ਪੰਜਾਬ

punjab

ETV Bharat / state

ਡੀਜ਼ਲ ਮਹਿੰਗਾ ਹੋਣ ਤੋਂ ਬਾਅਦ ਸਾਇਕਲਾਂ ਦੀ ਵਧੀ ਮੰਗ, ਪੁਲਿਸ ਨੇ ਸਾਇਕਲ ਚੋਰ ਗਿਰੋਹ ਨੂੰ ਕੀਤਾ ਕਾਬੂ - ਨਸ਼ੇ ਦੀ ਪੂਰਤੀ

ਸਾਇਕਲਾਂ ਦੀ ਵਧ ਰਹੀ ਡਿਮਾਂਡ ਦੇ ਚਲਦਿਆਂ ਮੋਟਰਸਾਇਕਲਾਂ ਦੀ ਬਜਾਏ ਚੋਰ ਗਰੋਹ ਵੱਲੋਂ ਸਾਇਕਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ।

ਡੀਜ਼ਲ ਮਹਿੰਗਾ ਹੋਣ ਤੋਂ ਬਾਅਦ ਸਾਇਕਲਾਂ ਦੀ ਵਧੀ ਮੰਗ, ਪੁਲਿਸ ਨੇ ਸਾਇਕਲ ਚੋਰ ਗਿਰੋਹ ਨੂੰ ਕੀਤਾ ਕਾਬੂ
ਡੀਜ਼ਲ ਮਹਿੰਗਾ ਹੋਣ ਤੋਂ ਬਾਅਦ ਸਾਇਕਲਾਂ ਦੀ ਵਧੀ ਮੰਗ, ਪੁਲਿਸ ਨੇ ਸਾਇਕਲ ਚੋਰ ਗਿਰੋਹ ਨੂੰ ਕੀਤਾ ਕਾਬੂ

By

Published : Apr 2, 2022, 5:32 PM IST

ਫ਼ਾਜ਼ਿਲਕਾ: ਸਾਈਕਲ ਚੋਰ ਗਿਰੋਹ ਹੋਇਆ ਸਰਗਰਮ ਸਾਇਕਲਾਂ ਦੀ ਵਧ ਰਹੀ ਡਿਮਾਂਡ ਦੇ ਚਲਦਿਆਂ ਮੋਟਰਸਾਇਕਲਾਂ ਦੀ ਬਜਾਏ ਚੋਰ ਗਰੋਹ ਵੱਲੋਂ ਸਾਇਕਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਨਸ਼ੇ ਦੀ ਪੂਰਤੀ ਦੇ ਲਈ ਦੱਸ ਹਜ਼ਾਰ ਦਾ ਸਾਈਕਲ ਵੇਚਿਆ ਜਾ ਰਿਹਾ ਹੈ।

ਸਿਰਫ਼ ਪੰਦਰਾਂ ਸੌ ਜਾਂ ਦੋ ਹਜ਼ਾਰ 'ਚ ਲਗਾਤਾਰ ਵੱਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੋਂ ਬਾਅਦ ਜਿੱਥੇ ਲੋਕਾਂ ਦੇ ਵਿੱਚ ਸਾਈਕਲਿੰਗ ਦੇ ਪ੍ਰਤੀ ਰੁਝਾਨ ਵਧ ਰਿਹਾ ਹੈ ਅਤੇ ਲੋਕਾਂ ਵੱਲੋਂ ਪੈਟਰੋਲਿੰਗ ਪਦਾਰਥਾਂ ਤੇ ਚੱਲਣ ਵਾਲੇ ਵਹੀਕਲਾਂ ਦੀ ਬਜਾਏ ਸਾਈਕਲ ਨੂੰ ਪਹਿਲ ਦਿੱਤੀ ਜਾ ਰਹੀ ਹੈ ਉਥੇ ਹੀ ਚੋਰਾਂ ਵੱਲੋਂ ਵੀ ਮੋਟਰਸਾਈਕਲਾਂ ਦੀ ਬਜਾਏ ਸਾਇਕਲਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਲੋਕਾਂ ਦੇ ਮਹਿੰਗੇ ਸਾਈਕਲ ਸਿਰਫ਼ ਪੰਦਰਾਂ ਤੋਂ ਦੋ ਹਜ਼ਾਰ ਦੇ ਵਿਚ ਵੇਚੇ ਜਾ ਰਹੇ ਹਨ।

ਡੀਜ਼ਲ ਮਹਿੰਗਾ ਹੋਣ ਤੋਂ ਬਾਅਦ ਸਾਇਕਲਾਂ ਦੀ ਵਧੀ ਮੰਗ, ਪੁਲਿਸ ਨੇ ਸਾਇਕਲ ਚੋਰ ਗਿਰੋਹ ਨੂੰ ਕੀਤਾ ਕਾਬੂ
ਇਸੇ ਤਰ੍ਹਾਂ ਦੇ ਹੀ ਇਕ ਮਾਮਲੇ ਦਾ ਪਰਦਾਫਾਸ਼ ਥਾਣਾ ਸਿਟੀ ਪੁਲਿਸ ਵੱਲੋਂ ਕੀਤਾ ਗਿਆ ਹੈ ਜਿੱਥੇ ਕਿ ਥਾਣਾ ਸਿਟੀ ਪੁਲਿਸ ਵੱਲੋਂ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਚੋਰੀ ਦੇ ਸਤਾਰਾਂ ਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਹੈ।

ਉੱਥੇ ਹੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਸਾਈਕਲ ਚੋਰ ਦੇ ਗਿਰੋਹ ਦੇ ਮਾਮਲੇ ਨੂੰ ਲੈਕੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦੇ ਵਿੱਚ ਸਾਈਕਲ ਚੋਰੀ ਦੇ ਆਰੋਪੀ ਗੁਰਵਿੰਦਰ ਸਿੰਘ ਅਤੇ ਪਾਲਾ ਸਿੰਘ ਵੀ ਦੂਸਰੇ ਚੋਰਾਂ ਦੀ ਤਰ੍ਹਾਂ ਆਪਣੇ ਆਪ ਨੂੰ ਬੇਕਸੂਰ ਦੱਸਦੇ ਨਜ਼ਰ ਆਏ।

ਜਿੱਥੇ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਸ ਚੋਰ ਗਰੋਹ ਦੇ ਮੈਂਬਰਾਂ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਪੁਲਿਸ ਦੇ ਮੁਖੀ ਸਚਿਨ ਕੁਮਾਰ ਨੇ ਦੱਸਿਆ ਕਿ ਸਿਟੀ ਪੁਲਿਸ ਵੱਲੋਂ ਮੁਖਬਰ ਦੀ ਇਤਲਾਹ 'ਤੇ ਪਿੰਡ ਨਵਾਂ ਸਲੇਮਸ਼ਾਹ ਤੋਂ ਸਾਈਕਲ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਸਤਾਰਾਂ ਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਹੈ।

ਜਿਨ੍ਹਾਂ ਦੀ ਪਹਿਚਾਣ ਗੁਰਵਿੰਦਰ ਸਿੰਘ ਅਤੇ ਪਾਲਾ ਸਿੰਘ ਦੇ ਤੌਰ ਤੇ ਹੋਈ ਹੈ ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਇਨ੍ਹਾਂ ਦੋਵਾਂ ਵਿਅਕਤੀਆਂ ਵੱਲੋਂ ਸੈਰ ਕਰਨ ਆਏ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਸੀ। ਉਨ੍ਹਾਂ ਦੇ ਮਹਿੰਗੇ ਸਾਈਕਲ ਚੋਰੀ ਕਰਕੇ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਸਿਰਫ਼ ਪੰਦਰਾਂ ਸੌ ਜਾਂ ਦੋ ਹਜ਼ਾਰ ਦੇ 'ਚ ਵੇਚਦੇ ਹਨ।

ਇਹ ਵੀ ਪੜ੍ਹੋ:-ਅੰਜੀਰ ਦੀ ਖੇਤੀ ਕਰ ਇਹ ਕਿਸਾਨ ਕਮਾ ਰਿਹਾ ਲੱਖਾਂ ਦਾ ਮੁਨਾਫਾ

ABOUT THE AUTHOR

...view details