ਪੰਜਾਬ

punjab

By

Published : Jun 20, 2020, 6:28 PM IST

ETV Bharat / state

ਅਬੋਹਰ ਦੀ ਧੀ ਨੇ ਗਲਵਾਨ ਸ਼ਹੀਦਾਂ ਦਾ ਸਕੈਚ ਬਣਾ ਦਿੱਤੀ ਸ਼ਰਧਾਂਜਲੀ

ਅਬੋਹਰ ਦੇ ਪਿੰਡ ਵਹਾਅ ਵਾਲਾ ਵਿਖੇ ਇੱਕ ਨੌਜਵਾਨ ਲੜਕੀ ਨੇ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਦੇ ਸਕੈਚ ਬਣਾ ਕੇ ਸ਼ਰਧਾਂਜਲੀ ਭੇਟ ਕੀਤੀ।

ਅਬੋਹਰ ਦੀ ਧੀ ਨੇ ਗਲਵਾਨ ਸ਼ਹੀਦਾਂ ਦਾ ਸਕੈਚ ਬਣਾ ਦਿੱਤੀ ਸ਼ਰਧਾਂਜਲੀ
ਅਬੋਹਰ ਦੀ ਧੀ ਨੇ ਗਲਵਾਨ ਸ਼ਹੀਦਾਂ ਦਾ ਸਕੈਚ ਬਣਾ ਦਿੱਤੀ ਸ਼ਰਧਾਂਜਲੀ

ਫ਼ਾਜ਼ਿਲਕਾ: ਭਾਰਤ-ਚੀਨ ਵਿਚਕਾਰ ਲੱਦਾਖ ਵਿਖੇ ਗਲਵਾਨ ਘਾਟੀ ਵਿੱਚ ਹੋਈ ਖ਼ੂਨੀ ਝੜਪ ਵਿੱਚ ਭਾਰਤੀ ਫ਼ੌਜ ਦੇ 20 ਜਵਾਨ ਮਾਰੇ ਗਏ ਸਨ।

ਵੇਖੋ ਵੀਡੀਓ।

ਜਿਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਛਾ ਗਿਆ ਅਤੇ ਲੋਕਾਂ ਵੱਲੋਂ ਆਪਣੇ-ਆਪਣੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤੇ ਗਏ ਅਤੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ।

ਤੁਹਾਨੂੰ ਦੱਸ ਦਈਏ ਕਿ ਇਨ੍ਹਾਂ 20 ਸ਼ਹੀਦਾਂ 4 ਸ਼ਹੀਦ ਪੰਜਾਬ ਤੋਂ ਵੀ ਸਨ। ਪੰਜਾਬ ਦੇ 4 ਸ਼ਹੀਦਾਂ ਨੂੰ ਫ਼ਾਜ਼ਿਲਕਾ ਤੋਂ ਇੱਕ ਬੱਚੀ ਨੇ ਸਕੈਚ ਬਣਾ ਕੇ ਸ਼ਰਧਾਂਜਲੀ ਦਿੱਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਬੋਹਰ ਦੇ ਅਧੀਨ ਪੈਂਦੇ ਪਿੰਡ ਵਹਾਅ ਵਾਲਾ ਦੀ ਰਹਿਣ ਵਾਲੀ ਊਸ਼ਾ ਰਾਣੀ ਵੱਲੋਂ ਬਣਾਏ ਗਏ ਸ਼ਹੀਦਾਂ ਦੇ ਸਕੈਚਾਂ ਨੂੰ ਟਵਿੱਟਰ ਉੱਤੇ ਸਾਂਝਾ ਕੀਤਾ ਗਿਆ।

ਇਸ ਦੌਰਾਨ ਪਿੰਡ ਵਾਸੀਆਂ ਨੇ ਵੀ ਉਨ੍ਹਾਂ ਦੇ ਘਰ ਆ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿੰਡ ਦੀ ਇਸ ਬੇਟੀ ਉੱਤੇ ਮਾਣ ਹੈ।

ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਕਲਾਕਾਰੀ ਵੱਲ ਪ੍ਰੇਰਿਤ ਕਰਨ।

ਉਥੇ ਹੀ ਪੇਂਟਿੰਗ ਕਲਾਕਾਰ ਊਸ਼ਾ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਾਡੀ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਉੱਤੇ ਸਾਨੂੰ ਹਮੇਸ਼ਾ ਮਾਣ ਰਹੇਗਾ।

ABOUT THE AUTHOR

...view details