ਪੰਜਾਬ

punjab

ETV Bharat / state

ਜਲਾਲਾਬਾਦ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਨੂੰ ਮਿਲਿਆ ਭਾਰੀ ਬਹੁਮਤ - ਨਗਰ ਕੌਂਸਲ ਚੋਣਾਂ

ਪੰਜਾਬ ਭਰ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਜਲਾਲਾਬਾਦ ਵਿਖੇ ਕਾਂਗਰਸ ਨੂੰ ਭਾਰੀ ਬਹੁਮਤ ਹਾਸਿਲ ਹੋਇਆ। ਦੱਸ ਦਈਏ ਕਿ ਕਾਂਗਰਸ ਪਾਰਟੀ ਨੂੰ 17 ਸੀਟਾਂ ਚੋਂ 11 ਸੀਟਾਂ ਮਿਲੀਆਂ ਹਨ। ਜਦਕਿ ਅਕਾਲੀ ਦਲ ਨੂੰ 5 ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕ ਸੀਟ ਆਈ ਹੈ। ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਜਲਦ ਹੀ ਜਲਾਲਾਬਾਦ ਨੂੰ ਇਕ ਵਧੀਆ ਪ੍ਰਧਾਨ ਦਿੱਤਾ ਜਾਵੇਗਾ ਜੋ ਕਿ ਇਮਾਨਦਾਰੀ ਪੂਰੀ ਲਗਨ ਨਾਲ ਵਿਕਾਸ ਕਾਰਜਾਂ ਨੂੰ ਪੂਰਾ ਕਰੇਗਾ।

ਤਸਵੀਰ
ਤਸਵੀਰ

By

Published : Feb 17, 2021, 4:23 PM IST

ਜਲਾਲਾਬਾਦ: ਪੰਜਾਬ ਭਰ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਜਲਾਲਾਬਾਦ ਵਿਖੇ ਕਾਂਗਰਸ ਨੂੰ ਭਾਰੀ ਬਹੁਮਤ ਹਾਸਿਲ ਹੋਈ ਹੈ। ਦੱਸ ਦਈਏ ਕਿ ਕਾਂਗਰਸ ਪਾਰਟੀ ਨੂੰ 17 ਸੀਟਾਂ ਚੋਂ 11 ਸੀਟਾਂ ਮਿਲੀਆਂ ਹਨ। ਜਦਕਿ ਅਕਾਲੀ ਦਲ ਨੂੰ 5 ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕ ਸੀਟ ਆਈ ਹੈ। ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਜਲਦ ਹੀ ਜਲਾਲਾਬਾਦ ਨੂੰ ਇੱਕ ਵਧੀਆ ਪ੍ਰਧਾਨ ਦਿੱਤਾ ਜਾਵੇਗਾ ਜੋ ਕਿ ਇਮਾਨਦਾਰੀ ਪੂਰੀ ਲਗਨ ਨਾਲ ਵਿਕਾਸ ਕਾਰਜਾਂ ਨੂੰ ਪੂਰਾ ਕਰੇਗਾ।

ਜਲਾਲਾਬਾਦ

ਆਮ ਆਦਮੀ ਪਾਰਟੀ ਨੂੰ ਮਿਲੀ ਇੱਕ ਸੀਟ

ਉਧਰ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਪਾਰਟੀ ਨੂੰ ਇੱਕ ਸੀਟ ਜਿੱਤਣ ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚੋਣਾਂ ਜਿੱਤਣ ਲਈ ਹਰ ਤਰ੍ਹਾਂ ਦੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਚੋਣਾਂ ’ਚ ਉਹ ਹੋਰ ਵੀ ਜਿਆਦਾ ਤਿਆਰੀ ਕਰਕੇ ਮਜਬੂਤੀ ਨਾਲ ਚੋਣ ਲੜਣਗੇ।

ਜੇਕਰ ਪਰਚੇ ਦਰਜ ਨਾ ਹੁੰਦੇ ਤਾਂ ਨਤੀਜਾ ਉਨ੍ਹਾਂ ਦੇ ਹੱਕ ਚ ਹੁੰਦੇ- ਪ੍ਰੇਮ ਵਲੇਚਾ, ਅਕਾਲੀ ਦਲ

ਇਕ ਪਾਸੇ ਆਮ ਆਦਮੀ ਪਾਰਟੀ ਇੱਕ ਸੀਟ ਹਾਸਿਲ ਕਰਕੇ ਜਿੱਥੇ ਸੰਤੁਸ਼ਟ ਨਜ਼ਰ ਆ ਰਹੀ ਹੈ ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਕੁਮਾਰ ਵਲੇਚਾ ਨੇ ਕਿਹਾ ਕਿ ਜੇਕਰ ਉਨ੍ਹਾਂ ਤੇ ਪਰਚੇ ਦਨਜ ਨਾ ਹੁੰਦੇ ਤਾਂ ਅੱਜ ਨਤੀਜੇ ਉਨ੍ਹਾਂ ਦੇ ਪੱਖ ਚ ਆਉਣੇ ਸੀ ਅਤੇ ਨਗਰ ਨਿਗਮ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾਣੀ ਸੀ। ਦੱਸ ਦਈਏ ਕਿ ਅਕਾਲੀ ਦਲ ਨੂੰ ਨਗਰ ਨਿਗਮ ਚੋਣਾਂ ਚ ਜਲਾਲਾਬਾਦ ਤੋਂ 5 ਸੀਟਾਂ ਹਾਸਿਲ ਹੋਈਆਂ ਸਨ।

ABOUT THE AUTHOR

...view details