ਪੰਜਾਬ

punjab

ETV Bharat / state

ਕਿਸਾਨ ਅਤੇ ਸੁਰਜੀਤ ਜਿਆਣੀ ਹੋਏ ਆਹਮੋ-ਸਾਹਮਣੇ - ਮੋਦੀ ਸਰਕਾਰ

ਫ਼ਾਜ਼ਿਲਕਾ ਵਿਚ ਕਿਸਾਨ ਅਤੇ ਸਾਬਕਾ ਬੀਜੇਪੀ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਆਹਮੋ ਸਾਹਮਣੇ ਹੋ ਗਏ ਤੇ ਇਕ ਦੂਸਰੇ ਨੂੰ ਖੇਤੀ ਕਾਨੂੰਨਾਂ ਦੇ ਪ੍ਰਤੀ ਸੁਆਲ ਜੁਆਬ ਕਰਨੇ ਸ਼ੁਰੂ ਕਰ ਦਿੱਤੇ। ਜਿੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਰਜੀਤ ਕੁਮਾਰ ਜਿਆਣੀ ਵੱਲੋਂ ਮੋਦੀ ਸਰਕਾਰ ਦਾ ਪੱਖ ਪੂਰਿਆ ਗਿਆ ਉਥੇ ਹੀ ਕਿਸਾਨਾਂ ਵੱਲੋਂ ਇਸ ਕਾਨੂੰਨ ਨੂੰ ਲੈ ਕੇ ਸੁਆਲ ਖੜ੍ਹੇ ਕੀਤੇ ਗਏ। ਤਲਖੀ ਇੱਥੋਂ ਤੱਕ ਵਧ ਗਈ ਕਿ ਸੁਰਜੀਤ ਕੁਮਾਰ ਜਿਆਣੀ ਵੱਲੋਂ ਕਿਸਾਨ ਨੂੰ ਬਹਿਸ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ।

ਕਿਸਾਨ ਅਤੇ ਸੁਰਜੀਤ ਜਿਆਣੀ ਹੋਏ ਆਹਮੋ-ਸਾਹਮਣੇ
ਕਿਸਾਨ ਅਤੇ ਸੁਰਜੀਤ ਜਿਆਣੀ ਹੋਏ ਆਹਮੋ-ਸਾਹਮਣੇ

By

Published : May 29, 2021, 9:22 PM IST

ਫਾਜ਼ਿਲਕਾ:ਬਲੱਡ ਬੈਂਕ ਦੁਆਰਾ ਖੂਨਦਾਨ ਕੈਂਪ ਲਗਾਇਆ ਸੀ ਇਸ ਦੌਰਾਨ ਇਕ ਕਿਸਾਨ ਅਤੇ ਸਾਬਕਾ ਬੀਜੇਪੀ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਆਹਮੋ ਸਾਹਮਣੇ ਹੋ ਜਾਣ 'ਤੇ ਇਕ ਦੂਸਰੇ ਨੂੰ ਖੇਤੀ ਕਾਨੂੰਨਾਂ ਦੇ ਪ੍ਰਤੀ ਸੁਆਲ ਜੁਆਬ ਕਰਨੇ ਸ਼ੁਰੂ ਕਰ ਦਿੱਤੇ ਗਏ।ਜਿੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਰਜੀਤ ਕੁਮਾਰ ਜਿਆਣੀ ਵੱਲੋਂ ਮੋਦੀ ਸਰਕਾਰ ਦਾ ਪੱਖ ਪੂਰਿਆ ਗਿਆ। ਉਥੇ ਹੀ ਕਿਸਾਨਾਂ ਵੱਲੋਂ ਇਸ ਦਾ ਇਸ ਕਾਨੂੰਨ ਨੂੰ ਲੈ ਕੇ ਸੁਆਲ ਖੜ੍ਹੇ ਕੀਤੇ।

ਕਿਸਾਨ ਅਤੇ ਸੁਰਜੀਤ ਜਿਆਣੀ ਹੋਏ ਆਹਮੋ-ਸਾਹਮਣੇ

ਤੁਸੀ ਵਕੀਲ ਲੈ ਕੇ ਆਉ : ਜਿਆਣੀ

ਤਲਖੀ ਇੱਥੋਂ ਤੱਕ ਵਧ ਗਈ ਕਿ ਸੁਰਜੀਤ ਕੁਮਾਰ ਜਿਆਣੀ ਵੱਲੋਂ ਕਿਸਾਨ ਨੂੰ ਬਹਿਸ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ। ਸੁਰਜੀਤ ਕੁਮਾਰ ਜਿਆਣੀ ਨੇ ਕਿਸਾਨ ਨੂੰ ਕਿਹਾ ਤੁਸੀ ਆਪਣੇ ਨਾਲ ਵਕੀਲ ਲੈ ਕੇ ਆਉ ਮੈਂ ਬਹਿਸ ਕਰਨ ਲਈ ਤਿਆਰ ਹਾਂ।

ਜਦੋਂ ਕਿਸਾਨ ਨੇ ਬਹਿਸ ਲਈ ਸਮਾਂ ਤੇ ਸਥਾਨ ਪੁੱਛਿਆ

ਉਧਰ ਕਿਸਾਨ ਨੇ ਬਹਿਸ ਲਈ ਸਮਾਂ ਅਤੇ ਸਥਾਨ ਪੁੱਛਿਆ ਤਾਂ ਜਿਆਣੀ ਦੇ ਨਾਲ ਆਏ ਸਾਬਕਾ ਨਗਰ ਕੌਂਸਲਰ ਦੇ ਪ੍ਰਧਾਨ ਸੇਠੀ ਵੱਲੋਂ ਇਕ ਮੋਬਾਇਲ ਨੰਬਰ ਦਿੱਤਾ ਗਿਆ। ਕਿਸਾਨ ਦਾ ਕਹਿਣਾ ਹੈ ਕਿ ਅਸੀਂ ਖੇਤੀਬਾੜੀ ਵਾੇ ਕਾਲੇ ਕਾਨੂੰਨਾਂ ਨੂੰ ਲੈ ਕੇ ਬਹਿਸ ਕਰਨ ਲਈ ਤਿਆਰ ਹਾਂ। ਇਹ ਤਿੰਨੇ ਕਾਲੇ ਕਾਨੂੰਨ ਕਿਸਾਨ ਨੂੰ ਹੀ ਖਤਮ ਨਹੀਂ ਕਰਦੇ ਸਗੋਂ ਕਿਰਤੀ ਵਰਗ ਦੇ ਲਈ ਵੀ ਨੁਕਸਾਨਦਾਇਕ ਹੈ।

ਇਹ ਵੀ ਪੜੋ:Wrestler Sushil Kumar ਦੀ ਪੁਲਿਸ ਹਿਰਾਸਤ 'ਚ ਚਾਰ ਦਿਨਾਂ ਦਾ ਵਾਧਾ

ABOUT THE AUTHOR

...view details