ਫ਼ਿਰੋਜ਼ਪੁਰ: ਫਿਰੋਜ਼ਪੁਰ ਵਿੱਚ ਕਿਸਾਨਾਂ ਨੇ ਝੋਂਕ ਰੋਡ ’ਤੇ ਜਾਮ ਲਗਾ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਪੰਜਾਬ ਸਰਕਾਰ ਨੇ 10 ਤੋਂ ਖਰੀਦ ਸ਼ੁਰੂ ਕੀਤੀ ਹੈ, ਝੋਂਕ ਮੰਡੀ ਵਿੱਚ ਅਜੇ ਤੱਕ ਪੂਰਾ ਬਾਰਦਾਨ ਨਹੀਂ ਮਿਲ ਰਿਹਾ। ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਹੈ, ਜਿਸ ਕਾਰਨ ਕਿਸਾਨਾਂ ਨੇ ਫਿਰੋਜ਼ਪੁਰ ਮੁਕਤਸਰ ਰੋਡ 'ਤੇ ਜਾਮ ਲਗਾ ਦਿੱਤਾ।
ਮੰਡੀ 'ਚ ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਨੇ ਝੋਂਕ ਰੋਡ ਕੀਤਾ ਜਾਮ - ਪੂਰਾ ਬਾਰਦਾਨ ਨਹੀਂ
ਫਿਰੋਜ਼ਪੁਰ ਵਿੱਚ ਕਿਸਾਨਾਂ ਨੇ ਝੋਂਕ ਰੋਡ ’ਤੇ ਜਾਮ ਲਗਾ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਪੰਜਾਬ ਸਰਕਾਰ ਨੇ 10 ਤੋਂ ਖਰੀਦ ਸ਼ੁਰੂ ਕੀਤੀ ਹੈ, ਝੋਂਕ ਮੰਡੀ ਵਿੱਚ ਅਜੇ ਤੱਕ ਪੂਰਾ ਬਾਰਦਾਨ ਨਹੀਂ ਮਿਲ ਰਿਹਾ। ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਹੈ, ਜਿਸ ਕਾਰਨ ਕਿਸਾਨਾਂ ਨੇ ਫਿਰੋਜ਼ਪੁਰ ਮੁਕਤਸਰ ਰੋਡ 'ਤੇ ਜਾਮ ਲਗਾ ਦਿੱਤਾ।
ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਵਿੱਚ ਮੌਸਮ ਦਾ ਮਿਜਾਜ਼ ਬਦਲਦਾ ਜਾ ਰਿਹਾ ਹੈ ਉੱਥੇ ਹੀ ਸਰਕਾਰ ਵੱਲੋਂ ਖ਼ਰੀਦ ਕੀਤੀ ਗਈ। ਕਰੋੜਾਂ ਰੁਪਏ ਦੀ ਕਣਕ ਲਿਫਟਿੰਗ ਸਮੇਂ ਸਿਰ ਨਾ ਹੋਣ ਦੇ ਚੱਲਦੇ ਖੁੱਲ੍ਹੇ ਆਸਮਾਨ ਦੇ ਥੱਲੇ ਪਈ ਹੈ। ਲਿਫਟਿੰਗ ਨਾ ਹੋਣ ਦੇ ਕਾਰਨ ਕਣਕ ਖੁੱਲ੍ਹੇ ਆਸਮਾਨ ਦੇ ਥੱਲੇ ਪਈ ਹੈ, ਪਰ ਕਿਸੇ ਨੂੰ ਵੀ ਉਸ ਦੀ ਪਰਵਾਹ ਨਹੀਂ ਹੈ। ਮੌਸਮ ਦੇ ਬਦਲਦੇ ਮਿਜਾਜ਼ ਨਾਲ ਮੀਂਹ ਦਾ ਖਦਸ਼ਾ ਬਣਿਆ ਹੋਇਆ ਹੈ।
ਜੇਕਰ ਮੀਂਹ ਆ ਜਾਂਦਾ ਹੈ ਤਾਂ ਮੰਡੀ ਵਿੱਚ ਬੋਰੀਆਂ ਨੂੰ ਢੱਕਣ ਲਈ ਕੀਤੇ ਤਰਪਾਲਾਂ ਦਾ ਵੀ ਪ੍ਰਬੰਧ ਵੇਖਣ ਨੂੰ ਨਹੀਂ ਮਿਲਿਆ ਹੈ, ਪਹਿਲਾਂ ਵੀ ਕਈ ਵਾਰ ਮੀਂਹ ਵਿੱਚ ਅਨਾਜ ਭਿੱਜਦਾ ਦਿਖਾਈ ਦਿੰਦਾ ਰਿਹਾ ਹੈ, ਪਰ ਮਹਿਕਮੇ ਉੱਤੇ ਸਰਕਾਰਾਂ ਦੀ ਲਾਪ੍ਰਵਾਹੀ ਸਾਫ਼ ਦਿਖਾਈ ਦਿੰਦੀ ਰਹੀ ਹੈ।