ਪੰਜਾਬ

punjab

ETV Bharat / state

ਕਾਤਲਾਂ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ - ਪੁਲਿਸ ਪ੍ਰਸ਼ਾਸਨ

ਫਾਜ਼ਿਲਕਾ ਦੇ ਅਬੋਹਰ ਦੀ ਬਾਰ ਐਸੋਸੀਏਸ਼ਨ (Bar Association) ਵਿਚ ਕੰਮ ਕਰਦੇ ਨੌਜਵਾਨ ਬੀਤੀ ਦਿਨੀਂ ਮੋਟਰਸਾਈਕਲ ਸਮੇਤ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ (Suicide) ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਪਰਿਵਾਰਿਕ ਮੈਂਬਰ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਰੋਸ ਪ੍ਰਦਰਸਨ ਕੀਤਾ।

ਕਾਤਲਾਂ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ
ਕਾਤਲਾਂ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ

By

Published : Aug 7, 2021, 2:32 PM IST

ਫਾਜ਼ਿਲਕਾ:ਅਬੋਹਰ ਦੀ ਬਾਰ ਐਸੋਸੀਏਸ਼ਨ (Bar Association) ਵਿੱਚ ਕੰਮ ਕਰਦੇ ਪਰਮਿੰਦਰ ਸਿੰਘ ਵੱਲੋਂ ਬੀਤੇ ਦਿਨ ਮੋਟਰ ਸਾਇਕਲ ਸਮੇਤ ਨਹਿਰ ਵਿਚ ਛਲਾਂਗ ਲਗਾ ਕੇ ਖੁਦਕੁਸ਼ੀ (Suicide)ਕਰਨ ਦੇ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਵੱਲੋਂ ਉਸ ਦੇ ਕਾਤਲਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਪਰਿਵਾਰਕ ਮੈਂਬਰਾ ਨੇ ਕਿਹਾ ਕਿ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਪਰਵਿੰਦਰ ਸਿੰਘ ਦੇ ਕਾਤਲਾਂ ਦੇ ਖ਼ਿਲਾਫ਼ ਬਾਏਨੇਮ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਹੈ ਅਤੇ ਉਸ ਦੇ ਕਾਤਲ ਸ਼ਰ੍ਹੇਆਮ ਘੁੰਮ ਰਹੇ ਹਨ।ਜਿਹੜੀ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦਾ ਨਤੀਜਾ ਹੈ।

ਕਾਤਲਾਂ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ
ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਕਰਨਵੀਰ ਇੰਦੌਰਾ ਨੇ ਦੱਸਿਆ ਕਿ ਅਬੋਹਰ ਪੁਲਿਸ ਹਮੇਸ਼ਾਂ ਤੋਂ ਦਲਿਤਾਂ ਦੇ ਪ੍ਰਤੀ ਨਾਕਾਰਆਤਮਕ ਹੋਣ ਕਰਕੇ ਕਦੇ ਵੀ ਐੱਸਸੀ ਐੱਸਟੀ ਐਕਟ ਦੇ ਅਧੀਨ ਮੁਕੱਦਮਾ ਦਰਜ ਨਹੀਂ ਕਰਦੀ।ਉਨ੍ਹਾਂਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਉਕਤ ਮੁਕੱਦਮੇ ਵਿਚ ਐੱਸਸੀ ਐੱਸਟੀ ਐਕਟ ਜੋੜ ਕੇ ਜਲਦ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਇਹ ਵੀ ਪੜੋ:ਪ੍ਰਿੰਟਰ ਚੋਰੀ ਕਰਦਾ ਚੋਰ ਕਾਬੂ, ਦੇਖੇ ਲੋਕਾਂ ਨੇ ਕੀ ਕੀਤਾ ਹਾਲ

ABOUT THE AUTHOR

...view details