਨ। ਇਸ ਮੌਕੇ ਕਿਸਾਨਾਂ ਨੇ ਨਹਿਰ ਵਿਭਾਗ ਦੇ ਕਿਸੇ ਵੀ ਆਦੇਸ਼ ਨੂੰ ਮੰਨਣ ਅਤੇ ਮੋਘੇ ਬੰਦ ਕਰਨ ਤੋਂ ਇਨਕਾਰ ਕਰਦਿਆ, ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਫਰੀਦਕੋਟ ਦੇ ਨਾਲ ਲੱਗਦੇ ਪਿੰਡਾਂ ਦੇ ਵੱਖ ਵੱਖ ਕਿਸਾਨਾਂ ਨੇ ਕਿਹਾ, ਕਿ ਉਨ੍ਹਾਂ ਨੇ ਨਹਿਰਾਂ ਬਣਾਉਣ ਲਈ ਆਪਣੀਆ ਜਮੀਨਾਂ ਸਰਕਾਰ ਨੂੰ ਦਿੱਤੀਆਂ ਸਨ, ਤਾਂ ਜੋ ਧਰਤੀ ਹੇਠਲੇ ਮਾੜੇ ਪਾਣੀ ਵਾਲੇ ਇਲਾਕਿਆਂ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਨਹਿਰੀ ਪਾਣੀ ਲੱਗ ਸਕੇ। ਪਰ ਹੁਣ ਸਰਕਾਰ ਵੱਲੋਂ ਫਰੀਦਕੋਟ ਜਿਲ੍ਹੇ ਦੇ ਕਿਸਾਨਾਂ ਨਾਲ ਵੱਡਾ ਧੱਕਾ ਕਰਦਿਆਂ, ਨਹਿਰੀ ਪਾਣੀ ਦੀ ਸਪਲਾਈ ਜੋ ਸਰਹਿੰਦ ਫੀਡਰ ਨਹਿਰ ਤੇ ਲੱਗੇ ਲਿਫਟ ਪੰਪਾਂ ਜਾਂ ਮੋਘਿਆਂ ਰਾਹੀਂ ਹੁੰਦੀ ਹੈ, ਉਹ ਰੋਟੇਸ਼ਨ ਨਾਲ ਇੱਕ ਹਫਤਾ ਬੰਦ ਰੱਖਣ ਦੇ ਹੁਕਮ ਕੀਤੇ ਗਏ ਹਨ। ਜਿਸ ਦੇ ਵਿਰੋਧ ਵਿੱਚ ਸੋਮਵਾਰ ਨੂੰ ਉਨ੍ਹਾਂ ਵੱਲੋਂ ਧਰਨਾ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ:- ਕੇਜਰੀਵਾਲ ਅੱਜ ਚੰਡੀਗੜ੍ਹ ਦੌਰੇ 'ਤੇ, ਆਪ ਆਗੂ ਹੋਏ ਪੱਬਾਂ ਭਾਰ

ABOUT THE AUTHOR

...view details