ਪੰਜਾਬ

punjab

ETV Bharat / state

ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ’ਤੇ ਜਾਨਲੇਵਾ ਹਮਲਾ - ਅਣਪਛਾਤੇ ਹਮਲਾਵਾਰਾਂ

ਅਣਪਛਾਤੇ ਹਮਲਾਵਾਰਾਂ ਵੱਲੋਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ’ਤੇ ਜਾਨਲੇਵਾ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ਫਾਜ਼ਿਲਕਾ ਤੋਂ ਆਪਣੇ ਦੋਸਤਾਂ ਦੇ ਨਾਲ ਘਰ ਆ ਰਹੇ ਸੀ, ਜਦੋ ਪਿੰਡ ਨਜ਼ਦੀਕ ਹੀ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ’ਤੇ ਜਾਨਲੇਵਾ ਹਮਲਾ
ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ’ਤੇ ਜਾਨਲੇਵਾ ਹਮਲਾ

By

Published : Oct 11, 2021, 1:02 PM IST

Updated : Oct 11, 2021, 1:37 PM IST

ਫਾਜ਼ਿਲਕਾ: ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ’ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ਫਾਜ਼ਿਲਕਾ ਤੋਂ ਆਪਣੇ ਦੋਸਤਾਂ ਦੇ ਨਾਲ ਘਰ ਆ ਰਹੇ ਸੀ, ਜਦੋ ਪਿੰਡ ਨਜ਼ਦੀਕ ਹੀ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਰੂਬੀ ਗਿੱਲ ’ਤੇ ਜਾਨਲੇਵਾ ਹਮਲਾ
ਰੂਬੀ ਗਿੱਲ ’ਤੇ ਜਾਨਲੇਵਾ ਹਮਲਾ

ਦੱਸ ਦਈਏ ਕਿ ਜ਼ਿਲ੍ਹਾ ਯੂਥ ਕਾਂਗਰਸ ਫਾਜ਼ਿਲਕਾ ਦੇ ਪ੍ਰਧਾਨ ਰੂਬੀ ਗਿੱਲ ਪਿੰਡ ਕੰਧ ਵਾਲਾ ਹਾਜ਼ਰ ਖਾਂ ਨੇੜੇ ਪਹੁੰਚੇ ਤਾਂ ਉਨ੍ਹਾਂ ’ਤੇ ਹਮਲਾਵਾਰਾਂ ਨੇ 5 ਤੋਂ 6 ਵਾਰ ਗੋਲੀਆਂ ਚਲਾ ਦਿੱਤੀਆਂ। ਗਣੀਮਤ ਇਹ ਰਹੀ ਕਿ ਇਸ ਵਾਰਦਾਤ ਦੌਰਾਨ ਰੂਬੀ ਗਿੱਲ ਨੂੰ ਕਿਸੇ ਵੀ ਤਰ੍ਹਾਂ ਕੋਈ ਨੁਕਸਾਨ ਨਹੀਂ ਹੋਇਆ ਹੈ। ਪਰ ਇਸ ਵਾਰਦਾਤ ਦੌਰਾਨ ਉਨ੍ਹਾਂ ਦੀ ਗੱਡੀ ਨੂੰ ਕਾਫੀ ਨੁਕਸਾਨ ਹੋਇਆ।

ਰੂਬੀ ਗਿੱਲ ’ਤੇ ਜਾਨਲੇਵਾ ਹਮਲਾ
ਰੂਬੀ ਗਿੱਲ ’ਤੇ ਜਾਨਲੇਵਾ ਹਮਲਾ
ਰੂਬੀ ਗਿੱਲ ’ਤੇ ਜਾਨਲੇਵਾ ਹਮਲਾ

ਇਸ ਭਿਆਨਕ ਵਾਰਦਾਤ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ’ਚ ਸਾਫ ਪਤਾ ਲੱਗ ਰਿਹਾ ਹੈ ਕਿ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ਨੂੰ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਹਮਲਾ ਕੀਤਾ ਗਿਆ ਸੀ। ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ।

ਰੂਬੀ ਗਿੱਲ ’ਤੇ ਜਾਨਲੇਵਾ ਹਮਲਾ
ਰੂਬੀ ਗਿੱਲ ’ਤੇ ਜਾਨਲੇਵਾ ਹਮਲਾ

ਇਹ ਵੀ ਪੜੋ: ਪੰਜਾਬ ‘ਚ ਚੋਰ ਬੇਖੌਫ਼, ਦੇਖੋ ਕਿਸ ਤਰ੍ਹਾਂ ਸ਼ਰ੍ਹੇਆਰ ਚੋਰੀ ਕੀਤਾ ਮੋਟਰਸਾਈਕਲ

Last Updated : Oct 11, 2021, 1:37 PM IST

ABOUT THE AUTHOR

...view details