ਫ਼ਾਜ਼ਿਲਕਾ: ਪਿੰਡ ਕੇਰੀਆ ਦੇ ਨੇੜੇ ਇੱਕ ਖਾਲ 'ਚ ਭੇਤਭਰੇ ਹਾਲਤਾਂ ਵਿੱਚ ਇੱਕ ਵਿਅਕਤੀ ਦੀ ਗਲੀ-ਸੜੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਥਾਣਾ ਸਦਰ ਪੁਲਿਸ ਦੇ ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਪਿੰਡ ਚਾਨਣ ਵਾਲੀ ਅਤੇ ਪਿੰਡ ਕੇਰੀਆ ਦੇ ਵਿਚਕਾਰ ਲੱਗਦੇ ਇੱਕ ਪੱਕੇ ਖਾਲ ਦੇ ਪਾਣੀ ਵਿੱਚ ਇਹ ਗਲੀ-ਸੜੀ ਲਾਸ਼ ਬਰਾਮਦ ਕੀਤੀ ਗਈ ਹੈ।
ਫ਼ਾਜ਼ਿਲਕਾ: ਭੇਤਭਰੇ ਹਾਲਤ 'ਚ ਮਿਲੀ ਅਣਪਛਾਤੀ ਲਾਸ਼ - ਕੇਰੀਆ ਪਿੰਡ
ਫ਼ਾਜ਼ਿਲਕਾ ਦੇ ਪਿੰਡ ਕੇਰੀਆ ਵਿਖੇ ਸੋਮਵਾਰ ਨੂੰ ਖਾਲ ਵਿੱਚੋਂ ਇੱਕ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲੀ। ਮ੍ਰਿਤਕ ਵਿਅਕਤੀ ਦੀ ਉਮਰ 40-45 ਸਾਲ ਦੀ ਜਾਪਦੀ ਹੈ, ਜਿਸਦੀ ਪਛਾਣ ਨਹੀਂ ਹੋ ਸਕੀ ਹੈ।
ਭੇਤਭਰੀ ਹਾਲਤ 'ਚ ਗਲੀ-ਸੜੀ ਅਣਪਛਾਤੀ ਲਾਸ਼ ਮਿਲੀ
ਉਨ੍ਹਾਂ ਦੱਸਿਆ ਕਿ ਲਾਸ਼ ਸਬੰਧੀ ਸੂਚਨਾਂ ਪਿੰਡ ਦੇ ਸਰਪੰਚ ਨੇ ਦਿਤੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 40-45 ਸਾਲ ਜਾਪਦੀ ਹੈ, ਜਿਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੇ ਇੱਕ ਹੱਥ 'ਤੇ 'ਓਮ ਅਤੇ ਖੰਡਾ ਸਾਹਿਬ' ਦਾ ਟੈਟੂ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ 72 ਘੰਟਿਆਂ ਲਈ ਹਸਪਤਾਲ ਦੀ ਮੋਰਚਰੀ ਵਿੱਚ ਪਹਿਚਾਣ ਲਈ ਰੱਖ ਦਿਤਾ ਗਿਆ ਹੈ ਅਤੇ 72 ਘੰਟਿਆਂ ਤੋਂ ਬਾਅਦ 174 ਦੀ ਕਾਰਵਾਈ ਅਮਲ ਵਿੱਚ ਲਿਆ ਕੇ ਇਸ ਦਾ ਸਸਕਾਰ ਕਰ ਦਿਤਾ ਜਾਵੇਗਾ।
Last Updated : Aug 10, 2020, 10:49 PM IST