ਪੰਜਾਬ

punjab

ETV Bharat / state

ਵਿਆਹ ਤੋਂ 2 ਦਿਨ ਬਾਅਦ ਲਾੜੀ ਨਗਦੀ ਤੇ ਗਹਿਣੇ ਲੈ ਹੋਈ ਫ਼ਰਾਰ, ਮਾਮਲਾ ਦਰਜ - covid-19

ਸ਼ਹਿਰ ਦੀ ਰਾਧਾ ਸਵਾਮੀ ਕਲੋਨੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਉੱਤੇ ਚੋਰੀ ਕਰਨ ਦਾ ਇਲਜ਼ਾਮ ਲਗਾਉਣ ਦੀ ਖ਼ਬਰ ਸਾਹਮਣੇ ਆਈ ਹੈ।

ਲਾੜੇ ਨੇ ਲਾੜੀ ਉੱਤੇ ਲਾਇਆ 20 ਤੋਲੇ ਸੋਨਾ ਸਣੇ 80 ਹਜ਼ਾਰ ਦੀ ਚੋਰੀ ਦਾ ਇਲਜ਼ਾਮ
ਲਾੜੇ ਨੇ ਲਾੜੀ ਉੱਤੇ ਲਾਇਆ 20 ਤੋਲੇ ਸੋਨਾ ਸਣੇ 80 ਹਜ਼ਾਰ ਦੀ ਚੋਰੀ ਦਾ ਇਲਜ਼ਾਮ

By

Published : Jul 16, 2020, 4:41 PM IST

ਫ਼ਾਜ਼ਿਲਕਾ: ਸ਼ਹਿਰ ਦੀ ਰਾਧਾ ਸਵਾਮੀ ਕਲੋਨੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਉੱਤੇ ਚੋਰੀ ਕਰਨ ਦਾ ਇਲਜ਼ਾਮ ਲਗਾਉਣ ਦੀ ਖ਼ਬਰ ਸਾਹਮਣੇ ਆਈ ਹੈ। ਵਿਅਕਤੀ ਦਾ ਨਾਮ ਜਿਤੇਂਦਰ ਸਿੰਘ ਤੇ ਉਸ ਦੀ ਪਤਨੀ ਦਾ ਨਾਮ ਨਿਸ਼ਾ ਹੈ। ਦੱਸ ਦੇਈਏ ਕਿ ਇਨ੍ਹਾਂ ਦਾ ਵਿਆਹ ਬੀਤੀ 5 ਜੂਨ ਨੂੰ ਹੀ ਹੋਇਆ ਸੀ।

ਲਾੜੇ ਨੇ ਲਾੜੀ ਉੱਤੇ ਲਾਇਆ 20 ਤੋਲੇ ਸੋਨਾ ਸਣੇ 80 ਹਜ਼ਾਰ ਦੀ ਚੋਰੀ ਦਾ ਇਲਜ਼ਾਮ

ਪੀੜਤ ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਲੌਕਡਾਊਨ ਦੌਰਾਨ 5 ਜੂਨ ਨੂੰ ਉਨ੍ਹਾਂ ਨੇ ਪਿੰਡ ਕਾਠਗੜ ਦੀ ਕੁੜੀ ਨਿਸ਼ਾ ਨਾਲ ਵਿਆਹ ਕਰਵਾਇਆ ਸੀ। ਇਹ ਵਿਆਹ ਬਹੁਤ ਹੀ ਸਾਧੇ ਢੰਗ ਨਾਲ ਕੀਤਾ ਗਿਆ ਸੀ ਤੇ ਕੁੜੀ ਦੇ ਪਰਿਵਾਰ ਤੋਂ ਕਿਸੇ ਤਰ੍ਹਾਂ ਦਾ ਦਾਜ ਜਾਂ ਸਮਾਨ ਨਹੀਂ ਸੀ ਲਿਆ ਗਿਆ। ਉਨ੍ਹਾਂ ਦੱਸਿਆ ਕਿ ਵਿਆਹ ਤੋਂ 2 ਦਿਨ ਬਾਅਦ ਹੀ ਕੁੜੀ ਦੇ ਪਰਿਵਾਰ ਵਾਲੇ ਕੁੜੀ ਨੂੰ ਘਰ ਲੈ ਗਏ ਸੀ। ਕੁੜੀ ਦੇ ਜਾਣ ਮਗਰੋਂ ਹੀ ਉਨ੍ਹਾਂ ਨੂੰ ਘਰ ਚੋਂ ਲੁੱਟ ਹੋਣ ਦਾ ਪਤਾ ਲੱਗਾ ਤੇ ਜਿਤੇਂਦਰ ਜਦੋਂ ਆਪਣੀ ਵਹੁਟੀ ਨੂੰ ਵਾਪਸ ਲੈਣ ਲਈ ਗਿਆ ਤਾਂ ਕੁੜੀ ਦਾ ਪਰਿਵਾਰ ਨੇ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਇਸ ਦੌਰਾਨ ਕੁੜੀ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੇ ਠੱਗੀ ਮਾਰਨੀ ਸੀ ਉਹ ਮਾਰ ਲਈ।

ਉਨ੍ਹਾਂ ਨੇ ਕਿਹਾ ਕਿ ਇਹ ਪਰਿਵਾਰ ਠੱਗੀ ਮਾਰਨ ਵਾਲਾ ਗਿਰੋਹ ਹੈ। ਜੋ ਸ਼ਰੀਫ ਲੋਕਾਂ ਨੂੰ ਫਸਾ ਕੇ ਉਨ੍ਹਾਂ ਨੂੰ ਲੁੱਟਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੁੜੀ ਨੂੰ ਵਿਆਹ ਦੌਰਾਨ 20 ਤੋਲੇ ਸੋਨਾ ਪਾਇਆ ਸੀ ਜਿਸ ਨੂੰ ਕੁੜੀ ਨੇ ਚੋਰੀ ਕਰ ਲਿਆ ਹੈ ਤੇ ਨਾਲ ਹੀ ਲੋਕਾਂ ਵੱਲੋਂ ਪਾਇਆ ਗਿਆ ਸ਼ਗਨ ਕੁੱਲ 80 ਹਜ਼ਾਰ ਰੁਪਏ ਉਹ ਵੀ ਚੋਰੀ ਕਰ ਲਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਐਫਆਈਆਰ ਦਰਜ ਕਰਵਾ ਦਿੱਤੀ ਹੈ ਤੇ ਉਨ੍ਹਾਂ ਨੇ ਮੰਗ ਕੀਤੀ ਉਸ ਪਰਿਵਾਰ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹਾ ਕਿਸੇ ਹੋਰ ਪਰਿਵਾਰ ਨਾਲ ਨਾ ਵਾਪਰੇ।

ਪੁਲਿਸ ਨੇ ਕਿਹਾ ਕਿ ਜਿਤੇਂਦਰ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਗਈ ਸੀ ਜਿਸ ਉੱਤੇ ਜਾਂਚ ਦੇ ਬਾਅਦ ਇਹ ਸ਼ਿਕਾਇਤ ਸਹੀ ਪਾਈ ਗਈ। ਜਿਤੇਂਦਰ ਕੁਮਾਰ ਦੀ ਪਤਨੀ ਨਿਸ਼ਾ ਰਾਣੀ ਸਮੇਤ ਚਾਰ ਲੋਕਾਂ ਉੱਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਕੋਰੋਨਾ ਮਹਾਂਮਾਰੀ ਨੇ ਫਿੱਕੇ ਕੀਤੇ ਰੱਖੜੀ ਦੇ ਰੰਗ, ਬਜ਼ਾਰਾਂ 'ਚ ਨਹੀਂ ਵਿਖੀ ਰੌਣਕ

For All Latest Updates

ABOUT THE AUTHOR

...view details