ਪੰਜਾਬ

punjab

By

Published : Mar 24, 2022, 3:18 PM IST

ETV Bharat / state

ਪਾਕਿਸਤਾਨ ਨੂੰ ਵਾਪਸ ਕੀਤੀ 4 ਸਾਲਾਂ ਪਾਕਿਸਤਾਨੀ ਬੱਚੀ, ਗਲਤੀ ਨਾਲ ਕਰ ਗਈ ਸੀ ਸਰਹੱਦ ਪਾਰ

ਬੀਐੱਸਐਫ ਵੱਲੋਂ ਸਰਹੱਦ ਪਾਰ ਆਈ ਇੱਕ 4 ਸਾਲਾਂ ਬੱਚੀ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬੱਚੀ ਗਲਤੀ ਦੇ ਨਾਲ ਸਰਹੱਦ ਪਾਰ ਕਰਕੇ ਭਾਰਤ ਚ ਦਾਖਲ ਹੋ ਗਈ ਸੀ ਜਿਸ ਦੀ ਕਾਗਜ਼ੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਹੈ।

4 ਸਾਲਾਂ ਪਾਕਿਸਤਾਨੀ ਬੱਚੀ
4 ਸਾਲਾਂ ਪਾਕਿਸਤਾਨੀ ਬੱਚੀ

ਫਾਜ਼ਿਲਕਾ: ਭਾਰਤ ਨੇ ਇੱਕ ਵਾਰ ਫਿਰ ਤੋਂ ਗੁਆਂਢੀ ਦੇਸ਼ ਪਾਕਿਸਤਾਨ ਪ੍ਰਤੀ ਪਿਆਰ ਦਾ ਸੁਨੇਹਾ ਦਿੱਤਾ ਹੈ। ਦੱਸ ਦਈਏ ਕਿ ਗਲਤੀ ਨਾਲ ਸਰਹੱਦ ਪਾਰ ਆਈ ਇੱਕ 4 ਸਾਲਾਂ ਪਾਕਿਸਤਾਨੀ ਬੱਚੀ ਨੂੰ ਬੀਐੱਸਐਫ ਵੱਲੋਂ ਪਾਕਿਸਤਾਨ ਰੇਂਜਰਾਂ ਹਵਾਲੇ ਕੀਤਾ ਗਿਆ। ਇਸ ਉਪਰਾਲੇ ਤੋਂ ਬਾਅਦ ਹਰ ਪਾਸੇ ਬੀਐੱਸਐਫ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਮਾਮਲਾ ਅਬੋਹਰ ਦਾ ਹੈ। ਜਿੱਥੇ ਇੱਕ ਬੱਚੀ ਸਰਹੱਦ ਪਾਰ ਕਰਕੇ ਭਾਰਤ ’ਚ ਦਾਖਲ ਹੋ ਗਈ। ਪਾਕਿਸਤਾਨੀ ਬੱਚੀ ਦੀ ਉਮਰ 3 ਤੋਂ 4 ਸਾਲ ਦੱਸੀ ਜਾ ਰਹੀ ਹੈ। ਜੋ ਕਿ ਗਲਤੀ ਦੇ ਨਾਲ ਸਰਹੱਦ ਪਾਰ ਕਰਕੇ ਭਾਰਤ ’ਚ ਦਾਖਲ ਹੋ ਗਈ। ਜਿਸ ਨੂੰ ਜਦੋ ਬੀਐਸਐਫ ਦੇ ਅਧਿਕਾਰੀਆਂ ਨੇ ਬੱਚੀ ਨੂੰ ਦੇਖਿਆ ਤਾਂ ਉਸ ਨੂੰ ਆਪਣੇ ਕਬਜ਼ੇ ਚ ਲੈ ਲਿਆ ਅਤੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ। ਪੂਰੀ ਸੁਰੱਖਿਆ ਜਾਂਚ ਤੋਂ ਬਾਅਦ ਬੀਐੱਸਐਫ ਨੇ ਬੱਚੀ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ।

ਜਾਂਚ ਤੋਂ ਬਾਅਦ ਬੀਐੱਸਐਫ ਨੇ ਦੱਸਿਆ ਕਿ ਬੱਚੀ ਗਲਤੀ ਦੇ ਨਾਲ ਸਰਹੱਦ ਪਾਰ ਕਰਕੇ ਭਾਰਤ ਚ ਦਾਖਲ ਹੋ ਗਈ ਸੀ, ਜਿਸਦੀ ਉਮਰ ਬਹੁਤ ਹੀ ਛੋਟੀ ਹੈ। ਬੀਐਸਐਫ ਨੇ ਬੱਚੀ ਨੂੰ ਪਾਕਿਸਤਾਨ ਰੈਂਜਰਾਂ ਦੇ ਨਾਲ ਸੰਪਰਕ ਕੀਤਾ ਗਿਆ। ਜਿਸ ਤੋਂ ਬਾਅਦ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਬੱਚੀ ਨੂੰ ਪਾਕਿਸਤਾਨੀ ਰੇਜਰਾਂ ਦੇ ਹਵਾਲੇ ਕਰ ਦਿੱਤਾ ਗਿਆ।

ਇਸ ਸਬੰਧੀ ਬੀਐੱਸਐਫ ਪੰਜਾਬ ਵੱਲੋਂ ਟਵੀਟ ਕਰਦਿਆਂ ਕਿਹਾ ਗਿਆ ਹੈ ਕਿ ਅਬੋਹਰ ਸੈਕਟਰ ਦੇ ਬੀਐੱਸਐਫ ਫੌਜੀਆਂ ਨੇ 3 ਤੋਂ 4 ਸਾਲਾਂ ਬੱਚੀ ਨੂੰ ਪਾਕਿਸਤਾਨ ਨੂੰ ਸੌਂਪ ਦਿੱਤਾ ਹੈ। ਜੋ ਗਲਤੀ ਦੇ ਨਾਲ ਸਰਹੱਦ ਪਾਰ ਕਰ ਗਈ ਸੀ ਜਿਸ ਨੂੰ ਮਨੁੱਖੀ ਆਧਾਰ ’ਤੇ ਪਾਕਿਸਤਾਨ ਰੇਂਜਰਾਂ ਨੂੰ ਸੌਂਪ ਦਿੱਤਾ ਗਿਆ ਹੈ।

ਇਹ ਵੀ ਪੜੋ:ਅਵਾਰਾ ਕੁੱਤਿਆਂ ਨੇ ਢਾਈ ਸਾਲਾ ਬੱਚੀ ਨੂੰ ਮਾਰ ਮੁਕਾਇਆ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ABOUT THE AUTHOR

...view details