ਫਾਜ਼ਿਲਕਾ: ਨਸ਼ੇ ਕਾਰਨ ਪੰਜਾਬ 'ਚ ਕਈ ਘਰਾਂ 'ਚ ਸਥਰ ਵਿਛ ਚੁੱਕੇ ਹਨ, ਕਈ ਨੌਜਵਾਨ ਚੜ੍ਹਦੀ ਜਵਾਨੀ 'ਚ ਇਸ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ। ਨਸ਼ੇ ਨੇ ਕਈ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ, ਵਿਆਹੁਤਾ ਦਾ ਪਤੀ ਨੂੰ ਦੈਂਤ ਬਣ ਨਿਕਲ ਲਿਆ ਹੈ। ਤਾਜ਼ਾ ਮਾਮਲਾ ਫਾਜ਼ਿਲਕਾ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਢੰਡੀ ਕਦੀਮ 'ਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਉਮਰ 22 ਸਾਲ ਸੀ , ਜਿਸ ਦੀ ਪਹਿਚਾਣ ਕੁਲਵਿੰਦਰ ਸਿੰਘ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਦਾ ਕਹਿਣਾ ਕਿ ਉਨ੍ਹਾਂ ਦਾ ਪੁੱਤਰ ਆਪਣੀ ਮਜ਼ਦੂਰੀ ਲੈਣ ਲਈ ਅਬੋਹਰ ਗਿਆ ਸੀ, ਪਰ ਉਨ੍ਹਾਂ ਨੂੰ ਪੁੱਤਰ ਦੀ ਮੌਤ ਦੀ ਹੀ ਜਾਣਕਾਰੀ ਮਿਲੀ ਹੈ। ਪਿਤਾ ਦਾ ਕਹਿਣਾ ਕਿ ਉਨ੍ਹਾਂ ਦੇ ਪੁੱਤਰ ਦੇ ਸ਼ਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਹਨ, ਜਿਸ ਕਾਰਨ ਹੋ ਸਕਦਾ ਹੈ ਕਿ ਉਸ ਦਾ ਕਿਸੇ ਵਲੋਂ ਕਤਲ ਕੀਤਾ ਗਿਆ ਹੋਵੇ। ਪਰਿਵਾਰ ਵਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।