ਫਾਜ਼ਿਲਕਾ: ਮੌਜੂਦਾ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਅਤੇ ਲੋਕਾਂ ਦੀ ਸੁਰੱਖਿਆ ਲਈ ਵੱਡੇ ਵੱਡੇ ਵਾਅਦੇ ਕੀਤੇ ਸਨ। ਅਕਾਲੀ ਦਲ ਬਾਦਲ ਅਤੇ ਬੀਜੇਪੀ ਦੀ ਸਰਕਾਰ ਮੌਕੇ ਬੇਲਗਾਮ ਹੋ ਚੁੱਕੀ ਨੇ ਪੁਲਿਸ ਨੂੰ ਵੀ ਲਗਾਮ ਲਗਾਉਣ ਦੀ ਗੱਲ ਕਹੀ ਗਈ ਸੀ।
ਇਸੇ ਤਰ੍ਹਾਂ ਦੀ ਤਾਜ਼ਾ ਘਟਨਾ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਅਧੀਨ ਆਉਂਦੇ ਪਿੰਡ ਢਾਬ ਖੁਸ਼ਹਾਲ ਜੋਈਆ ਵਿਖੇ ਐਤਵਾਰ ਸਵੇਰੇ ਵਾਪਰੀ ਹੈ। ਜਿੱਥੇ ਥਾਣਾ ਅਮੀਰਖਾਸ ਦੀ ਪੁਲਿਸ ਵੱਲੋਂ ਛਾਪੇਮਾਰੀ ਦੀ ਵੀਡੀਓ ਦਿਖਾਉਂਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਵੇਰੇ ਤੜਕੇ ਥਾਣਾ ਅਮੀਰਖਾਸ ਦੀ ਪੁਲਿਸ ਵੱਲੋਂ ਉਨ੍ਹਾਂ ਦੇ ਘਰ 5 ਵਜੇ ਦੇ ਕਰੀਬ ਛਾਪੇਮਾਰੀ ਕੀਤੀ ਗਈ। ਪਰਿਵਾਰਕ ਮੈਂਬਰਾਂ ਨੇ ਆਰੋਪ ਲਾਇਆ ਕਿ ਉਨ੍ਹਾਂ ਨੇ ਗ੍ਰਿਫ਼ਤਾਰੀ ਵਾਰੰਟ ਅਤੇ ਨਾ ਹੀ ਕੋਈ ਮੁਕੱਦਮੇ ਦੀ ਗੱਲ ਕੀਤੀ ਤਲਾਸ਼ੀ ਲੈਣ ਲੱਗ ਗਏ।
ਇਸ ਮੌਕੇ ਪਰਿਵਾਰ ਦੀਆਂ ਇਕੱਲੀਆਂ ਔਰਤਾਂ ਹੀ ਮੌਜੂਦ ਸਨ। ਇਸ ਸਾਰੇ ਘਟਨਾਕ੍ਰਮ ਦੀ ਪਰਿਵਾਰ ਦੇ ਇੱਕ ਛੋਟੇ ਬੱਚੇ ਵੱਲੋਂ ਵੀਡੀਓ ਬਣਾ ਲਈ ਗਈ। ਵੀਡੀਓ ਬਣਦੀ ਦੇਖ ਕੇ ਪਹਿਲਾਂ ਪੁਲਿਸ ਪਾਰਟੀ ਨੇ ਬੱਚੇ ਤੋਂ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਜਦੋਂ ਉਹ ਮੋਬਾਇਲ ਖੋਹਣ ਵਿੱਚ ਸਫਲ ਨਾ ਹੋਏ ਤਾਂ ਉਨ੍ਹਾਂ ਨੇ ਵਾਪਸ ਜਾਣਾ ਹੀ ਠੀਕ ਸਮਝਿਆ। ਹੈਰਾਨੀ ਦੀ ਗੱਲ ਇਹ ਹੈ ਕਿ ਥਾਣਾ ਅਮੀਰਖਾਸ ਦੀ ਪੁਲ੍ਸ ਪਾਰਟੀ ਜਿਸ ਗੱਡੀ 'ਤੇ ਆਈ ਸੀ। ਉਸ ਗੱਡੀ ਦਾ ਨੰਬਰ ਤੱਕ ਨਹੀਂ ਲੱਗਿਆ ਹੋਇਆ ਸੀ।