ਪੰਜਾਬ

punjab

ETV Bharat / state

ਪਾਣੀ ਦੀ ਸਮੱਸਿਆ ਤੋਂ ਅੱਕੇ ਕਿਸਾਨਾਂ ਨੇ ਐਕਸੀਅਨ ਦਫਤਰ ਨੂੰ ਪਾਇਆ ਘੇਰਾ - ਲਗਾਤਾਰ ਬਿਜਲੀ ਮਿਲ ਰਹੀ

ਫਾਜ਼ਿਲਕਾ ਦੇ ਵਿੱਚ ਨਹਿਰੀ ਪਾਣੀ ਦੀ ਸਮੱਸਿਆ ਨੂੰ ਲੈਕੇ ਕਿਸਾਨਾਂ ਦੇ ਵੱਲੋਂ ਐਕਸੀਅਨ ਦਫਤਰ ਦਾ ਘਿਰਾਓ ਕਰ ਸੂਬਾ ਤੇ ਕੇਂਦਰ ਸਰਕਾਰ ਖਿਲਾਫ਼ ਜੰਮਕੇ ਭੜਾਸ ਕੱਢੀ ਗਈ।

ਪਾਣੀ ਦੀ ਸਮੱਸਿਆ ਤੋਂ ਅੱਕੇ ਕਿਸਾਨਾਂ ਨੇ ਐਕਸੀਅਨ ਦਫਤਰ ਨੂੰ ਪਾਇਆ ਘੇਰਾ
ਪਾਣੀ ਦੀ ਸਮੱਸਿਆ ਤੋਂ ਅੱਕੇ ਕਿਸਾਨਾਂ ਨੇ ਐਕਸੀਅਨ ਦਫਤਰ ਨੂੰ ਪਾਇਆ ਘੇਰਾ

By

Published : Jul 20, 2021, 2:18 PM IST

ਫਾਜ਼ਿਲਕਾ:ਵੈਸੇ ਤਾਂ ਪੰਜਾਬ ਸਰਕਾਰ ਆਪਣੇ ਆਪ ਨੂੰ ਕਿਸਾਨਾਂ ਦੀ ਹਮਾਇਤੀ ਦੱਸਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ ਪਰ ਕਿਸਾਨਾਂ ਨੂੰ ਨਾ ਤਾਂ ਪਾਣੀ ਮਿਲਿਆ ਹੈ ਅਤੇ ਨਾ ਹੀ ਲਗਾਤਾਰ ਬਿਜਲੀ ਮਿਲ ਰਹੀ ਹੈ ਜਿਸ ਤੋਂ ਦੁਖੀ ਹੋ ਕਿਸਾਨਾਂ ਨੇ ਸਿੰਜਾਈ ਨਹਿਰੀ ਵਿਭਾਗ ਦੇ ਦਫ਼ਤਰ ਸਾਹਮਣੇ ਧਰਨਾ ਲਗਾਇਆ ।

ਪਾਣੀ ਦੀ ਸਮੱਸਿਆ ਤੋਂ ਅੱਕੇ ਕਿਸਾਨਾਂ ਨੇ ਐਕਸੀਅਨ ਦਫਤਰ ਨੂੰ ਪਾਇਆ ਘੇਰਾ

ਕਿਸਾਨਾਂ ਦਾ ਕਹਿਣੈ ਕਿ ਪਾਣੀ ਦੀ ਬੰਦੀ ਦੇ ਤਹਿਤ ਉਨ੍ਹਾਂ ਨੂੰ ਪਾਣੀ ਨਹੀਂ ਮਿਲਿਆ ਅਤੇ ਲਗਾਤਾਰ ਬਿਜਲੀ ਸਪਲਾਈ ਨਾ ਮਿਲਣ ਕਰਕੇ ਉਨ੍ਹਾਂ ਦੀ ਫਸਲ ਸੁੱਕਣ ਕਨਾਰੇ ਹੋਈ ਪਈ ਹੈ ਜਿਸ ਤੋਂ ਦੁਖੀ ਹੋਏ ਉਨ੍ਹਾਂ ਨੂੰ ਧਰਨਾ ਲਗਾਉਣਾ ਪਿਆ ਹੈ। ਧਰਨੇ ਵਿੱਚ ਪਹੁੰਚੇ ਕਿਸਾਨਾਂ ਨੇ ਆਪਣਾ ਦੁੱਖੜਾ ਸੁਣਾਉਂਦੇ ਹੋਏ ਕਿਹਾ ਕਿ ਝੋਨੇ ਦੇ ਸੀਜ਼ਨ ਵਿੱਚ ਵੱਧ ਪਾਣੀ ਦੀ ਜ਼ਰੂਰਤ ਹੋਣ ਕਰਕੇ ਨਹਿਰੀ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ ਜੇਕਰ ਉਨ੍ਹਾਂ ਨੂੰ ਨਹਿਰੀ ਪਾਣੀ ਨਾ ਪੁੱਜਦਾ ਕੀਤਾ ਤਾਂ ਉਹ ਵੱਡੇ ਸੰਘਰਸ਼ ਸੰਘਰਸ਼ ਵਿੱਢਣਗੇ ਅਤੇ ਸੜਕਾਂ ‘ਤੇ ਆਉਣਾ ਲਈ ਮਜਬੂਰ ਹੋਣਗੇ।

ਇਸ ਮੌਕੇ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਦੋਵਾਂ ਤੇ ਨਿਸ਼ਾਨੇ ਸਾਧੇ। ਕਿਸਾਨਾਂ ਦਾ ਕਹਿਣੈ ਕਿ ਸਰਕਾਰਾਂ ਦੇ ਵੱਲੋਂ ਕਿਸਾਨ ਵਿਰੋਧੀ ਨੀਤੀਆਂ ਬਣਾਈਆਂ ਜਾ ਰਹੀਆਂ ਹਨ।ਕਿਸਾਨਾਂ ਦਾ ਕਹਿਣੈ ਕਿ ਉਹ ਸਰਕਾਰ ਦੀਆਂ ਨੀਤੀਆਂ ਨੂੰ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਵਿੱਢਣਗੇ।

ਇਹ ਵੀ ਪੜ੍ਹੋ:ਕਾਰਜਕਾਰੀ ਪ੍ਰਧਾਨ ਬਣਨ ‘ਤੇ ਕੁਲਜੀਤ ਨਾਗਰਾ ਦਾ ਕਾਂਗਰਸੀ ਕਲੇਸ਼ ‘ਤੇ ਵੱਡਾ ਬਿਆਨ

ABOUT THE AUTHOR

...view details