ਫ਼ਾਜ਼ਿਲਕਾ: ਭਾਰਤ-ਪਾਕਿਸਤਾਨ ਸਰਹੱਦ 'ਤੇ ਨਸ਼ੀਲੇ ਪਦਾਰਥਾਂ ਦੀ ਹੋ ਰਹੀ ਤਸਕਰੀ ਲਗਾਤਾਰ ਜਾਰੀ ਹੈ। ਇਸ ਨੂੰ ਰੋਕਣ ਲਈ ਬੀਐੱਸਐੱਫ ਵੀ ਲਗਾਤਾਰ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ। ਕੁਝ ਇਸੇ ਤਰ੍ਹਾਂ ਦਾ ਹੀ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੁਹਾਰ ਸੋਨਾ ਦੇ ਨੇੜੇ ਸਰਹੱਦ 'ਤੇ ਬੀਐੱਸਐੱਫ ਦੀ 96ਵੀਂ ਬਟਾਲੀਅਨ ਤੇ ਪੰਜਾਬ ਪੁਲਿਸ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ 4 ਕਿਲੋ ਦੇ ਕਰੀਬ ਹੈਰੋਈਨ ਬਰਾਮਦ ਕੀਤੀ ਹੈ।
ਬੀਐੱਸੈਅੱਫ ਤੇ ਪੰਜਾਬ ਪੁਲਿਸ ਨੇ ਪਾਕਿਸਤਾਨ ਸਰਹੱਦ ਤੋਂ ਬਰਾਮਦ ਕੀਤੀ 4 ਕਿਲੋ ਹੈਰੋਈਨ - ਬੀਐੱਸਐੱਫ ਦੀ 96ਵੀਂ ਬਟਾਲੀਅਨ
ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੁਹਾਰ ਸੋਨਾ ਦੇ ਨੇੜੇ ਸਰਹੱਦ 'ਤੇ ਬੀਐੱਸਐੱਫ ਦੀ 96ਵੀਂ ਬਟਾਲੀਅਨ ਤੇ ਪੰਜਾਬ ਪੁਲਿਸ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ 4 ਕਿਲੋ ਦੇ ਕਰੀਬ ਹੈਰੋਈਨ ਬਰਾਮਦ ਕੀਤੀ ਹੈ।
![ਬੀਐੱਸੈਅੱਫ ਤੇ ਪੰਜਾਬ ਪੁਲਿਸ ਨੇ ਪਾਕਿਸਤਾਨ ਸਰਹੱਦ ਤੋਂ ਬਰਾਮਦ ਕੀਤੀ 4 ਕਿਲੋ ਹੈਰੋਈਨ BSF and Punjab police seized 4 kg of heroin from Pakistan border](https://etvbharatimages.akamaized.net/etvbharat/prod-images/768-512-8498492-thumbnail-3x2-5.jpg)
ਇਸ ਬਰਾਮਦਗੀ ਸਬੰਧੀ ਬੀਐੱਸਐੱਫ ਦੇ ਸੀਈਓ ਸੈਕਟਰ ਅਬੋਹਰ ਨਰੇਸ਼ ਕੁਮਾਰ ਨੇ ਦੱਸਿਆ ਕਿ ਅਬੋਹਰ ਸੈਕਟਰ ਦੀ 96ਵੀਂ ਬਟਾਲੀਅਨ ਦੇ ਜਵਾਨਾਂ ਵਲੋਂ ਪਿੰਡ ਮੁਹਾਰ ਸੋਨਾ ਦੀ ਜੀਰੋ ਲਾਈਨ ਉੱਤੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਪੈਰਾਂ ਦੇ ਸ਼ੱਕੀ ਨਿਸ਼ਾਨ ਵਿਖਾਈ ਦਿੱਤੇ ਜਿਸ ਤੇ ਜਵਾਨਾਂ ਵਲੋਂ ਭਾਲ ਕਰਨ 'ਤੇ 4 ਪੈਕੇਟ ਹੈਰੋਈਨ ਦੇ ਬਰਾਮਦ ਹੋਏ ਹਨ, ਜਿਨ੍ਹਾਂ ਦਾ ਵਜਨ 4 ਕਿੱਲੋ 260 ਗਰਾਮ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਤਸਕਰਾਂ ਵਲੋਂ ਖ਼ਰਾਬ ਮੌਸਮ ਦਾ ਫਾਇਦਾ ਚੁੱਕ ਕੇ ਭਾਰਤੀ ਖੇਤਰ ਵਿੱਚ ਹੈਰੋਈਨ ਸੁੱਟੀ ਗਈ ਸੀ ਜਿਸ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਨਾਕਾਮ ਕੀਤਾ ਹੈ ।
ਥਾਣਾ ਸਦਰ ਫਾਜ਼ਿਲਕਾ ਦੇ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਬੀਐੱਸਐੱਫ ਵਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ । ਜਿਸ 'ਤੇ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਪਿੰਡ ਮੁਹਾਰ ਸੋਨਾ 'ਚ ਸਾਂਝਾ ਖੋਜ ਅਭਿਆਨ ਚਲਾਇਆ। ਇਸ ਦੌਰਾਨ ਖੇਤਾਂ 'ਚੋ 4 ਕਿੱਲੋ 260 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਖੇਤ ਮਾਲਿਕ ਅਤੇ ਆਸ-ਪਾਸ ਦੇ ਇਲਾਕੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ।