ਪੰਜਾਬ

punjab

ETV Bharat / state

ਫ਼ਾਜ਼ਿਲਕਾ ਦੀ ਸਬਜ਼ੀ ਮੰਡੀ 'ਚ ਕਰਫਿਊ ਢਿੱਲ ਦੀਆਂ ਉਡਾਇਆਂ ਜਾ ਰਹੀ ਧੱਜੀਆਂ - ਫ਼ਾਜ਼ਿਲਕਾ 'ਚ 40 ਕੋਰੋਨਾ ਪੌਜ਼ੀਟਿਵ ਮਰੀਜ਼

ਸੂਬਾ ਸਰਕਾਰ ਵੱਲੋਂ ਕਰਫਿਊ ਦੀ ਢਿੱਲ ਦੀਆਂ ਧੱਜੀਆਂ ਉ਼ਡਾਈਆਂ ਜਾ ਰਹੀਆਂ ਹਨ। ਅਜਿਹਾ ਹੀ ਤਸਵੀਰਾਂ ਫ਼ਾਜ਼ਿਲਕਾ ਦੀ ਸਬਜ਼ੀ ਮੰਡੀ ਤੋਂ ਦੇਖਣ ਨੂੰ ਮਿਲਿਆ ਹਨ

ਫ਼ਾਜ਼ਿਲਕਾ ਦੀ ਸਬਜ਼ੀ ਮੰਡੀ
Fazilka vegetable market

By

Published : May 11, 2020, 8:04 PM IST

ਫ਼ਾਜ਼ਿਲਕਾ: ਪੰਜਾਬ 'ਚ ਜਿੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਉੱਥੇ ਹੀ ਜੇਕਰ ਫ਼ਾਜ਼ਿਲਕਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ 40 ਕੋਰੋਨਾ ਪੌਜ਼ੀਟਿਵ ਮਰੀਜ਼ ਹਨ ਪਰ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਨੂੰ ਲੈ ਕੇ ਗੰਭੀਰ ਨਹੀਂ ਦਿਖਾਈ ਦੇ ਰਹੀ। ਸੂਬਾ ਸਰਕਾਰ ਵੱਲੋਂ ਕਰਫਿਊ ਦੀ ਢਿੱਲ ਦੀਆਂ ਧੱਜੀਆਂ ਉ਼ਡਾਈਆਂ ਜਾ ਰਹੀਆਂ ਹਨ। ਅਜਿਹੀ ਹੀ ਤਸਵੀਰਾਂ ਫ਼ਾਜ਼ਿਲਕਾ ਦੀ ਸਬਜ਼ੀ ਮੰਡੀ ਤੋਂ ਦੇਖਣ ਨੂੰ ਮਿਲੀ, ਜਿੱਥੇ ਲੋਕ ਨਾ ਹੀ ਸ਼ੋਸਲ ਦੂਰੀ ਦੀ ਵਰਤੋਂ ਕਰ ਰਹੇ ਨੇ ਅਤੇ ਨਾ ਹੀ ਮਾਸਕ ਪਾ ਰਹੇ ਹਨ, ਜਿਸ ਕਾਰਨ ਫ਼ਾਜ਼ਿਲਕਾ 'ਚ ਕੋਰੋਨਾ ਵਾਇਰਸ ਦੇ ਫੈਲਾਅ ਦਾ ਡਰ ਬਣਿਆ ਹੋਇਆ ਹੈ।

Fazilka vegetable market

ਮੰਡੀ 'ਚ ਆਏ ਹੋਏ ਲੋਕਾਂ ਨੇ ਦੱਸਿਆ ਕਿ ਮੰਡੀ ਵਿੱਚ ਨਾ ਤਾਂ ਕੋਈ ਸੈਨੇਟਾਈਜ਼ਰ ਹੈ ਤੇ ਨਾ ਹੀ ਹੱਥ ਧੋਣ ਲਈ ਪਾਣੀ ਦਾ ਕੋਈ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਆੜਤੀ ਤੇ ਪ੍ਰਸ਼ਾਸਨ ਇਸ ਗੱਲ ਨੂੰ ਲੈ ਕੇ ਗੰਭੀਰ ਨਹੀਂ ਦਿਖਾਈ ਦੇ ਰਹੇ। ਇਸ ਦੇ ਚਲਦਿਆਂ ਗੰਭੀਰ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੰਡੀ ਨੂੰ 15 ਦਿਨਾਂ ਲਈ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਹੀ ਚੰਗਾ ਹੈ।

Fazilka vegetable market

ਇਹ ਵੀ ਪੜ੍ਹੋ:ਪ੍ਰਵਾਸੀਆਂ ਲਈ ਅੰਮ੍ਰਿਤਸਰ ਤੋਂ ਚੌਥੀ ਰੇਲ ਗੱਡੀ ਗੌਂਡਾ ਲਈ ਰਵਾਨਾ

ਦੂਜੇ ਪਾਸੇ ਮੰਡੀ 'ਚ ਮਾਸਕ ਵੇਚਣ ਵਾਲੇ ਨੇ ਦੱਸਿਆ ਕਿ ਇੱਥੇ ਕੋਰੋਨਾ ਵਾਇਰਸ ਤੋਂ ਬਚਣ ਲਈ ਉਹ ਮਾਸਕ ਵੇਚ ਰਿਹਾ ਹੈ, ਉਨ੍ਹਾਂ ਕਿਹਾ ਕਿ ਮੰਡੀ 'ਚ ਕੁਝ ਲੋਕ ਬਿਨਾਂ ਮਾਸਕ ਦੇ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਉਹ 20 ਰੁਪਏ ਦਾ ਮਾਸਕ ਵੇਚ ਰਹੇ ਹਨ ਪਰ ਕੋਈ ਮਾਸਕ ਨਹੀਂ ਖ਼ਰੀਦ ਰਿਹਾ। ਉਨ੍ਹਾਂ ਕਿਹਾ ਕਿ ਮੰਡੀ ਦੇ ਵਿੱਚ ਮਿਠਾਈ ਦਾ ਸਮਾਨ ਵੇਚਣ ਵਾਲੇ ਨਾ ਹੀ ਮਾਸਕ ਪਾ ਰਹੇ ਹਨ ਅਤੇ ਨਾ ਹੀ ਪਕਵਾਨ ਬਣਾਉਣ ਸਮੇਂ ਦਸਤਾਨੇ ਪਾ ਰਹੇ ਹਨ।

Fazilka vegetable market

ABOUT THE AUTHOR

...view details