ਫਾਜ਼ਿਲਕਾ: ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਅਭੁਨ 'ਚ 44 ਏਕੜ ਪੰਚਾਇਤੀ ਜ਼ਮੀਨ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਪਿੰਡ ਦੇ ਸਰਪੰਚ ਨੇ ਪਿੰਡ ਦੀ 44 ਏਕੜ ਜ਼ਮੀਨ 'ਤੇ ਬੋਲੀ ਕਰਵਾਏ ਬਿਨ੍ਹਾਂ ਆਪਣਾ ਕਬਜ਼ਾ ਕਰ ਬੈਠਾ ਹੈ। ਇਸ ਦੇ ਨਾਲ ਹੀ ਸਰਪੰਚ ਵੱਲੋਂ ਪੰਚਾਇਤੀ ਜ਼ਮੀਨ ਦੀ ਬੋਲੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਪਿੰਡ ਵਾਸੀਆਂ ਨੇ ਸਰਕਾਰੀ ਅਧਿਕਾਰੀਆਂ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕਿਸੇ ਨੇ ਉਨ੍ਹਾਂ ਦੀ ਇੱਕ ਨਾ ਸੁਣੀ।
ਫਾਜ਼ਿਲਕਾ ਦੇ ਪਿੰਡ ਅਭੁਨ 'ਚ ਪੰਚਾਇਤੀ ਜ਼ਮੀਨ ਕਾਰਨ ਹੋਇਆ ਵਿਵਾਦ
ਫਾਜ਼ਿਲਕਾ ਦੇ ਪਿੰਡ ਅਭੁਨ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਪਿੰਡ ਵਾਸੀਆਂ ਤੇ ਪਿੰਡ ਦੇ ਸਰਪੰਚ ਵਿੱਚ ਵਿਵਾਦ ਛਿੜਿਆ ਹੋਇਆ ਹੈ, ਜਿਸ ਤੋਂ ਬਾਅਦ ਐਸਡੀਐਮ ਕੇਸ਼ਵ ਗੋਇਲ ਇਸ ਮਾਮਲੇ ਸਬੰਧੀ ਜਾਂਚ ਕਰ ਰਹੇ ਹਨ।
Dispute over panchayat land in fazilka
ਇਸ ਦੇ ਨਾਲ ਹੀ ਪਿੰਡ ਨਿਵਾਸੀਆਂ ਨੇ ਕਿਹਾ ਕਿ ਸਰਪੰਚ ਨੇ ਪੰਚਾਇਤ ਦੀ 44 ਏਕੜ ਜ਼ਮੀਨ ਦੀ ਬੋਲੀ ਕੀਤੇ ਬਿਨ੍ਹਾਂ ਹੀ ਜ਼ਮੀਨ 'ਤੇ ਕਬਜਾ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਫਾਜ਼ਿਲਕਾ ਦੇ ਸਬ ਡਿਵੀਜ਼ਨ ਦੇ ਐਸਡੀਐਮ ਕੇਸ਼ਵ ਗੋਇਲ ਨੇ ਦੱਸਿਆ ਕਿ ਜੇਕਰ 20 ਏਕੜ ਪੰਚਾਇਤੀ ਜ਼ਮੀਨ ਤੋਂ ਉਪਰ ਦੀ ਜ਼ਮੀਨ ਹੋਵੇ ਤਾਂ ਬੀਡੀਪੀਓ ਖ਼ੁਦ ਜਾ ਕੇ ਮੌਕੇ 'ਤੇ ਬੋਲੀ ਕਰਵਾਉਂਦੇ ਹਨ ਪਰ ਹੁਣ ਇਹ ਮਾਮਲਾ ਅੱਲਗ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਇਸ ਦੀ ਅਗਲੀ ਕਾਰਵਾਈ ਕੀਤੀ ਜਾਵੇਗਾ।