ਫਾਜ਼ਿਲਕਾ: ਪੰਜਾਬ ਵਿੱਚ ਕਣਕ ਦੀ ਬਿਜਾਈ ਨੂੰ ਲੈ ਕੇ ਕੰਮ ਜ਼ੋਰਾਂ 'ਤੇ ਹੈ। ਪਰ ਡੀ.ਏ.ਪੀ (D.A.P.) ਦੀ ਕਮੀ ਦੇ ਚੱਲਦੇ ਕੰਮ ਪੱਛੜ ਦਾ ਦਿਖਾਈ ਦੇ ਰਿਹਾ ਹੈ। ਪੰਜਾਬ ਵਿੱਚ ਨਿੱਤ ਦਿਨ ਡੀ.ਏ.ਪੀ ਖਾਦ ਦੀ ਕਮੀ ਦੇ ਚਲਦਿਆਂ ਰੋਸ ਮੁਜ਼ਾਹਰੇ ਸਾਹਮਣੇ ਆ ਰਹੇ ਹਨ। ਉਥੇ ਹੀ ਫਾਜ਼ਿਲਕਾ ਦੇ ਵਿਚ ਇੱਕ ਟਰਾਲੀ ਡੀਏਪੀ ਖਾਦ ਦੇ ਆਉਣ 'ਤੇ ਜਿੱਥੇ ਪਹਿਲਾਂ ਦੁਕਾਨਦਾਰ ਵੱਲੋਂ ਨਗਦ ਪੈਸੇ ਵਸੂਲ ਕੇ ਖਾਦ ਦੇਣ ਦੀ ਗੱਲ ਕਹੀ ਗਈ।
ਜਦੋਂ ਕਿਸਾਨ ਖਾਦ ਚੁੱਕਣ ਵਾਸਤੇ ਆਏ, ਤਾਂ ਟਰਾਲੀ 'ਤੇ ਲੱਦੀ ਖਾਦ ਦੁਕਾਨਦਾਰ ਵੱਲੋਂ ਚੁਕਵਾਣ ਤੋਂ ਇਨਕਾਰੀ ਕਰ ਦਿੱਤੀ। ਜਿਸਦੇ ਰੋਸ ਵਜੋਂ ਕਿਸਾਨਾਂ ਵੱਲੋਂ ਦੁਕਾਨਦਾਰ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ (Slogans against the government) ਕੀਤੀ ਗਈ। ਕਿਸਾਨਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਖਾਦ ਖ਼ਰੀਦਣ ਵਾਸਤੇ ਦੁਕਾਨਦਾਰ ਨੂੰ ਪੈਸੇ ਜਮ੍ਹਾ ਕਰਵਾਏ ਸਨ।
ਜਦੋਂ ਖਾਦ ਚਕਵਾਉਣ ਦੀ ਵਾਰੀ ਆਈ, ਤਾਂ ਦੁਕਾਨਦਾਰ ਵੱਲੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਕਿ ਇਹ ਟਰਾਲੀ ਗ਼ਲਤੀ ਨਾਲ ਆ ਗਈ ਹੈ, ਜਿਸ ਨੂੰ ਉਹ ਅੱਗੇ ਭੇਜ ਰਹੇ ਹਨ। ਜਿਸ ਕਰਕੇ ਉਨ੍ਹਾਂ ਨੂੰ ਖਾਦ ਨਹੀ ਦਿੱਤੀ ਜਾ ਰਹੀ ਹੈ। ਕਿਸਾਨਾਂ ਨੇ ਦੁਕਾਨਦਾਰ ਉੱਤੇ ਕਾਲਾਬਾਜ਼ਾਰੀ (Farmers blackmail shopkeepers) ਕਰਨ ਦੇ ਆਰੋਪ ਲਗਾਏ ਹਨ।