ਪੰਜਾਬ

punjab

ETV Bharat / state

ਫਾਜ਼ਿਲਕਾ 'ਚ ਅਵਾਰਾ ਪਸ਼ੂ ਕਾਰਨ ਇੱਕ ਹੋਰ ਨੌਜਵਾਨ ਨੇ ਗਵਾਈ ਜਾਨ - Fazilka news in punjabi

ਫਾਜ਼ਿਲਕਾ ਦੇ ਪਿੰਡ ਖਯੋ ਵਾਲੀ ਢਾਬ ਵਿੱਚ 22 ਸਾਲ ਦੇ ਨੌਜਵਾਨ ਮੁੰਡੇ ਦੀ ਪਸ਼ੂ ਨਾਲ ਟੱਕਰ ਹੋਣ ਕਰਕੇ ਮੌਤ ਹੋ ਗਈ। ਸਥਾਨਕ ਲੋਕਾਂ ਨੇ ਰੋਸ ਵਜੋਂ ਪ੍ਰਸ਼ਾਸਨ ਤੋਂ ਇਨ੍ਹਾਂ ਅਵਾਰਾ ਪਸ਼ੁਆਂ ਉੱਤੇ ਲਗਾਮ ਲਗਾਉਣ ਦੀ ਅਪੀਲ ਕੀਤੀ ਹੈ।

ਫ਼ੋਟੋ।

By

Published : Sep 14, 2019, 11:36 PM IST

ਫਾਜ਼ਿਲਕਾ: ਪਿੰਡ ਖਯੋ ਵਾਲੀ ਢਾਬ ਵਿੱਚ 22 ਸਾਲ ਦੇ ਨੌਜਵਾਨ ਮੁੰਡੇ ਦੀ ਪਸ਼ੂ ਨਾਲ ਟੱਕਰ ਹੋਣ ਕਰਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਨੇ ਰੋਸ ਵਜੋਂ ਪ੍ਰਸ਼ਾਸਨ ਤੋਂ ਇਨ੍ਹਾਂ ਅਵਾਰਾ ਪਸ਼ੁਆਂ ਉੱਤੇ ਲਗਾਮ ਲਗਾਉਣ ਦੀ ਅਪੀਲ ਕੀਤੀ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲਾਲ ਚੰਦ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਲਾਲ ਚੰਦ ਆਪਣੇ ਘਰ ਮੋਟਰ ਸਾਇਕਲ 'ਤੇ ਜਾ ਰਿਹਾ ਸੀ ਤਾਂ ਅਚਾਨਕ ਇੱਕ ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਇਲਾਜ਼ ਦੌਰਾਨ ਮ੍ਰਿਤਕ ਲਾਲ ਚੰਦ ਕੋਮਾ 'ਚ ਚਲਾ ਗਿਆ ਪਰ ਇਲਾਜ ਕਰਵਾਉਣ ਦੇ ਬਾਵਜੂਦ ਉਸ ਦੀ ਬੀਤੇ ਕਲ੍ਹ ਮੌਤ ਹੋ ਗਈ।

ਵੀਡੀਓ

ਮ੍ਰਿਤਕ ਪਰਿਵਾਰ ਦੇ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਅਵਾਰਾ ਪਸ਼ੁਆਂ ਉੱਤੇ ਲਗਾਮ ਲਗਾਈ ਜਾਵੇ ਕਿਉਂਕਿ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਤਾਂ ਇਨ੍ਹਾਂ ਅਵਾਰਾ ਪਸ਼ੂਆਂ ਦੇ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ ਹੈ, ਪਰ ਜੇ ਕਰ ਇਨ੍ਹਾਂ 'ਤੇ ਲਗਾਮ ਨਾ ਲਾਈ ਗਈ ਤਾਂ ਕਿਸੀ ਦੂਜੇ ਦੀ ਵੀ ਜਾਨ ਜਾ ਸਕਦੀ ਹੈ। ਹਨ ਸਰਕਾਰ ਨੂੰ ਕੋਈ ਉਚਿਤ ਕਦਮ ਚੁੱਕਣਾ ਚਾਹੀਦਾ ਹੈ

ਇਸ ਘਟਨਾ 'ਤੇ ਪੁਲਿਸ ਅਧਿਕਾਰੀ ਕੇਵਲ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਲਾਲ ਚੰਦ ਅਵਾਰਾ ਪਸ਼ੁ ਨਾਲ ਟਕਰਾਉਣ ਕਾਰਨ ਜਖ਼ਮੀ ਹੋਇਆ ਸੀ ਜਿਸਦਾ ਵੱਖ - ਵੱਖ ਅਸਪਤਾਲਾ ਵਿੱਚ ਇਲਾਜ ਕਰਵਾਇਆ ਗਿਆ ਪਰ ਬੀਤੇ ਦਿਨ ਉਸਦੀ ਇਲਾਜ ਦੌਰਾਨ ਮੌਤ ਹੋ ਗਈ।

ABOUT THE AUTHOR

...view details