ਪੰਜਾਬ

punjab

By

Published : Mar 16, 2021, 8:47 PM IST

ETV Bharat / state

ਮਹਿੰਗਾਈ ਖ਼ਿਲਾਫ਼ ਸਥਾਨਕ ਵਾਸੀਆਂ ਦੇ ਡੀਸੀ ਨੂੰ ਦਿੱਤਾ ਮੰਗ ਪੱਤਰ

ਪੈਟਰੋਲ ਡੀਜ਼ਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਤੇ ਖੇਤੀ ਕਾਨੂੰਨਾਂ ਰੱਦ ਕਰਵਾਉਣ ਲਈ ਅਬੋਹਰ ’ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਇਸ ਮੌਕੇ ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਐੱਮਐੱਸਪੀ ਦੀ ਗਰੰਟੀ ਮੰਗੀ।

ਮਹਿੰਗਾਈ ਖ਼ਿਲਾਫ਼ ਸਥਾਨਕ ਵਾਸੀਆਂ ਦੇ ਡੀਸੀ ਨੂੰ ਦਿੱਤਾ ਮੰਗ ਪੱਤਰ
ਮਹਿੰਗਾਈ ਖ਼ਿਲਾਫ਼ ਸਥਾਨਕ ਵਾਸੀਆਂ ਦੇ ਡੀਸੀ ਨੂੰ ਦਿੱਤਾ ਮੰਗ ਪੱਤਰ

ਅਬੋਹਰ: ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਤੇ ਖੇਤੀ ਕਾਨੂੰਨਾਂ ਰੱਦ ਕਰਵਾਉਣ ਲਈ ਅਬੋਹਰ ’ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਐਮਐਸਪੀ ਦੀ ਗਰੰਟੀ ਮੰਗੀ।

ਇਹ ਵੀ ਪੜੋ: ਕੇਂਦਰੀ ਰੇਲ ਮੰਤਰੀ ਦਾ ਦੇਸ਼ ਨੂੰ ਭਰੋਸਾ, ਰੇਲਵੇ ਭਾਰਤ ਦੀ ਸੰਪਤੀ, ਨਹੀਂ ਹੋਵੇਗਾ ਨਿੱਜੀਕਰਣ

ਅਬੋਹਰ ਉਪਮੰਡਲ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ 'ਤੇ ਮੰਗ ਪੱਤਰ ਐਸਡੀਐਮ ਨੂੰ ਸੌਂਪਿਆ। ਇਸ ਮੰਗ ਪੱਤਰ ਵਿੱਚ ਸਪੱਸ਼ਟ ਤੌਰ ’ਤੇ ਇਹ ਲਿਖਿਆ ਗਿਆ ਸੀ ਕਿ ਦੇਸ਼ ਵਿੱਚ ਪੈਟਰੋਲ ਡੀਜ਼ਲ ਤੇ ਗੈਸ ਦੇ ਰੇਟਾਂ ਕਾਰਨ ਅੱਜ ਹਰੇਕ ਆਦਮੀ ਦੀ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਘਰ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੈਟਰੋਲ ਡੀਜ਼ਲ ਤੇ ਗੈਸ ਦੇ ਰੇਟਾਂ ਨੂੰ ਤੁਰੰਤ ਵਾਪਸ ਲਵੇ ਤਾਂ ਜੋ ਲੋਕਾਂ ਨੂੰ ਸੁਖ ਦਾ ਸਾਹ ਆ ਸਕੇ।

ਇਹ ਮੌਕੇ ਡੀਸੀ ਨੇ ਮੰਗ ਪੱਤਰ ਲੈਂਦੇ ਕਿਹਾ ਕਿ ਇਹਨਾਂ ਦਾ ਮੰਗ ਪੱਤਰ ਜਲਦ ਤੋਂ ਜਲਦ ਕੇਂਦਰ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ, ਜਿਸ ਵਿੱਚ ਇਹਨਾਂ ਨੇ ਟਰੋਲ ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਾਪਸ ਲੈਣ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜੋ: ਸਰਕਾਰੀ ਬੈਂਕਾਂ ਨੂੰ ਵੇਚਣਾ ਦੇਸ਼ ਦੀ ਵਿੱਤੀ ਸੁਰੱਖਿਆ ਨਾਲ ਸਮਝੌਤਾ: ਰਾਹੁਲ ਗਾਂਧੀ

ABOUT THE AUTHOR

...view details