ਫ਼ਾਜ਼ਿਲਕਾ: ਲੰਘੇ ਦਿਨੀਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਪਿੰਡ ਨੂਰਸ਼ਾਹ ਹਲਕਾ ਫਾਜ਼ਿਲਕਾ ਵਿਖੇ ਆਪ ਆਗੂਆਂ ,ਵਰਕਰਾਂ ਅਤੇ ਆਮ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਪਿੰਡ ਨੂਰਸ਼ਾਹ ਸਮੇਤ ਇਸ ਦੇ ਨਾਲ ਲੱਗਦੇ ਪਿੰਡਾਂ ਵਿਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਆਮ ਲੋਕ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਜੋ ਕਿ ਚੰਗੀ ਸ਼ੁਰੂਆਤ ਹੈ। 2022 ਦਾ ਕਿਲ੍ਹਾ ਫ਼ਤਿਹ ਕਰਕੇ ਪੰਜਾਬ ਦਾ ਅਸਲ ਮੁੱਦਿਆ ਉੱਤੇ ਵਿਕਾਸ ਕਰਵਾਇਆ ਜਾਵੇਗਾ।
ਹਰਪਾਲ ਸਿੰਘ ਚੀਮਾ ਨੇ 8 ਮਾਰਚ ਨੂੰ ਪੇਸ਼ ਹੋਣ ਵਾਲੇ ਪੰਜਾਬ ਦੇ ਬਜਟ ਉੱਤੇ ਬੋਲਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੇ ਹੁਣ ਤੱਕ 4 ਬਜਟ ਕੀਤੇ ਹਨ। ਇਨ੍ਹਾਂ ਬਜਟਾਂ ਨੇ ਹਰ ਵਾਰ ਪੰਜਾਬ ਦੇ ਲੋਕਾਂ ਨੂੰ ਦੁਖੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਬਜਟ ਸੈਸ਼ਨ ਵਿੱਚ ਕਿਸਾਨਾਂ ਦੇ ਕਰਜ਼ੇ ਮਾਫੀ ਲਈ ਸਰਕਾਰ ਨੇ ਬਜਟ ਵਿੱਚ 2 ਹਜ਼ਾਰ ਕਰੋੜ ਰੱਖਿਆ ਸੀ ਪਰ ਇਨ੍ਹਾਂ 2 ਹਜ਼ਾਰ ਕਰੋੜ ਵਿੱਚੋਂ ਸਰਕਾਰ ਨੇ ਕਿਸਾਨਾਂ ਨੂੰ ਅਜੇ ਤੱਕ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕਰਜ਼ੇ ਦੀ ਮੁਆਫੀ ਨਾ ਹੋਣ ਕਾਰਨ ਕਿਸਾਨਾਂ ਖੁਦਕੁਸ਼ੀ ਕਰ ਰਹੇ ਹਨ। ਪਿਛਲੇ ਦਿਨੀਂ ਦਸੂਹਾ ਦੇ ਕਿਸਾਨ ਨੇ ਆਪਣੇ ਪੁੱਤ ਨਾਲ ਮਿਲ ਕੇ ਖੁਦਕੁਸ਼ੀ ਕਰ ਲਈ ਸੀ।