ਫ਼ਾਜ਼ਿਲਕਾ: ਕਰੀਬ ਇੱਕ ਸਾਲ ਬਾਅਦ ਗੰਗਾਨਗਰ ਤੋਂ ਵਾਇਆ ਅਬੋਹਰ ਹੁੰਦੇ ਹੋਏ ਅੰਬਾਲਾ ਲਈ ਸ਼ੁਰੂ ਹੋਈ ਟਰੇਨ ਲਈ ਜਿਥੇ ਯਾਤਰੀਆਂ 'ਚ ਖੁਸ਼ੀ ਦੀ ਲਹਿਰ ਹੈ ਪਰ ਰੇਲਵੇ ਵੱਲੋਂ ਕਿਰਾਇਆ ਡਬਲ ਕੀਤੇ ਜਾਣ ਨਾਲ ਯਾਤਰੀਆਂ ਵਿੱਚ ਨਿਰਾਸ਼ਾ ਵੀ ਦੇਖਣ ਨੂੰ ਮਿਲੀ। ਗੱਡੀ ਨੂੰ ਚਲਾਉਣ ਤੋਂ ਪਹਿਲਾਂ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਹਰੇਕ ਡੱਬੇ ਦੀ ਚੈਕਿੰਗ ਕੀਤੀ ਗਈ।
ਗੱਡੀ ਦੇ ਸ਼ੁਰੂ ਹੋਣ ਨਾਲ ਜਿੱਥੇ ਪਲੇਟਫਾਰਮ ਤੇ ਅੱਜ ਰੌਣਕ ਵੇਖਣ ਨੂੰ ਮਿਲੀ ਉਥੇ ਹੀ ਪਲੇਟਫਾਰਮ ਤੇ ਕੰਮ ਕਰਨ ਨੂੰ ਬਾਰੇ ਦੁਕਾਨਦਾਰਾਂ ਵਿੱਚ ਵੀ ਖੁਸ਼ੀ ਦੇਖਣ ਨੂੰ ਮਿਲੀ।
ਅਬੋਹਰ ਤੋਂ ਟਰੇਨ ਚੱਲਣ ਨਾਲ ਲੋਕਾਂ 'ਚ ਖ਼ੁਸ਼ੀ ਦੀ ਲਹਿਰ ਇਸ ਮੌਕੇ ਮੁਸਾਫ਼ਰਾਂ ਨੇ ਗੱਲਬਾਤ ਕਰਦਿਆਂ ਕਿਹਾ ਜਿਥੇ ਉਨ੍ਹਾਂ ਨੂੰ ਪਹਿਲਾਂ ਬੱਸਾਂ ਤੇ ਜਾਣ ਲੱਗਿਆ ਭਾਰੀ ਕਿਰਾਇਆ ਚੁਕਾਉਣਾ ਪੈਂਦਾ ਸੀ ਉਸ ਤੋਂ ਰਾਹਤ ਮਿਲੇਗੀ। ਉਸ ਦੇ ਨਾਲ ਉਨ੍ਹਾਂ ਨੇ ਰੇਲਵੇ 'ਤੇ ਰੋਸ ਜ਼ਾਹਿਰ ਕੀਤਾ ਕਿ ਰੇਲਵੇ ਦੁਆਰਾ ਅੱਗੇ ਨਾਲੋਂ ਕਿਰਾਇਆ ਦੁੱਗਣਾ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਸਟੇਸ਼ਨ ਉਤੇ ਕੰਮ ਕਰਨ ਵਾਲੇ ਦੁਕਾਨਦਾਰਾਂ ਵਿੱਚ ਵੀ ਖ਼ੁਸ਼ੀ ਦੇਖਣ ਨੂੰ ਮਿਲੀ ਉਨ੍ਹਾਂ ਕਿਹਾ ਕਿ ਅੱਜ ਇਕ ਸਾਲ ਬਾਅਦ ਫਿਰ ਤੋਂ ਉਨ੍ਹਾਂ ਦਾ ਕੰਮ ਚੱਲਣਾ ਸ਼ੁਰੂ ਹੋਵੇਗਾ, ਜਿਸ ਨਾਲ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕਣਗੇ।