ਪੰਜਾਬ

punjab

ETV Bharat / state

ਫ਼ਾਜ਼ਿਲਕਾ 'ਚ ਦਲਿਤ ਨੌਜਵਾਨ ਨੂੰ ਕੁੱਟਣ ਤੋਂ ਬਾਅਦ ਪਿਲਾਇਆ ਗਿਆ ਪਿਸ਼ਾਬ, ਮਾਮਲਾ ਦਰਜ - ਫਾਜ਼ਿਲਕਾ ਦੇ ਪਿੰਡ ਚੱਕ ਜਾਨੀਸਰ

ਫਾਜ਼ਿਲਕਾ ਦੇ ਪਿੰਡ ਚੱਕ ਜਾਨੀਸਰ ਵਿਖੇ ਕੁਝ ਜ਼ਿੰਮੀਦਾਰ ਲੋਕਾਂ ਵੱਲੋਂ ਦਲਿਤ ਨੌਜਵਾਨ ਦੀ ਮਾਰ-ਕੁਟਾਈ ਕਰਨ ਤੋਂ ਬਾਅਦ ਪਿਸ਼ਾਬ ਪਿਲਾਇਆ ਗਿਆ।ਪੁਲਿਸ ਨੇ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

dalit youth beaten up in fazilka
ਫ਼ਾਜ਼ਿਲਕਾ 'ਚ ਦਲਿਤ ਨੌਜਵਾਨ ਨੂੰ ਕੁੱਟਣ ਬਾਅਦ ਪਿਲਾਇਆ ਪਿਸ਼ਾਬ

By

Published : Oct 15, 2020, 4:44 PM IST

ਫਾਜ਼ਿਲਕਾ: ਪਿੰਡ ਚੱਕ ਜਾਨੀਸਰ ਵਿਖੇ ਦਲਿਤ ਨੌਜਵਾਨ ਨੂੰ ਬੁੱਧਵਾਰ ਦੇਰ ਰਾਤ ਕੁਝ ਹੋਰ ਨੌਜਵਾਨਾਂ ਵੱਲੋਂ ਮਾਰ-ਕੁਟਾਈ ਕਰਕੇ ਉਸ ਨੂੰ ਪਿਸ਼ਾਬ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦਲਿਤ ਨੌਜਵਾਨ ਨੂੰ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।

ਫ਼ਾਜ਼ਿਲਕਾ 'ਚ ਦਲਿਤ ਨੌਜਵਾਨ ਨੂੰ ਕੁੱਟਣ ਬਾਅਦ ਪਿਲਾਇਆ ਪਿਸ਼ਾਬ

ਚੱਕ ਜਾਨੀਸਰ ਦੇ ਦਲਿਤ ਨੌਜਵਾਨ ਦੀ ਪਿੰਡ ਦੇ ਕੁਝ ਨੌਜਵਾਨਾਂ ਨੇ ਬੁਰੀ ਤਰ੍ਹਾਂ ਮਾਰ-ਕੁੱਟ ਕੀਤੀ, ਸਗੋਂ ਉਸ ਨੂੰ ਪਿਸ਼ਾਬ ਪਿਲਾ ਦਿੱਤਾ ਗਿਆ। ਨੌਜਵਾਨ ਪਿੰਡ ਮਦਰੱਸਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ। ਉਹ ਬੀਤੀ ਸ਼ਾਮ ਚੱਕ ਜਾਨੀਸਰ ਵਿਖੇ ਆਪਣੇ ਭਰਾ ਨੂੰ ਮਿਲਣ ਲਈ ਆਇਆ ਸੀ, ਜਦੋਂ ਉਹ ਪਿੰਡ ਪਹੁੰਚਿਆ ਤਾਂ ਰਾਤ ਵੇਲੇ ਕੁਝ ਨਸ਼ੇ ਵਿੱਚ ਧੁੱਤ ਨੌਜਵਾਨਾਂ ਨੇ ਉਸ ਨੂੰ ਅਣਜਾਣ ਅਤੇ ਚੋਰ ਸਮਝ ਕੇ ਫੜ ਲਿਆ ਅਤੇ ਉਸ ਦੀ ਮਾਰਕੁਟਾਈ ਕੀਤੀ। ਮਾਰਕੁਟਾਈ ਕਰਨ ਤੋਂ ਬਾਅਦ ਉਸ ਨੌਜਵਾਨ ਨੂੰ ਪਿੰਡ ਦੇ ਨਸ਼ੇੜੀ ਨੌਜਵਾਨ ਪਿੰਡ ਦੀ ਧਰਮਸ਼ਾਲਾ ਵਿੱਚ ਲੈ ਗਏ। ਧਰਮਸ਼ਾਲਾ ਵਿੱਚ ਲਿਜਾ ਕੇ ਜਿੱਥੇ ਦੁਬਾਰਾ ਉਸ ਦੀ ਮਾਰਕੁੱਟ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਪਿਸ਼ਾਬ ਪਿਲਾਇਆ ਗਿਆ, ਜਿਸ ਸਬੰਧੀ ਵੀਡੀਓ ਵਾਇਰਲ ਹੋਈ ਹੈ।

ਉੱਥੇ ਇਸ ਮਾਮਲੇ ਨੂੰ ਲੈ ਕੇ ਐੱਸਐੱਚਓ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਵੱਖ-ਵੱਖ ਧਾਰਾਵਾਂ ਤਹਿਤ 3 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਰੋਪੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ABOUT THE AUTHOR

...view details