ਫਾਜ਼ਿਲਕਾ:ਜ਼ਿਲ੍ਹੇ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋ ਉਧਾਰ ਲਏ ਪੈਸਿਆਂ ਦੇ ਚੱਲਦੇ ਝਗੜੇ ਹੋਣ ਕਾਰਨ ਕੁਝ ਵਿਅਕਤੀਆਂ ਨੇ ਬਜ਼ੁਰਗ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਜਲਾਲਾਬਾਦ ਵਿਖੇ ਉਧਾਰ ਲਏ ਪੈਸਿਆਂ ਦੇ ਕਾਰਨ ਇੱਕ ਵਿਅਕਤੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਬਜ਼ੁਰਗ ਵਿਅਕਤੀ ਦੇ ਨਾਲ ਝਗੜਾ ਕੀਤਾ ਗਿਆ ਜਿਸ ਤੋਂ ਬਾਅਦ ਕੁੱਟਮਾਰ ਕਰਨ ਕਾਰਨ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ।
ਉਧਾਰ ਲਏ ਪੈਸਿਆਂ ਕਾਰਨ ਹੋਇਆ ਝਗੜਾ ਮਾਮਲੇ ਸਬੰਧੀ ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਉਸਦੇ ਪਿਤਾ ਨੇ ਮੁਹੱਲੇ ਦੇ ਇੱਕ ਵਿਅਕਤੀ ਕੋਲੋਂ ਕੁੱਝ ਪੈਸੇ ਉਧਾਰ ਲਏ ਸਨ ਜਿਸ ਕਾਰਨ ਉਕਤ ਵਿਅਕਤੀ ਉਸਦੇ ਪਿਤਾ ਨੂੰ ਪਰੇਸ਼ਾਨ ਕਰ ਰਹੇ ਸੀ ਅਤੇ ਜਦੋ ਉਹ ਕੰਮ ਤੇ ਗਿਆ ਹੋਇਆ ਸੀ ਤਾਂ ਉਕਤ ਵਿਅਕਤੀ ਉਸਦੇ ਘਰ ਆ ਗਏ ਅਤੇ ਉਸ ਤੋਂ ਬਾਅਦ ਸਭ ਕੁਝ ਵਾਪਰਿਆ।
ਮ੍ਰਿਤਕ ਦੀ ਧੀ ਨੇ ਦੱਸਿਆ ਕਿ ਉਸ ਦੇ ਪਿਤਾ ਵੱਲੋਂ ਉਧਾਰ ਲਏ ਗਏ ਪੈਸੇ ਵਾਪਸ ਨਾ ਕਰਨ ’ਤੇ ਉਨ੍ਹਾਂ ਦੇ ਮੁਹੱਲੇ ਦਾ ਇੱਕ ਵਿਅਕਤੀ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਆ ਗਿਆ ਅਤੇ ਉਧਾਰ ਲਏ ਪੈਸਿਆ ਨੂੰ ਲੈ ਕੇ ਉਸਦੇ ਪਿਤਾ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸਦੇ ਪਿਤਾ ਨੇ ਉਨਾਂ ਦਾ ਵਿਰੋਧ ਜਤਾਇਆ ਤਾਂ ਉਸ ਨੇ ਆਪਣੇ ਸਾਥੀਆ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਲੱਗ ਪਏ ਅਤੇ ਲੜਾਈ ਝਗੜੇ ’ਚ ਉਸਦੇ ਪਿਤਾ ਦਾ ਸਿਰ ਦੀਵਾਰ ਨਾਲ ਵੱਜਣ ਕਾਰਨ ਮੌਕੇ ’ਤੇ ਮੌਤ ਹੋਈ ਗਈ ਹੈ ਅਤੇ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।
ਮ੍ਰਿਤਕ ਦੀ ਧੀ ਨੇ ਇਹ ਵੀ ਕਿਹਾ ਕਿ ਉਸਦੇ ਪਿਤਾ ਮਿਹਨਤ ਮਜ਼ਦੂਰੀ ਕਰ ਕੇ ਘਰ ਦਾ ਗੁਜਾਰਾ ਚਲਾਉਂਦੇ ਸੀ ਅਤੇ ਉਕਤ ਵਿਅਕਤੀ ਵੱਲੋਂ ਉਸਦੇ ਪਿਤਾ ਦੀ ਕੁੱਟਮਾਰ ਕਾਰਨ ਮੌਤ ਹੋਈ ਹੈ। ਉਨਾਂ ਨੇ ਪੁਲਿਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਘਰ ’ਚ ਦਾਖਲ ਹੋ ਕੇ ਉਸਦੇ ਪਿਤਾ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਨੂੰ ਇੰਨਸਾਫ ਮਿਲ ਸਕੇ।
ਇਹ ਵੀ ਪੜੋ:ਲੁਟੇਰਿਆਂ ਨੇ ਪੁਲਿਸ ਚੌਂਕੀ ਦੇ ਕੋਲੋਂ ਉੱਡਾਈ ਕਾਰ !