ਪੰਜਾਬ

punjab

ETV Bharat / state

ਫੁੱਲਾਂ ਅਤੇ ਫੱਲਾਂ ਦੀ ਖੇਤੀ ਕਰ ਪਿੰਡ ਸੱਪਾ ਵਾਲੀ ਦੇ ਕਿਸਾਨ ਕਮਾ ਰਹੇ ਲੱਖਾਂ ਰੁਪਏ - ਖੇਤੀ ਦੇ ਸਹਾਇਕ ਧੰਦੇ

ਪੰਜਾਬ 'ਚ ਕਿਸਾਨਾਂ ਦੀ ਹਾਲਤ ਬੇਹਦ ਚਿੰਤਾਜਨਕ ਹੈ। ਹੁਣ ਤੱਕ ਸੂਬੇ ਦੇ ਕਈ ਕਿਸਾਨ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਜਿਥੇ ਇੱਕ ਪਾਸੇ ਸੂਬੇ ਦੇ ਕਿਸਾਨ ਆਪਣੀ ਆਰਥਿਕ ਮੰਦੀ ਨਾਲ ਜੂਝ ਰਹੇ ਹਨ, ਉਥੇ ਹੀ ਦੂਜੇ ਪਾਸੇ ਕੁੱਝ ਅਜਿਹੇ ਕਿਸਾਨ ਹਨ ਜੋ ਖੇਤੀ ਦੇ ਸਹਾਇਕ ਧੰਧੇ ਅਪਣਾ ਕੇ ਲੱਖਾਂ ਰੁਪਏ ਕਮਾ ਰਹੇ ਹਨ। ਅਜਿਹੀ ਮਿਸਾਲ ਫ਼ਾਜਿਲਕਾ ਦੇ ਪਿੰਡ ਸੱਪਾ ਵਾਲੀ ਦੇ ਕਿਸਾਨਾਂ ਦੀ ਹੈ ਜੋ ਫੁੱਲਾਂ ਅਤੇ ਫੱਲਾਂ ਦੀ ਖੇਤੀ ਕਰਕੇ ਵੱਧੀਆ ਮੁਨਾਫਾ ਹਾਸਲ ਕਰ ਰਹੇ ਹਨ।

ਫੁੱਲਾਂ ਅਤੇ ਫੱਲਾਂ ਦੀ ਖੇਤੀ ਤੋਂ ਕਿਸਾਨ ਕਮਾ ਰਹੇ ਲੱਖਾਂ
ਫੁੱਲਾਂ ਅਤੇ ਫੱਲਾਂ ਦੀ ਖੇਤੀ ਤੋਂ ਕਿਸਾਨ ਕਮਾ ਰਹੇ ਲੱਖਾਂ

By

Published : Dec 6, 2019, 8:04 AM IST

ਫ਼ਾਜਿਲਕਾ : ਪਿੰਡ ਸੱਪਾ ਵਾਲੀ ਦੇ ਕਿਸਾਨ ਖੇਤੀ ਦੇ ਸਹਾਇਕ ਧੰਦੇ ਅਪਣਾ ਕੇ ਲੱਖਾਂ ਰੁਪਏ ਕਮਾ ਰਹੇ ਹਨ। ਇਨ੍ਹਾਂ ਕਿਸਾਨਾਂ ਵਲੋਂ ਚਲਾਈਆਂ ਜਾ ਰਹੀਆਂ ਨਰਸਰੀਆਂ 'ਚ ਗੁਲਾਬ ਦੀਆਂ ਵੱਖਰੀਆਂ ਪ੍ਰਜਾਤੀਆਂ ਦੇ ਫੁੱਲਾਂ ਦੀ ਖੇਤੀ, ਨਿੰਬੂ ,ਕਿੰਨੂ ਅਤੇ ਹੋਰਨਾਂ ਕਈ ਕਿਸਮਾਂ ਦੀ ਪਨੀਰੀ ਤਿਆਰ ਕਰ ਦੇਸ਼ਭਰ ਦੇ ਕਈ ਥਾਵਾਂ 'ਤੇ ਭੇਜੀ ਜਾ ਰਹੀ ਹੈ। ਇਸ ਰਾਹੀਂ ਇਹ ਕਿਸਾਨ ਵਧੀਆ ਮੁਨਾਫ਼ਾ ਕਮਾ ਰਹੇ ਹਨ।

ਇਸ ਸੰਬਧੀ ਜਦੋ ਅਸੀਂ ਈਟੀਵੀ ਦੀ ਟੀਮ ਨੇ ਪਿੰਡ ਸੱਪਾ ਵਾਲੀ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਫੁੱਲਾਂ ਅਤੇ ਫੱਲਾਂ ਦੀਆਂ ਨਰਸਰੀਆਂ ਚਲਾ ਰਹੇ ਹਨ। ਇਥੇ ਉਹ ਗੁਲਾਬ, ਗੇਂਦੇ ਵਰਗੇ ਫੁੱਲਾਂ ਦੀ ਖੇਤੀ ਕਰਦੇ ਹਨ ਅਤੇ ਵੱਖ-ਵੱਖ ਫੱਲਾਂ ਦੀ ਕਈ ਕਿਸਮਾਂ ਦੀ ਪਨੀਰੀ ਤਿਆਰ ਕਰਕੇ ਉਸ ਨੂੰ ਵੇਚਦੇ ਹਨ।

ਵੀਡੀਓ

ਹੋਰ ਪੜ੍ਹੋ: ਦਿਵਿਆਂਗਾਂ ਨੇ ਪੰਜਾਬ ਸਰਕਾਰ ਵਿਰੁੱਧ ਕੱਢਿਆ ਰੋਸ ਮਾਰਚ

ਨਰਸਰੀ ਚਲਾਉਣ ਵਾਲੇ ਕਿਸਾਨਾਂ ਨੇ ਦੱਸਿਆ ਕਿ ਰਾਜਸਥਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਇਸ ਪਿੰਡ 'ਚ ਗਰਮੀਆਂ ਦੇ ਮੌਸਮ ਦੌਰਾਨ ਤਾਪਮਾਨ ਵੱਧ ਜਾਂਦਾ ਹੈ। ਗਰਮੀ ਦੇ ਮੌਸਮ 'ਚ ਵੀ ਉਹ ਕਰੜੀ ਮਿਹਨਤ ਕਰਕੇ ਇਥੇ ਕਰਕੇ ਇੱਥੇ ਕਿੰਨੂ,ਨੀਂਬੂ,ਗੁਲਾਬ ਦੇ ਫੁੱਲਾਂ ਅਤੇ ਕਈ ਹੋਰਨਾਂ ਪ੍ਰਜਾਤੀਆਂ ਦੀਆਂ ਪਨੀਰੀ ਤਿਆਰ ਕਰਕੇ ਦੇਸ਼ ਭਰ ਦੇ ਲੋਕਾਂ ਨੂੰ ਭੇਜਦੇ ਹਨ। ਉਨ੍ਹਾਂ ਕਿਹਾ ਕਿ ਕਣਕ ਜਾ ਝੋਨੇ ਦੀ ਫਸਲ ਦੇ ਨਾਲ-ਨਾਲ ਫੁੱਲਾਂ ਅਤੇ ਫੱਲਾਂ ਦੀ ਖੇਤੀ ਨਾਲ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੱਪਾ ਵਾਲੀ ਪਿੰਡ ਨੂੰ ਫੁੱਲਾਂ ਦਾ ਕਸ਼ਮੀਰ ਵੀ ਕਿਹਾ ਜਾਂਦਾ ਹੈ।

ABOUT THE AUTHOR

...view details