ਜਲਾਲਾਬਾਦ: ਜਲਾਲਾਬਾਦ ਹਲਕਾ 'ਤੇ ਅਕਾਲੀ ਦਲ ਦਾ ਪਿਛਲੇ 10 ਸਾਲ ਤੋਂ ਕਬਜ਼ਾ ਸੀ ਅਤੇ ਅੱਜ ਅਕਾਲੀਆਂ ਦੇ ਗੜ੍ਹ 'ਚ ਕਾਂਗਰਸ ਦੇ ਉਮੀਦਵਾਰ ਰਵਿੰਦਰ ਆਵਲਾ ਨੇ 16,634 ਵੋਟਾਂ ਦੀ ਲੀਡ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ।
ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਨੇ ਕੀਤੀ ਜਿੱਤ ਹਾਸਲ - ਜ਼ਿਮਨੀ ਚੋਣਾਂ ਜਲਾਲਾਬਾਦ
ਹਲਕਾ ਜਲਾਲਾਬਾਦ ਦੀਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਨੇ 16,634 ਵੋਟਾਂ ਨਾਲ ਜਿੱਤ ਹਾਸਲ ਕੀਤੀ।
ਫ਼ੋਟੋ
ਉੱਥੇ ਹੀ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਡਾ. ਰਾਜ ਸਿੰਘ ਡਿੱਬੀਪੁਰਾ ਨੇ ਕਾਂਗਰਸ ਉਮੀਦਵਾਰ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਵੋਟਾ ਖਰੀਦੀਆਂ ਲਈ ਹਰ ਪਿੰਡ ਵਿੱਚ ਕਰੀਬ 16 ਤੋਂ 20 ਲੱਖ ਰੁਪਏ ਵੰਡ ਕੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਹਨ।
ਜੇਤੂ ਰਹੇ ਰਮਿੰਦਰ ਆਵਲਾ ਨੇ ਜਲਾਲਾਬਾਦ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਜਲਾਲਾਬਾਦ ਨਿਵਾਸੀਆਂ ਦੀ ਜਿੱਤ ਹੈ ਅਤੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੁੰਦੇ ਹਨ।