ਫਾਜ਼ਿਲਕਾ: ਆਸਟ੍ਰੇਲੀਆ ਵਿੱਚ ਕ੍ਰਿਕੇਟ ਮੈਚ ਦੇ ਹੀਰੋ ਸ਼ੁਭਮਨ ਗਿਲ ਦੇ ਜੱਦੀ ਘਰ ਪਿੰਡ ਜੈਮਲ ਵਾਲਾ ਜ਼ਿਲ੍ਹਾ ਫਾਜ਼ਿਲਕਾ ਵਿੱਚ ਸ਼ੁਭਮਨ ਗਿਲ ਦੇ ਦਾਦਾ ਦਾਦੀ ਰਹਿੰਦੇ ਹਨ ਜਿਨ੍ਹਾਂ ਵਿੱਚ ਆਪਣੇ ਪੋਤੇ ਵਲੋਂ ਦੇਸ਼ ਦਾ ਨਾਮ ਰੋਸ਼ਨ ਕਰਣ ਦੇ ਚਲਦੇਆ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸ਼ੁਭਮਨ ਗਿਲ ਦੇ ਦਾਦਾ ਦੀਦਾਰ ਸਿੰਘ ਅਤੇ ਦਾਦੀ ਗੁਰਮੇਲ ਕੌਰ ਸ਼ੁਭਮਨ ਗਿਲ ਦੀ ਇਸ ਸਫਲਤਾ ਉੱਤੇ ਕਾਫ਼ੀ ਖੁਸ਼ ਵਿਖਾਈ ਦਿੱਤੇ ਅਤੇ ਉਨ੍ਹਾਂ ਨੂੰ ਵਧਾਈ ਦੇਣ ਵਾਲੀਆਂ ਦਾ ਤਾਂਤਾ ਲਗਾ ਹੋਇਆ ਹੈ।
ਕ੍ਰਿਕੇਟਰ ਸ਼ੁਭਮਨ ਗਿਲ ਦੇ ਜੱਦੀ ਘਰ ਫਾਜ਼ਿਲਕਾ ਦੇ ਪਿੰਡ ਜੈਮਲ ਵਿੱਚ ਖੁਸ਼ੀ ਦੀ ਲਹਿਰ
ਆਸਟ੍ਰੇਲੀਆ ਵਿੱਚ ਕ੍ਰਿਕੇਟ ਮੈਚ ਦੇ ਹੀਰੋ ਸ਼ੁਭਮਨ ਗਿਲ ਦੇ ਜੱਦੀ ਘਰ ਪਿੰਡ ਜੈਮਲ ਵਾਲਾ ਜ਼ਿਲ੍ਹਾ ਫਾਜ਼ਿਲਕਾ ਵਿੱਚ ਸ਼ੁਭਮਨ ਗਿਲ ਦੇ ਦਾਦਾ ਦਾਦੀ ਰਹਿੰਦੇ ਹਨ ਜਿਨ੍ਹਾਂ ਵਿੱਚ ਆਪਣੇ ਪੋਤੇ ਵਲੋਂ ਦੇਸ਼ ਦਾ ਨਾਮ ਰੋਸ਼ਨ ਕਰਣ ਦੇ ਚਲਦੇਆ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਉਸਦੇ ਦਾਦਾ ਜੀ ਨੇ ਦੱਸਿਆ ਕਿ ਜੱਦੋਂ ਸ਼ੁਭਮਨ ਢਾਈ ਸਾਲ ਦਾ ਸੀ ਉੱਦੋਂ ਤੋਂ ਹੀ ਉਸ ਨੂੰ ਕ੍ਰਿਕਟ ਦਾ ਸ਼ੌਕ ਪੈ ਗਿਆ ਸੀ। ਉਨ੍ਹਾਂ ਨੇ ਉਹ ਬੈਟ ਅਤੇ ਗੇਂਦ ਵਿਖਾਈਆ ਜਿਸ ਨਾਲ ਉਹ ਛੋਟੇ ਹੁੰਦੇ ਖੇਡਦਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿਸ਼ੁਭਮਨ ਗਿਲ ਦੀ ਸਫਲਤਾ ਵਿੱਚ ਉਨ੍ਹਾਂ ਦੇ ਬੇਟੇ ਲਖਵਿੰਦਰ ਗਿਲ ਦਾ ਬਹੁਤ ਵੱਡਾ ਯੋਗਦਾਨ ਹੈ।
ਉਹ ਆਪ ਖੁਦ ਕ੍ਰਿਕੇਟ ਦਾ ਖਿਡਾਰੀ ਸੀ ਅਤੇ ਉਸਨੇ ਆਪਣੇ ਬੇਟੇ ਸ਼ੁਭਮਨ ਗਿੱਲ ਨੂੰ ਟ੍ਰੇਨਿੰਗ ਦਵਾਨ ਲਈ ਫਾਜ਼ਿਲਕਾ ਤੋਂ ਮੋਹਾਲੀ ਵਿੱਚ ਘਰ ਲੈ ਕੇ ਟ੍ਰੇਨਿੰਗ ਦਵਾਨੀ ਸ਼ੁਰੂ ਕੀਤੀ ਜਿਸਦਾ ਨਤੀਜਾ ਅੱਜ ਉਨ੍ਹਾਂ ਦੇ ਸਾਹਮਣੇ ਹੈ ਅਤੇ ਉਨ੍ਹਾਂ ਨੂੰ ਆਪਣੇ ਬੇਟੇ ਅਤੇ ਪੋਤੇ ਉੱਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਉਨ੍ਹਾਂ ਦਾ ਨਾਮ ਦੁਨਿਆ ਭਰ ਵਿੱਚ ਰੋਸ਼ਨ ਕੀਤਾ ਹੈ।