ਫਾਜ਼ਿਲਕਾ: ਜ਼ਿਲ੍ਹੇ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗੂ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਵੱਲੋਂ ਹਲਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਫਾਜ਼ਿਲਕਾ ਦੇ ਸੀਨੀਅਰ ਆਗੂ ਵੀ ਕਾਫਿਲੇ ‘ਚ ਆਪਣੀਆਂ ਗੱਡੀਆਂ ਸਮੇਤ ਸ਼ਾਮਿਲ ਹੋਏ। ਫਾਜਿਲਕਾ ਤੋਂ ਆਪ ਆਗੂ ਅਤੁਲ ਨਾਗਪਾਲ ਦੇਰ ਰਾਤ ਆਪਣੇ ਘਰ ਪਹੁੰਚੇ ਤਾਂ ਗੱਡੀ ਦੇ ਹੇਠਾਂ ਲਟਕਦਾ ਹੋਇਆ ਦੇਸੀ ਪੈਟਰੋਲ ਬੰਬ ਬਰਾਮਦ ਹੋਇਆ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਤ ਕੀਤਾ ਗਿਆ ਅਤੇ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀਆਂ ਵੱਲੋਂ ਇਸ ਵਿਸਫੋਟਕ ਪਦਾਰਥ ਨੂੰ ਖੋਲਿਆ ਗਿਆ ਤਾਂ ਉਸ ਵਿੱਚੋ ਇੱਕ ਬੋਤਲ ਜਿਸ ਵਿੱਚ ਪੈਟਰੋਲ ਭਰਿਆ ਹੋਇਆ ਸੀ ਅਤੇ ਬੰਬ ਦੇ ਰੂਪ ਵਿੱਚ ਤਿਆਰ ਕੀਤਾ ਹੋਇਆ ਸੀ ਜਿਸਨੂੰ ਪੁਲਿਸ ਵੱਲੋਂ ਕਬਜੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
‘ਆਪ’ ਆਗੂ ਦੀ ਗੱਡੀ ‘ਚੋਂ ਮਿਲਿਆ ਵਿਸਫੋਟਕ ਪਦਾਰਥ, ਪੁਲਿਸ ਜਾਂਚ ‘ਚ ਜੁਟੀ - fazilka
ਫਾਜ਼ਿਲਕਾ: - ਫਾਜ਼ਿਲਕਾ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗੂ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਵੱਲੋਂ ਹਲਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਫਾਜ਼ਿਲਕਾ ਦੇ ਸੀਨੀਅਰ ਆਗੂ ਵੀ ਕਾਫਿਲੇ ‘ਚ ਆਪਣੀਆਂ ਗੱਡੀਆਂ ਸਮੇਤ ਸ਼ਾਮਿਲ ਹੋਏ। ਫਾਜਿਲਕਾ ਤੋਂ ਆਪ ਆਗੂ ਅਤੁਲ ਨਾਗਪਾਲ ਦੇਰ ਰਾਤ ਆਪਣੇ ਘਰ ਪਹੁੰਚੇ ਤਾਂ ਗੱਡੀ ਦੇ ਹੇਠਾਂ ਲਟਕਦਾ ਹੋਇਆ ਦੇਸੀ ਪਟਰੋਲ ਬੰਬ ਬਰਾਮਦ ਹੋਇਆ।
ਤਸਵੀਰ
ਅਤੁਲ ਨਾਗਪਾਲ ਦਾ ਕਹਿਣਾ ਹੈ ਕਿ ਉਹ ਆਪਣੀ ਗੱਡੀ ‘ਚ ਸਵਾਰ ਹੋ ਕੇ ਹਰਪਾਲ ਚੀਮਾ ਦੇ ਕਾਫਿਲੇ ‘ਚ ਸ਼ਾਮਿਲ ਸਨ। ਜਿਸ ਦੌਰਾਨ ਉਨ੍ਹਾਂ ਨੇ ਫਾਜ਼ਿਲਕਾ ‘ਚ ਕਰੀਬ ਤਿੰਨ ਤੋਂ ਚਾਰ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ ਹੈ ਅਤੇ ਜਿਵੇਂ ਹੀ ਉਹ ਘਰ ਪੁੱਜੇ ਤਾਂ ਵੇਖਿਆ ਕਿ ਗੱਡੀ ਦੇ ਹੇਠਾਂ ਕੋਈ ਚੀਜ ਲਟਕ ਰਹੀ ਹੈ, ਜਿਸ ਨੂੰ ਖੋਲ ਕੇ ਵੇਖਿਆ ਗਿਆ ਤਾਂ ਇਸ ਵਿੱਚ ਪੈਟਰੋਲ ਬੰਬ ਬਰਾਮਦ ਹੋਇਆ। ਇਸ ਸਬੰਧੀ ਪੁਲਿਸ ਸਿਟੀ ਥਾਨਾ ਅਧਿਕਾਰੀ ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਬੋਤਲ ‘ਚ ਪੈਟਰੋਲ ਵਰਗੀ ਚੀਜ਼ ਪਾਈ ਗਈ ਹੈ, ਫਿਲਹਾਲ ਇਸ ਮਾਮਲੇ ‘ਚ ਜਾਂਚ ਕੀਤੀ ਜਾ ਰਹੀ ਹੈ।
Last Updated : Feb 22, 2021, 9:31 PM IST