ਫ਼ਾਜ਼ਿਲਕਾ: ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ 'ਚ ਘਟੀ ਮੰਦਭਾਗੀ ਘਟਨਾ ਨੂੰ ਲੈ ਕੇ ਅਬੋਹਰ ਭਾਜਪਾ ਦੀ ਇਕਾਈ ਦੇ ਕੀਤੀ ਅੱਜ ਬੰਦ ਦੀ ਕਾਲ ਦਿੱਤੀ ਹੈ।
ਭਾਜਪਾ ਵੱਲੋਂ ਅੱਜ ਅਬੋਹਰ ਬੰਦ ਦਾ ਸੱਦਾ - ਮੰਦਭਾਗੀ ਘਟਨਾ ਵਾਪਰੀ
ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ 'ਚ ਘਟੀ ਮੰਦਭਾਗੀ ਘਟਨਾ ਨੂੰ ਲੈ ਕੇ ਅਬੋਹਰ ਭਾਜਪਾ ਦੀ ਇਕਾਈ ਦੇ ਕੀਤੀ ਕੱਲ੍ਹ ਬੰਦ ਦੀ ਕਾਲ ਦਿੱਤੀ ਹੈ।
ਅਬੋਹਰ ਭਾਜਪਾ ਦੀ ਇਕਾਈ ਦੇ ਕੀਤੀ ਬੰਦ ਦੀ ਕਾਲ ਬੰਦ ਦੀ ਕਾਲ ਦੀ ਘੋਸ਼ਣਾ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਕੇਸ਼ ਧੂੜਿਆ ਨੇ ਦੱਸਿਆ ਕਿ ਜੋ ਸ਼ਨੀਵਾਰ ਨੂੰ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਨਾਲ ਮੰਦਭਾਗੀ ਘਟਨਾ ਤੇ ਹਮਲਾ ਵਾਪਰੇ ਹੈ ਉਸ ਨੂੰ ਲੈ ਕੇ ਮੰਗਲਵਾਰ ਨੂੰ ਅਬੋਹਰ ਬੰਦ ਰਹੇਗਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਸ ਮੰਦਭਾਗੀ ਘਟਨਾ ਨੂੰ ਲੈ ਕੇ ਅਬੋਹਰ ਵਾਸੀਆਂ ਨੇ ਕਿੰਨਾ ਰੋਸ ਪ੍ਰਗਟ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਬੰਦ ਦੁਪਹਿਰ ਦੋ ਵਜੇ ਤੱਕ ਰਹੇਗਾ। ਇੱਕ ਸਵਾਲ ਦੇ ਜਵਾਬ ਵਿੱਚ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਵੱਲੋਂ ਜੋ ਝੂਠੇ ਪਰਚੇ ਨੂੰ ਲੈ ਕੇ ਅੱਜ ਮਲੋਟ 'ਚ ਧਰਨਾ ਦਿੱਤਾ ਗਿਆ ਹੈ ਉਹ ਸਰਾਸਰ ਗਲਤ ਹੈ ਜਦੋਂ ਕਿ ਘਟਨਾ ਦੀ ਵੀਡੀਓ ਸਾਰੇ ਦੇਸ਼ ਵਾਸੀਆਂ ਨੇ ਦੇਖੀ ਹੈ ਹੁਣ ਕਾਨੂੰਨ ਆਪਣਾ ਕੰਮ ਕਰੇਗਾ।