ਫਾਜ਼ਿਲਕਾ:ਜ਼ਿਲ੍ਹੇ ਦੀ ਭਾਰਤ ਪਾਕਿਸਤਾਨ ਸਰਹੱਦ ’ਤੇ ਪੈਂਦੀ ਝੰਗੜ ਪੋਸਟ ਤੋਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ ਨੂੰ ਬੀਐਸਐਫ ਦੀ 55 ਬਟਾਲੀਅਨ ਢੇਰ ਕਰ ਦਿੱਤਾ ਹੈ। ਇਸ ਦੌਰਾਨ ਡਰੋਨ ਰਾਹੀਂ ਭਾਰਤ ਭੇਜੀ ਜਾਣੀ ਵਾਲੀ ਹੈਰੋਇਨ ਵੀ ਬਰਾਮਦ ਹੋਈ ਹੈ। ਜੋ ਇਹ ਹੈਰੋਇਨ ਬਰਾਮਦ ਹੋਈ ਹੈ ਉਹ 1 ਕਿੱਲੋ 630 ਗ੍ਰਾਮ ਦੱਸੀ ਜਾ ਰਹੀ ਹੈ। ਦੋ ਪੈਕੇਟਾਂ ਵਿੱਚ ਇਹ ਹੈਰੋਇਨ ਬਰਾਮਦ ਹੋਈ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਵੀ ਸਰਹੱਦ ਉੱਤੇ ਚੌਕਸ ਹੋ ਗਈ ਹੈ। ਲਗਾਤਾਰ ਪੁਲਿਸ ਵੱਲੋਂ ਸਰਹੱਦੀ ਖੇਤਾਂ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਕਿ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਨਾ ਵਾਪਰੀ ਹੋਵੇ।
ਦੱਸ ਦਈਏ ਕਿ ਹਮੇਸ਼ਾਂ ਦੀ ਤਰ੍ਹਾਂ ਹੀ ਇਕ ਵਾਰ ਫਿਰ ਭਾਰਤੀ ਫੌਜ ਨੇ ਪਾਕਿਸਤਾਨ ਵੱਲੋਂ ਦੇਸ਼ ਦੀ ਨੌਜਵਾਨੀ ਨੂੰ ਖਤਮ ਕਰਨ ਦੇ ਲਈ ਭੇਜੀ ਗਈ ਨਸ਼ੇ ਦੀ ਖੇਪ ਨੂੰ ਨਾਕਾਮ ਕਰਦਿਆਂ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੀ ਭਾਰਤ ਪਾਕਿ ਸਰਹੱਦ ਤੇ ਪੈਂਦੀ ਬੀਐਸਐਫ ਦੀ ਝੰਗੜ ਪੋਸਟ ਵਿੱਚ ਦਾਖ਼ਲ ਹੋਏ ਇੱਕ ਡਰੋਨ ਨੂੰ ਇੱਕ ਕਿੱਲੋ ਛੇ ਸੌ ਤੀਹ ਗ੍ਰਾਮ ਹੈਰੋਇਨ ਸਮੇਤ ਢੇਰ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਨਾਲ ਲੱਗਦੇ ਇਲਾਕੇ ਅੰਦਰ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ।
ਉੱਥੇ ਹੀ ਬੀਐੱਸਐੱਫ ਦੀ 55 ਬਟਾਲੀਅਨ ਦੇ ਵੱਲੋਂ ਕੀਤੀ ਗਈ ਇਸ ਬਰਾਮਦਗੀ ਸਬੰਧੀ ਜਾਣਕਾਰੀ ਦਿੰਦਿਆਂ ਬੀਐਸਐਫ ਦੇ ਡੀਆਈਜੀ ਵੀ ਪੀ ਬਡੋਲਾ ਨੇ ਦੱਸਿਆ ਭਾਰਤੀ ਫ਼ੌਜ ਦੇ ਜਵਾਨਾਂ ਨੇ ਬੀਤੀ ਰਾਤ ਝੱਗੜ ਪੋਸਟ ਦੇ ਨੇੜੇ ਡਰੋਨ ਦੀ ਗਤੀਵਿਧੀ ਨੂੰ ਦੇਖਿਆ ਜਿਸ ਤੋਂ ਬਾਅਦ ਜਵਾਨਾਂ ਵੱਲੋਂ ਮੁਸਤੈਦੀ ਦੇ ਨਾਲ ਡਰੋਨ ਨੂੰ ਥੱਲੇ ਸੁੱਟ ਲਿਆ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਗਏ ਡਰੋਨ ਦੇ ਨਾਲ ਦੋ ਪੈਕਟ ਨਸ਼ੀਸੇ ਪਦਾਰਥ ਦੇ ਬਰਾਮਦ ਹੋਏ ਹਨ ਜਿੰਨ੍ਹਾਂ ਦਾ ਵਜ਼ਨ ਇੱਕ ਕਿਲੋ ਛੇ ਸੌ ਤੀਹ ਗਰਾਮ ਹੈ।