ਫ਼ਾਜਿਲਕਾ: ਸੋਚਿਆ ਸੀ ਕਿ ਸਾਡੇ ਧੀ ਪੁੱਤਰ ਵੱਡੇ ਹੋ ਕੇ ਸਰਵਣ ਵਰਗੇ ਬਣਨਗੇ ਅਤੇ ਸਾਡੀ ਸੇਵਾ ਕਰਨਗੇ। ਜਿਸ ਕਰਕੇ ਬੜੇ ਔਖੇ ਦੌਰ 'ਚ ਗਰੀਬੀ ਦੇ ਅੰਦਰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਅਤੇ ਪੜਾਈ ਕਰਵਾਈ। ਪਰ ਜੋ ਸੋਚਿਆ ਸੀ ਉਸ ਦੇ ਉਲਟ ਹੀ ਸਾਡੇ ਬੱਚੇ ਸਾਡੀ ਜਾਇਦਾਦ ਪਿੱਛੇ ਸਾਡੀ ਜਾਨ ਦੇ ਦੁਸ਼ਮਣ ਬਣ ਗਏ।
ਮਾਂ ਪਿਓ ਨੂੰ ਬੇਰਿਹਮੀ ਨਾਲ ਕੁੱਟਦੇ ਧੀ ਪੁੱਤ, ਵੀਡੀਓ ਵਾਇਰਲ - ਧੀ ਪੁੱਤ ਅਤੇ ਨੂੰਹ ਜਾਇਦਾਦ ਪਿੱਛੇ ਆਪਣੇ ਮਾਂ ਬਾਪ ਨੂੰ ਕੈਦ
ਧੀ ਪੁੱਤ ਅਤੇ ਨੂੰਹ ਜਾਇਦਾਦ ਪਿੱਛੇ ਆਪਣੇ ਮਾਂ ਬਾਪ ਨੂੰ ਕੈਦ ਕਰਕੇ ਕੁੱਟਮਾਰ ਕਰਦੇ ਹਨ ਜਿਸ ਨਾਲ ਉਨ੍ਹਾਂ ਦੀ ਜਿੰਦਗੀ ਬਦਤਰ ਹੋ ਗਈ ਹੈ। ਬਜ਼ੁਰਗ ਨੇ ਦੱਸਿਆ ਕਿ ਅੱਜ ਉਹ ਬੜੀ ਮੁਸ਼ਕਿਲ ਨਾਲ ਆਪਣੇ ਘਰ ਤੋਂ ਬਾਹਰ ਨਿਕਲਿਆ ਹੈ ਅਤੇ ਕੁਝ ਸਾਲ ਪਹਿਲਾਂ ਉਸਦੀ ਧੀ ਨੇ ਦੋਵਾਂ ਨੂੰ ਰੋਟੀ 'ਚ ਜ਼ਹਿਰ ਦਿੱਤਾ ਸੀ ਪਰ ਇਲਾਜ਼ ਦੌਰਾਨ ਬੜੀ ਮੁਸ਼ਕਿਲ ਨਾਲ ਉਨ੍ਹਾਂ ਜੀ ਜਾਨ ਬਚ ਗਈ। ਬਜ਼ੁਰਗ ਨੇ ਦੱਸਿਆ ਕਿ ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਸਨ।
ਇਹ ਬਿਆਨ ਪ੍ਰਕਾਸ਼ ਚੰਦ ਮਲੇਠੀਆ ਵਾਸੀ ਪਿੰਡ ਚੂਹੜੀ ਵਾਲਾ ਧੰਨਾ ਫਾਜ਼ਿਲਕਾ ਨੇ ਸਾਡੇ ਪੱਤਰਕਾਰ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਸਦੇ ਤਿੰਨ ਬੱਚੇ ਹਨ। ਜਿਸ 'ਚ ਇਕ ਲੜਕੀ ਸਰਿਤਾ ਮਲੇਠਿਆ ਅਤੇ ਵੱਡਾ ਲੜਕਾ ਮਨਜੀਤ ਅਤੇ ਉਸਦੀ ਪਤਨੀ ਮੇਰੇ ਅਤੇ ਮੇਰੀ 70 ਸਾਲ ਦੀ ਪਤਨੀ ਨਾਲ ਕੁੱਟਮਾਰ ਕਰਦੇ ਹਨ ਅਤੇ ਅੱਜ ਉਹ ਰੋਟੀ ਤੋਂ ਮੁਥਾਜ ਹਨ ਅਤੇ ਇਨਸਾਫ਼ ਲਈ ਦਫ਼ਤਰਾਂ ਦੇ ਚੱਕਰ ਲੱਗਾ ਰਹੇ ਹਨ। ਅੱਜ ਉਸਦੇ ਆਪਣੇ ਹੀ ਜਾਇਦਾਦ ਕਰਕੇ ਉਨ੍ਹਾਂ ਦੀ ਜਾਣ ਦੇ ਦੁਸ਼ਮਣ ਬਣ ਗਏ ਹਨ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਸਰਿਤਾ ਨੇ ਆਪਣੀ ਮਰਜੀ ਨਾਲ ਵਿਆਹ ਕਰਵਾਇਆ ਹੈ ਅਤੇ ਉਸਦੀ ਧੀ ਨੇ ਉਨ੍ਹਾਂ ਨੂੰ ਘਰ ਚ ਕੈਦ ਕਰਕੇ ਰੱਖਿਆ ਹੋਇਆ ਹੈ ਜੋਂ ਅੱਜ ਇਕ ਜਾਨਵਰ ਤੋਂ ਬਤਰ ਜ਼ਿੰਦਗੀ ਜਿਊਣ ਲਈ ਮਜਬੂਰ ਹਨ।
ਬਜ਼ੁਰਗ ਨੇ ਦੱਸਿਆ ਕਿ ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਕਹਿ ਕੇ ਤੌਰ ਦਿੰਦਾ ਹੈ ਕਿ ਤੁਹਾਡੇ ਘਰ ਦਾ ਮਸਲਾ ਹੈ ਅਸੀਂ ਕੀ ਕਰੀਏ ਅਤੇ ਉਲਟਾ ਸਾਡੇ ਉਪਰ ਹੀ 751 ਦਾ ਮਾਮਲਾ ਦਰਜ ਕਰ ਦਿੱਤਾ ਗਿਆ। ਨਾਲ ਹੀ ਉਨਾਂ ਕਿਹਾ ਕਿ ਅਗਰ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੀ ਹੋਵੇਗਾ।