ਫਾਜ਼ਿਲਕਾ:ਅਬੋਹਰ ਹਨੂਮਾਨਗੜ ਰੋਡ ‘ਤੇ ਸਥਿਤ ਪਿੰਡ ਬਹਾਵਵਾਲਾ ਬੱਸ ਸਟੈਂਡ ਦੇ ਨੇੜੇ ਦੋ ਵਿਦਿਆਰਥੀ ਭੈਣ-ਭਰਾਵਾਂ ਨੂੰ ਪੰਜਾਬ ਰੋਡਵੇਜ਼ ਬੱਸ (Roadways bus) ਦੁਆਰਾ ਟੱਕਰ ਮਾਰ ਦਿੱਤੀ ਹੈ। ਦੋਵਾਂ ਭੈਣ ਭਰਾਵਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖ਼ਮੀ ਹਾਲਤ ਦੇ ਵਿੱਚ ਦੋਵਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ (Hospital) ਦੇ ਵਿੱਚ ਦਾਖਲ ਕਰਵਾਇਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਮੀਡੀਆ ਨਾਲ ਗੱਲ ਕਰਦੇ ਬੱਚੇ ਦੀ ਮਾਤਾ ਕ੍ਰਿਸ਼ਨਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕ੍ਰਿਸ਼ ਅਤੇ ਲੜਕੀ ਖੁਸ਼ੀ ਸਰਕਾਰੀ ਸੀਨੀਅਰ ਸਕੂਲ ਅਮਰਪੁਰਾ ਜਾ ਰਹੇ ਸਨ ਤਾਂ ਅਚਾਨਕ ਇੱਕ ਰੋਡਵੇਜ਼ ਦੀ ਬੱਸ ਨੇ ਉਨ੍ਹਾਂ ਦੇ ਬੱਚਿਆਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਨੂੰ ਸੱਟਾਂ ਲੱਗਣ ‘ਤੇ ਸਥਾਨਕ ਲੋਕਾਂ ਵੱਲੋਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੌਕੇ ‘ਤੇ ਜਾ ਕੇ ਪਤਾ ਲੱਗਿਆ ਕਿ ਬੱਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਕਾਰਨ ਇਹ ਹਾਦਸਾ ਹੋਇਆ।
ਨਸ਼ੇ ‘ਚ ਧੁੱਤ ਰੋਡਵੇਜ਼ ਡਰਾਇਵਰ ਨੇ ਵਿਦਿਆਰਥੀਆਂ ‘ਚ ਮਾਰੀ ਬੱਸ ! ਬੱਚਿਆਂ ਦਾ ਇਲਾਜ ਕਰ ਰਹੀ ਡਾ. ਮਨੀਸ਼ਾ ਨੇ ਦੱਸਿਆ ਕਿ ਉਨ੍ਹਾਂ ਕੋਲ ਸਵੇਰੇ ਬੱਸ ਦੁਆਰਾ ਟੱਕਰ ਮਾਰਨ ਨਾਲ ਦੋ ਸਕੂਲੀ ਬੱਚਿਆਂ ਨੂੰ ਦਾਖਲ ਕੀਤਾ ਗਿਆ ਜਿਨ੍ਹਾਂ ਨੂੰ ਸੱਟਾਂ ਵੱਜੀਆਂ ਹਨ ਅਤੇ ਹੋਰ ਵਧੇਰੇ ਜਾਂਚ ਲਈ ਐਕਸਰੇ ਕਰਵਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਵਾਇਰਲ ਹੋਈ ਵੀਡੀਓ ਜਿਸ ਵਿੱਚ ਦੱਸਿਆ ਗਿਆ ਕਿ ਕੰਡਕਟਰ ਦੁਆਰਾ ਮਟੀਲੀ ਤੋਂ ਹੀ ਡਰਾਈਵਰ ਨੂੰ ਪਿੱਛੇ ਬੈਠਣ ਅਤੇ ਹੋਰ ਡਰਾਈਵਰ ਬਦਲਣ ਬਾਰੇ ਕਿਹਾ ਗਿਆ ਸੀ ਪਰ ਡਰਾਈਵਰ ਵੱਲੋਂ ਕੰਡਕਟਰ ਦੀ ਇੱਕ ਨਾ ਸੁਣੀ ਗਈ। ਜਿਸ ਕਾਰਨ ਇਹ ਹਾਦਸਾ ਹੋਇਆ ਹੈ। ਹੁਣ ਦੇਖਣਾ ਹੋਏਗਾ ਕਿ ਪ੍ਰਸ਼ਾਸਨਿਕ ਪੱਧਰ ‘ਤੇ ਕੀ ਡਰਾਇਵਰ ਉੱਤੇ ਲੱਗੇ ਸਰਾਬ ਪੀ ਕੇ ਬੱਸ ਚਲਾਉਣ ਅਤੇ ਸਕੂਲੀ ਵਿਦਿਆਰਥੀਆਂ ਨੂੰ ਟੱਕਰ ਮਾਰਨ ਦੇ ਮਾਮਲੇ ‘ਤੇ ਕੀ ਕਾਰਵਾਈ ਹੁੰਦੀ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ:ਡਰੱਗਜ਼ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਸਿੱਧੂ ਦੇ ਟਵੀਟ ਤੋਂ ਬਾਅਦ ਭੱਖੀ ਸੂਬੇ ਦੀ ਸਿਆਸਤ