ਪੰਜਾਬ

punjab

ETV Bharat / state

ਖੂਨ ਹੋਇਆ ਚਿੱਟਾ, ਮਾਪਿਆਂ ਨੇ ਮਾਸੂਮ ਬੱਚੀ ਨੂੰ ਰੇਲਵੇ ਸਟੇਸ਼ਨ ‘ਤੇ ਲਾਵਾਰਿਸ਼ ਛੱਡਿਆ - ਹਸਪਤਾਲ

ਫਾਜ਼ਿਲਕਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਮਾਪੇ ਆਪਣੀ ਕਰੀਬ 8 ਮਹੀਨਿਆਂ ਦੀ ਬੱਚੀ ਨੂੰ ਲਾਵਾਰਿਸ਼ ਛੱਡ ਕੇ ਚਲੇ ਗਏ ਹਨ। ਇਸ ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮਾਪਿਆਂ ਨੇ ਮਾਸੂਮ ਬੱਚੀ ਨੂੰ ਰੇਲਵੇ ਸਟੇਸ਼ਨ ‘ਤੇ ਲਾਵਾਰਿਸ਼ ਛੱਡਿਆ
ਮਾਪਿਆਂ ਨੇ ਮਾਸੂਮ ਬੱਚੀ ਨੂੰ ਰੇਲਵੇ ਸਟੇਸ਼ਨ ‘ਤੇ ਲਾਵਾਰਿਸ਼ ਛੱਡਿਆ

By

Published : Jul 6, 2021, 7:26 PM IST

ਫਾਜ਼ਿਲਕਾ: ਸੂਬੇ ਵਿੱਚ ਅਕਸਰ ਹੀ ਨਵ ਜਨਮੀਆਂ ਤੇ ਵੱਡੀਆਂ ਲੜਕੀਆਂ ਨਾਲ ਅਕਸਰ ਹੀ ਵਿਤਰਕਾ ਕਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਇਸੇ ਤਰ੍ਹਾਂ ਦੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਫਾਜ਼ਿਲਕਾਂ ਤੋਂ ਸ਼ਾਹਮਣੇ ਆਈਆਂ ਹਨ ਜਿੱਥੇ ਮਾਪੇ ਆਪਣੇ ਦੁੱਧ ਚੁੰਗਦੀ ਮਾਸੂਮ ਨੂੰ ਕੱਪੜੇ ਦੇ ਵਿੱਚ ਲਪੇਟ ਰੇਲਵੇ ਸਟੇਸ਼ਨ ਤੇ ਲਾਵਾਰਿਸ਼ ਛੱਡ ਗਏ ਹਨ।

ਮਾਪਿਆਂ ਨੇ ਮਾਸੂਮ ਬੱਚੀ ਨੂੰ ਰੇਲਵੇ ਸਟੇਸ਼ਨ ‘ਤੇ ਲਾਵਾਰਿਸ਼ ਛੱਡਿਆ

ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ‘ਤੇ ਆਉਣ ਵਾਲੇ ਲੋਕਾਂ ਨੂੰ ਇਸ ਲਾਵਾਰਿਸ਼ ਬੱਚੀ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਲੋਕਾਂ ਵੱਲੋਂ ਇਸ ਘਟਨਾ ਦੇ ਬਾਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਮਾਮਲੇ ਬਾਰੇ ਪਤਾ ਲੱਗਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਸੂਚਨਾ ਬੱਚਿਆਂ ਨੂੰ ਸੰਭਾਲਣ ਵਾਲੀ ਸੰਸਥਾ ਨੂੰ ਦੇ ਦਿੱਤੀ ਗਈ ਹੈ। ਇਸਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਬੱਚੀ ਨੂੰ ਇਸ ਤਰ੍ਹਾਂ ਲਾਵਾਰਿਸ਼ ਛੱਡ ਕੇ ਗਿਆ ਹੈ ਉਸ ਖਿਲਾਫ਼ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ।

ਓਧਰ ਪੁਲਿਸ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ਤੇ ਸਮਾਜ ਸੇਵੀ ਸੰਸਥਾ ਦੇ ਲੋਕ ਵੀ ਮੌਕੇ ਤੇ ਪਹੁੰਚ ਗਏ। ਮੌਕੇ ਤੇ ਪਹੁੰਚੇ ਇਨ੍ਹਾਂ ਸਮਾਜ ਸੇਵੀ ਲੋਕਾਂ ਦੇ ਵੱਲੋਂ ਬੱਚੀ ਨੂੰ ਚੁੱਕ ਹਸਪਤਾਲ ਲਿਆਂਦਾ ਗਿਆ ਤੇ ਡਾਕਟਰ ਤੋਂ ਉਸਦਾ ਚੈੱਕਅੱਪ ਕਰਵਾਇਆ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਬੱਚੀ ਦੀ ਸੰਭਾਲ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਤਸਵੀਰਾਂ, ਕੁੱਤੇ ਦੇ ਮੂੰਹ ‘ਚੋਂ ਮਿਲਿਆ ਮ੍ਰਿਤਕ ਭਰੂਣ

ABOUT THE AUTHOR

...view details