ਪੰਜਾਬ

punjab

ETV Bharat / state

Shubhman Gill: ਭਾਰਤ ਦੇ ਉਭਰਦੇ ਕ੍ਰਿਕਟਰ ਸ਼ੁਭਮਨ ਗਿੱਲ ਦੀ ਕਾਮਯਾਬੀ ਦਾਦਾ-ਦਾਦੀ ਦੀ ਜ਼ੁਬਾਨੀ - Big struggle behind cricketer Shubman Gill

ਕ੍ਰਿਕਟਰ ਸ਼ੁਭਮਨ ਗਿੱਲ ਦੇ ਦਾਦਾ ਦੀਦਾਰ ਸਿੰਘ ਆਪਣੇ ਪੋਤਰੇ ਦੀ ਕਾਮਯਾਬੀ ਬਾਰੇ ਦੱਸਦੇ ਹਨ ਕਿ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਸ਼ੁਰੂ ਤੋਂ ਹੀ ਖੇਡਾਂ ਨਾਲ ਪਿਆਰ ਰਿਹਾ ਹੈ। ਸ਼ੁਭਮਨ ਦੇ ਲਈ ਪਹਿਲਾ ਬੈਟ ਕਿੱਕਰ ਦੀ ਲੱਕੜੀ ਦਾ ਮਿਸਤਰੀ ਕੋਲ ਉਸ ਦੀਆਂ ਬਾਹਾਂ ਅਤੇ ਗੋਡਿਆਂ ਦੇ ਸਾਈਜ਼ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ। (success of India's rising cricketer Shubman Gill)

Big struggle behind the success of India's rising cricketer Shubman Gill
ਭਾਰਤ ਦੇ ਉਭਰਦੇ ਕ੍ਰਿਕਟਰ ਸ਼ੁਭਮਨ ਗਿੱਲ ਦੀ ਕਾਮਯਾਬੀ ਦਾਦਾ-ਦਾਦੀ ਦੀ ਜ਼ੁਬਾਨੀ

By ETV Bharat Punjabi Team

Published : Nov 22, 2023, 8:13 PM IST

ਕ੍ਰਿਕਟਰ ਸ਼ੁੱਭਮਨ ਗਿੱਲ ਦੇ ਪਰਿਵਾਰਕ ਮੈਂਬਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਫਾਜ਼ਿਲਕਾ :ਭਾਰਤ ਦੇ ਉਭਰਦੇ ਕ੍ਰਿਕਟਰ ਸ਼ੁਭਮਨ ਗਿੱਲ ਦੀ ਕਾਮਯਾਬੀ ਪਿੱਛੇ ਉਸ ਦੀ ਮਿਹਨਤ ਦੇ ਨਾਲ ਨਾਲ ਘਰ ਪਰਿਵਾਰ ਦੀ ਸੰਘਰਸ਼ ਭਰੀ ਦਾਸਤਾਨ ਵੀ ਹੈ। ਸ਼ੁਭਮਨ ਦੀ ਕਾਮਯਾਬੀ ਵਿੱਚ ਪਿਤਾ ਲਖਵਿੰਦਰ ਸਿੰਘ ਅਤੇ ਮਾਤਾ ਕੀਰਤਨ ਕੌਰ ਦੇ ਨਾਲ ਨਾਲ ਉਸ ਦੇ ਦਾਦਾ ਦੀਦਾਰ ਸਿੰਘ, ਦਾਦੀ ਗੁਰਮੇਲ ਕੌਰ ਦਾ ਬਹੁਤ ਵੱਡਾ ਹੱਥ ਹੈ। ਸ਼ੁਭਮਨ ਨੇ ਜੇ ਅੱਜ ਦੁਨੀਆ ਵਿੱਚ ਸਭ ਤੋਂ ਵਧੀਆ ਬੈਟਸਮੈਨ ਦੇ ਤੌਰ ’ਤੇ ਜਗ੍ਹਾ ਬਣਾਈ ਹੈ ਅਤੇ ਉਸ ਨੂੰ ਜਲਾਲਾਬਾਦ ਦੇ ਇਕ ਛੋਟੇ ਜਿਹੇ ਪਿੰਡ ਤੋਂ ਉਠ ਕੇ ਕਾਮਯਾਬੀ ਦੇ ਝੰਡੇ ਗੱਡਣ ਲਈ ਬਹੁਤ ਮਿਹਨਤ ਕਰਨੀ ਪਈ। ਜਲਾਲਾਬਾਦ ਦੇ ਪਿੰਡ ਜੈਮਲ ਵਾਲਾ ਵਿੱਚ ਬਚਪਨ ਦੇ ਪੰਜ ਸਾਲ ਗੁਜ਼ਾਰ ਕੇ ਉਸ ਨੇ ਕ੍ਰਿਕਟ ਵਿੱਚ ਰੁਚੀ ਦਿਖਾਈ।

3 ਸਾਲ ਦਾ ਸੀ ਤਾਂ ਉਸ ਨੂੰ ਕ੍ਰਿਕਟ ਦਾ ਸ਼ੌਂਕ ਪੈਦਾ ਹੋ ਗਿਆ:ਜਿੱਥੇ ਭਾਰਤੀ ਕ੍ਰਿਕਟ ਸਟਾਰ ਸ਼ੁਭਮਨ ਗਿੱਲ ਨੇ ਸਲਾਮੀ ਬੱਲੇਬਾਜ਼ ਬਣ ਕੇ ਵਨਡੇ ਮੈਚਾਂ 'ਚ ਦਬਦਬਾ ਬਣਾਇਆ, ਉਥੇ ਹੀ ਸ਼ੁਭਮਨ ਗਿੱਲ ਕੱਲ੍ਹ ਹੋਣ ਵਾਲੇ ਵਿਸ਼ਵ ਕ੍ਰਿਕਟ ਕੱਪ 'ਚ ਭਾਰਤੀ ਕ੍ਰਿਕਟ ਟੀਮ ਲਈ ਖੇਡ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਜੱਦੀ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ। ਸ਼ੁਭਮਨ ਦੇ ਦਾਦਾ ਦੀਦਾਰ ਸਿੰਘ ਅਤੇ ਦਾਦੀ ਗੁਰਮੇਲ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਸ਼ੁਭਮਨ 3 ਸਾਲ ਦਾ ਸੀ ਤਾਂ ਉਸ ਨੂੰ ਕ੍ਰਿਕਟ ਦਾ ਸ਼ੌਂਕ ਪੈਦਾ ਹੋ ਗਿਆ ਸੀ, ਜਿਸ ਕਾਰਨ ਦਾਦਾ ਦੀਦਾਰ ਸਿੰਘ ਨੇ ਪਿੱਪਲ ਦੀ ਲੱਕੜ ਦਾ ਬਣਿਆ ਘਰ ਖਰੀਦਿਆ ਅਤੇ ਇੱਕ ਹਲਕਾ ਬੱਲਾ ਬਣਾਇਆ। ਉਸਦੇ ਦਾਦਾ ਨੇ ਪਹਿਲੀ ਗੇਂਦਬਾਜ਼ੀ ਕਰਵਾਈ। ਉਹਨਾਂ ਦੱਸਿਆ ਕਿ ਸ਼ੁਭਮਨ ਰਾਤ ਨੂੰ ਸੌਂਦੇ ਸਮੇਂ ਆਪਣੇ ਨਾਲ ਬੱਲਾ ਲੈ ਕੇ ਜਾਂਦਾ ਸੀ ਅਤੇ ਉਸਦੀ ਦਾਦੀ ਉਸਨੂੰ ਦੇਸੀ ਘਿਓ ਅਤੇ ਰੋਟੀ ਦੀ ਚੂਰੀ ਖੁਆਉਂਦੀ ਸੀ।

ਪਰਿਵਾਰ ਨੂੰ ਪੁੱਤਰ 'ਤੇ ਭਰੋਸਾ :ਜਲਾਲਾਬਾਦ 'ਚ ਜਦੋਂ ਉਸ ਦੀ ਪ੍ਰਤਿਭਾ ਨੂੰ ਦੇਖਿਆ ਤਾਂ ਉਸ ਨੂੰ ਜਲਾਲਾਬਾਦ ਦੇ ਸਟੇਡੀਅਮ 'ਚ ਬਚਪਨ ਤੋਂ ਹੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਟ੍ਰੇਨਿੰਗ ਲਈ ਚੰਡੀਗੜ੍ਹ ਭੇਜਿਆ ਗਿਆ, ਜਿੱਥੋਂ ਸਖਤ ਮਿਹਨਤ ਕਰਨ ਤੋਂ ਬਾਅਦ ਉਹ ਭਾਰਤੀ ਕ੍ਰਿਕਟ ਟੀਮ 'ਚ ਸ਼ਾਮਲ ਹੋ ਗਿਆ। ਸ਼ੁਭਮਨ ਦੇ ਦਾਦਾ-ਦਾਦੀ ਦੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਸ਼ੁਭਮਨ ਬਾਰੇ ਦੱਸਿਆ। ਸ਼ੁਭਮਨ ਦੇ ਦਾਦਾ-ਦਾਦੀ ਨੇ ਉਮੀਦ ਜਤਾਈ ਹੈ ਕਿ ਭਾਰਤ ਵਿਸ਼ਵ ਕੱਪ ਜਿੱਤੇਗਾ ਅਤੇ ਉਨ੍ਹਾਂ ਦਾ ਪੋਤਾ ਕਈ ਸੈਂਕੜੇ ਲਗਾਵੇਗਾ।

ਪਿੰਡ ਵਾਲਿਆਂ ਦਾ ਵਧਿਆ ਮਾਨ : ਪਿੰਡ ਦੇ ਸਰਪੰਚ ਰਘੁਵੀਰ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦਾ ਵਿਅਕਤੀ ਜਿਸ ਨੇ ਬੱਲੇਬਾਜ਼ੀ ਕਰਕੇ ਕ੍ਰਿਕਟ ਸਿੱਖ ਕੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ ਹੈ ਅਤੇ ਇੱਕ ਵੱਡਾ ਕ੍ਰਿਕਟ ਸਟਾਰ ਬਣ ਗਿਆ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ । ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਕ੍ਰਿਕਟ ਕੱਪ ਜਿੱਤ ਕੇ ਭਾਰਤ ਦਾ ਮਾਣ ਵਧਾਏ । ਸ਼ੁਭਮਨ ਦੇ ਪਿੰਡ ਵਾਸੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਵੱਡਾ ਭਰਾ ਸ਼ੁਭਮਨ ਅੱਜ ਇੱਕ ਵੱਡਾ ਕ੍ਰਿਕਟ ਸਟਾਰ ਬਣ ਗਿਆ ਹੈ ਅਤੇ ਸਾਨੂੰ ਉਸ ਤੋਂ ਹੋਰ ਵੀ ਉਮੀਦਾਂ ਹਨ ਉਹ ਵਿਸ਼ਵ ਕੱਪ ਜਿੱਤ ਕੇ ਸਾਡੇ ਪਿੰਡ ਦਾ ਨਾਂ ਪੂਰੀ ਦੁਨੀਆ ਵਿੱਚ ਮਸ਼ਹੂਰ ਕਰੇਗਾ।

ABOUT THE AUTHOR

...view details