ਫਾਜ਼ਿਲਕਾ : ਅਬੋਹਰ ਵਿੱਚ 13 ਸਾਲ ਦੇ ਬੱਚੇ ਅਰਮਾਨ ਨੂੰ ਅਗਵਾ ਕਰਕੇ ਕਤਲ ਕਰਨ ਵਾਲੇ ਮੁਲਜ਼ਮਾਂ ਵਿਰੁੱਧ ਬਾਰ ਕੌਂਸਲ ਨੇ ਸਖ਼ਤ ਫੈਸਲਾ ਲਿਆ ਹੈ। ਬਾਰ ਕੌਂਸਲ ਦੇ ਮੈਂਬਰਾਂ ਨੇ ਇਸ ਕਤਲ ਮਾਮਲੇ ਦਾ ਵਿਰੋਧ ਕਰਦਿਆਂ ਮੁਲਜ਼ਮਾਂ ਦਾ ਕੇਸ ਨਾ ਲੜਨ ਦਾ ਫੈਸਲਾ ਕੀਤਾ ਹੈ।
ਇਸ ਬਾਰੇ ਮੀਡਿਆ ਨਾਲ ਗੱਲਬਾਤ ਕਰਦਿਆਂ ਬਾਰ ਕੌਂਸਲ ਅਬੋਹਰ ਦੇ ਮੈਂਬਰ ਅਮਨ ਧਾਲੀਵਾਲ, ਬੱਬੂ ਨਾਗਪਾਲ ਅਤੇ ਰਾਕੇਸ਼ ਜੱਗਾ ਨੇ ਦੱਸਿਆ ਕਿ ਇਹ 13 ਸਾਲਾਂ ਦੇ ਬੱਚੇ ਦੇ ਕਤਲ ਮਾਮਲੇ ਦੇ ਮੁਲਜ਼ਮਾਂ ਦਾ ਕੇਸ ਬਾਰ ਕੌਂਸਲ ਦਾ ਕੋਈ ਵੀ ਮੈਂਬਰ ਨਹੀਂ ਲੜੇਗਾ। ਉਨ੍ਹਾਂ ਨੇ ਇਸ ਕੇਸ ਨੂੰ ਸੁਲਝਾਣ ਵਿੱਚ ਹੋਈ ਦੇਰੀ ਲਈ ਪੁਲਿਸ ਪ੍ਰਸ਼ਾਸਨ ਦੀ ਵੀ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਸ ਨਾ ਲੜਨਾ ਅਜਿਹੇ ਅਪਰਾਧ ਕਰਣ ਵਾਲੀਆਂ ਦੇ ਵਿਰੁੱਧ ਸਹੀ ਫੈਸਲਾ ਹੈ।