ਫਾਜ਼ਿਲਕਾ: ਇੱਕ ਪਾਸੇ, ਜਿੱਥੇ ਪੰਜਾਬ ਭਰ ਵਿੱਚ ਕਰਫਿਊ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਦੀ ਕਟਾਈ ਅਤੇ ਮੰਡੀਆਂ ਵਿੱਚ ਲਿਆਉਣ ਦੀ ਪਰੇਸ਼ਾਨੀ ਝਲਨੀ ਪੈ ਰਹੀ ਹੈ, ਉੱਥੇ ਹੀ, ਫਾਜ਼ਿਲਕਾ ਦੀ ਸਰਹੱਦ ਉੱਤੇ ਵੱਸੇ ਪਿੰਡ ਰੂਪਨਗਰ ਅਤੇ ਬਾਰੇਕਾ ਵਿੱਚ ਟਿੱਡੀ ਦਲ ਨੇ ਹਮਲਾ ਬੋਲਿਆ ਹੋਇਆ ਹੈ। ਇਸ ਦੇ ਚੱਲਦਿਆ ਕਿਸਾਨ ਕਾਫ਼ੀ ਪਰੇਸ਼ਾਨ ਵਿਖਾਈ ਦੇ ਰਹੇ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਟਿੱਡੀ ਦਲ ਉੱਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਵਿੱਚ ਲੱਗੇ ਹੋਏ ਹਨl
ਫਾਜ਼ਿਲਕਾ ਸਰਹੱਦ ਉੱਤੇ ਵੱਸੇ ਪਿੰਡ ਰੂਪਨਗਰ ਬਾਰੇਕਾ ਵਿੱਚ ਟਿੱਡੀ ਦਲ ਦਾ ਹਮਲਾ - ਟਿੱਡੀ ਦਲ ਦਾ ਹਮਲਾ
ਫਾਜ਼ਿਲਕਾ ਦੀ ਸਰਹੱਦ ਉੱਤੇ ਵੱਸੇ ਪਿੰਡ ਰੂਪਨਗਰ ਬਾਰੇਕਾ ਵਿੱਚ ਟਿੱਡੀ ਦਲ ਦਾ ਹਮਲਾ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।
ਇਸ ਮੌਕੇ ਗੱਲਬਾਤ ਕਰਦਿਆ ਖੇਤੀਬਾੜੀ ਮਹਿਕਮੇ ਦੀ ਟੀਮ ਵਿੱਚ ਸ਼ਾਮਲ ਐਗਰੀਕਲਚਰ ਵਿਭਾਗ ਦੇ ਏਡੀਔ ਅਜੈ ਪਾਲ ਨੇ ਦੱਸਿਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ ਟਿੱਡੀ ਦਲ ਇੱਥੇ ਸਰਗਰਮ ਹੈ। ਟਿੱਡੀ ਦਲ ਨੇ ਜਨਵਰੀ ਮਹੀਨੇ ਵਿੱਚ ਇੱਥੇ ਹਮਲਾ ਕੀਤਾ ਸੀ। ਹੁਣ ਉਨ੍ਹਾਂ ਦੇ ਆਂਡੇ ਦੇਣ ਦੇ ਬਾਅਦ ਟਿੱਡੀਆਂ ਦੇ ਬੱਚੇ ਕਾਫ਼ੀ ਮਾਤਰਾ ਵਿੱਚ ਫੈਲ ਚੁੱਕੇ ਹਨ, ਜੋ ਕੰਡਿਆਲੀ ਤਾਰ ਦੇ ਇਸ ਇਲਾਕੇ ਵਿੱਚ ਅਤੇ ਪਾਕਿਸਤਾਨ ਵਾਲੇ ਪਾਸੇ ਵੀ ਵੱਡੀ ਮਾਤਰਾ ਵਿੱਚ ਮੌਜੂਦ ਹਨ। ਉਨ੍ਹਾਂ ਕਿਹਾ ਕਿ ਮਹਿਕਮੇ ਵਲੋਂ ਇਸ ਉੱਤੇ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦਾ ਖਾਤਮਾ ਕਰਨ ਵਿੱਚ ਟੀਮਾਂ ਲੱਗੀਆ ਹੋਈਆਂ ਹਨl
ਰੂਪਨਗਰ ਪਿੰਡ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਅਤੇ ਪਿੰਡ ਵਾਸੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਟਿੱਡੀ ਦਲ ਵੱਲੋਂ ਕੀਤੇ ਜਾਂਦੇ ਹਮਲੇ ਨਾਲ ਉਨ੍ਹਾਂ ਦੇ ਹਰੇ ਚਾਰੇ ਨੂੰ ਖ਼ਤਰਾ ਵੱਧ ਗਿਆ ਹੈ, ਪਰ ਮਹਿਕਮਾ ਆਪਣੇ ਕੰਮ ਵਿੱਚ ਲਗਾ ਹੋਇਆ ਹੈ। ਜੇਕਰ, ਇਸੇ ਤਰ੍ਹਾਂ ਮਹਿਕਮੇ ਵਲੋਂ ਕੀੜੇਮਾਰ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ ਤਾਂ ਥੋੜ੍ਹੀ ਬਚਤ ਹੋ ਸਕਦੀ ਹੈ। ਨਹੀਂ ਤਾਂ, ਅੱਗੇ ਬੀਜੀ ਜਾਣ ਵਾਲੀ ਫਸਲ ਵਿੱਚ ਹੋਰ ਨੁਕਸਾਨ ਦੀ ਸੰਭਾਵਨਾ ਹੈl
ਇਹ ਵੀ ਪੜ੍ਹੋ: ਰੂਸ ਦੀ ਸੱਭਿਆਚਾਰ ਮੰਤਰੀ ਵੀ ਹੋਈ ਕੋਰੋਨਾ ਵਾਇਰਸ ਨਾਲ ਗ੍ਰਸਤ