ਪੰਜਾਬ

punjab

ETV Bharat / state

ਖੰਡਰ ਇਮਾਰਤ ਵਿੱਚ ਬੈਠ ਕੇ ਪੜ੍ਹਣ ਨੂੰ ਮਜਬੂਰ ਪਿੰਡ ਤਾਜਾਪਟੀ ਮਿਡਲ ਸਕੂਲ ਦੇ ਬੱਚੇ

ਅਬੋਹਰ ਦੇ ਪਿੰਡ ਤਾਜਾਪਟੀ ਦੇ ਸਰਕਾਰੀ ਮਿਡਲ ਸਕੂਲ ਦੀ ਇਮਾਰਤ ਖੰਡਰ ਹੋਣ ਕਰਕੇ ਇਸ ਦੀਆਂ ਕੰਧਾ ਵਿਚ ਤਰੇੜਾਂ ਆ ਚੁੱਕੀਆਂ ਹਨ। ਮੀਂਹ ਦੇ ਨਾਲ ਇੱਕ ਕਲਾਸ ਦੀ ਇਮਾਰਤ ਵੀ ਡਿੱਗ ਗਈ, ਜਿਸ ਕਰਕੇ ਬੱਚਿਆਂ ਨੂੰ ਹਰ ਵੇਲੇ ਡਰ ਲੱਗਿਆ ਰਹਿੰਦਾ ਹੈ।

ਫ਼ੋਟੋ

By

Published : Jul 30, 2019, 8:46 AM IST

ਫ਼ਾਜ਼ਿਲਕਾ : ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਨੀਤੀ ਵਿੱਚ ਲਗਾਤਾਰ ਬਦਲਾਵ ਕੀਤੇ ਜਾ ਰਹੇ ਹਨ। ਸਕੂਲਾਂ ਦੇ ਰਿਜਲਟ ਵਧੀਆ ਲਿਆਉਣ ਲਈ ਅਧਿਆਪਕਾਂ ਨੂੰ ਸਮੇਂ-ਸਮੇਂ 'ਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਬੱਚਿਆਂ ਨੂੰ ਮੁਫ਼ਤ ਵਰਦੀਆਂ, ਕਿਤਾਬਾਂ ਦੇਣ ਅਤੇ ਹੋਰ ਸਹੂਲਤਾਂ ਦੇ ਨਾਲ ਪੜ੍ਹਨ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਵੱਲ ਦੇਖ ਕੇ ਲਗਦਾ ਹੈ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਹੈ। ਸਾਲਾਂ ਤੋਂ ਖੰਡਰ ਖੜੀਆਂ ਇਮਾਰਤਾਂ ਨਾਲ ਕੋਈ ਵੀ ਹਾਦਸਾ ਹੋ ਸਕਦਾ ਹੈ।

ਵੇਖੋ ਵੀਡੀਓ

ਜ਼ਿਲ੍ਹਾ ਫਾਜ਼ਿਲਕਾ ਦੇ ਉਪਮੰਡਲ ਅਬੋਹਰ ਦੇ ਪਿੰਡ ਤਾਜਾਪਟੀ ਦੇ ਸਰਕਾਰੀ ਮਿਡਲ ਸਕੂਲ ਨੂੰ ਤਿੰਨ ਕਮਰਿਆਂ ਵਿੱਚ ਚਲਾਇਆ ਜਾ ਰਿਹਾ ਹੈ ਜਿਨ੍ਹਾਂ ਵਿਚੋਂ ਦੋ ਖੰਡਰ ਹੋ ਚੁੱਕੇ ਹਨ। ਉਨ੍ਹਾਂ ਕਮਰਿਆਂ ਦੀਆਂ ਕੰਧਾ ਅਤੇ ਪਿੱਲਰਾਂ ਵਿੱਚ ਦਰਾਰਾਂ ਆ ਚੁੱਕੀਆ ਹਨ, ਛੱਤ ਬਰਸਾਤ ਦੇ ਸਮੇਂ ਟਪਕਣ ਲੱਗਦੀ ਹੈ ਅਤੇ ਇਸ ਦੇ ਨਾਲ ਹੀ ਕੰਪਿਊਟਰ ਲੈਬ ਤੇ ਹੋਰ ਕਮਰਿਆਂ ਦਾ ਵੀ ਮਾੜਾ ਹਾਲ ਹੈ।

ਇਹ ਵੀ ਪੜ੍ਹੋ: ਸ਼੍ਰੀਲੰਕਾ ਦੀ ਮਲਿੰਗਾ ਨੂੰ ਜੇਤੂ ਵਿਦਾਇਗੀ, ਆਖ਼ਰੀ ਮੈਚ 'ਚ ਤੋੜਿਆ ਕੁੰਬਲੇ ਦਾ ਰਿਕਾਰਡ

ਇੱਥੇ ਪੜ੍ਹਣ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਸਮੇਂ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਛੱਤ ਨਾ ਡਿੱਗ ਜਾਵੇ। ਸਕੂਲ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਸਕੂਲ ਵਿੱਚ ਪੀਣ ਦੇ ਪਾਣੀ ਬਾਥਰੂਮ ਆਦਿ ਦੀ ਸਹੂਲਤ ਵੀ ਨਾ ਮਾਤਰ ਹੈ। ਬਰਸਾਤ ਦੇ ਦਿਨਾਂ ਵਿੱਚ ਇੱਥੇ ਗਰਾਉਂਡ ਵਿੱਚ ਪਾਣੀ ਭਰ ਜਾਂਦਾ ਹੈ ਜਿਸਦੇ ਨਾਲ ਉਨ੍ਹਾਂ ਨੂੰ ਸਕੂਲ ਵਿੱਚ ਆਉਣ ਵਿੱਚ ਪਰੇਸ਼ਾਨੀ ਹੁੰਦੀ ਹੈ।

ਇਸ ਬਾਰੇ ਵਿੱਚ ਸਕੂਲ ਦੇ ਮੁੱਖ ਅਧਿਆਪਕ ਮਿਹਰ ਚੰਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਕੂਲ ਦੀ ਦੀਵਾਰ ਡਿੱਗਣ ਵਾਲੀ ਹੈ। ਬਰਸਾਤ ਦੇ ਕਾਰਨ ਬਹੁਤ ਪਰੇਸ਼ਾਨੀ ਹੁੰਦੀ ਹੈ ਅਤੇ ਵਿਭਾਗ ਨੂੰ ਇਸ ਸਬੰਧੀ ਕਈ ਵਾਰ ਲਿਖਤੀ ਰੂਪ ਵਿੱਚ ਦੇ ਚੁੱਕੇ ਹਾਂ ਪਰ ਹਲੇ ਤੱਕ ਕੋਈ ਫੰਡ ਉਪਲੱਬਧ ਨਹੀਂ ਹੋ ਸਕਿਆ ਹੈ ਜਿਸਦੇ ਕਾਰਨ ਅਜਿਹੇ ਹਾਲਾਤ ਹਨ। ਉਨ੍ਹਾਂ ਦੱਸਿਆ ਕਿ ਇਮਾਰਤ ਖੰਡਰ ਹੋ ਚੁੱਕੀ ਹੈ ਤੇ ਇੱਕ ਕਮਰੇ ਦੀ ਛੱਤ ਵੀ ਡਿੱਗ ਚੁੱਕੀ ਹੈ ਪਰ ਹਲੇ ਤੱਕ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ।

ABOUT THE AUTHOR

...view details