ਫ਼ਾਜ਼ਿਲਕਾ: ਬੀਐਸਐਫ 96 ਬਟਾਲੀਅਨ ਨੇ ਸਿਵਿਕ ਐਕਸ਼ਨ ਪ੍ਰੋਗਰਾਮ ਦੇ ਤਹਿਤ ਪਿੰਡ ਮੁਹਾਰ 'ਚ ਕੈਂਪ ਲਗਾਇਆ। ਇਸ ਕੈਂਪ 'ਚ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ 40 ਸਾਈਕਲ, ਗਰਮ ਵਰਦਿਆਂ, ਸਕੂਲ ਬੈਗ ਤੇ ਸਫਾਈ ਅਭਿਆਨ ਤਹਿਤ ਜੂਟ ਦੇ ਬੈਗ ਦਿੱਤੇ। ਇਹ ਪ੍ਰੋਗਰਾਮ ਕਮਾਂਡਰ ਨਰੇਸ਼ ਦੀ ਅਗਵਾਈ ਹੇਠ ਕੀਤਾ ਗਿਆ।
ਇਸ ਮੌਕੇ ਬੀ.ਐਸ.ਐਫ ਦੇ ਡੀ.ਆਈ.ਜੀ ਟੀਕਾ ਰਾਮ ਮੀਣਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਹਰ ਸਾਲ ਕੀਤਾ ਜਾਂਦਾ ਹੈ। ਜਿਸ 'ਚ ਪਿੰਡਾਂ ਦੇ ਗਰੀਬ ਲੋਕਾਂ ਤੇ ਸਕੂਲ ਦੇ ਬਚਿਆਂ ਦੀ ਜ਼ਰੂਰਤ ਦਾ ਸਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਵੱਡੇ ਅਫਸਰਾਂ ਦੇ ਦਿਸ਼ਾ ਨਿਰਦੇਸ਼ 'ਤੇ ਕੀਤਾ ਜਾਂਦਾ ਹੈ। ਜਿਸ ਮਗਰੋਂ ਸ਼ਨੀਵਾਰ ਨੂੰ ਇਹ ਪ੍ਰੋਗਰਾਮ ਨੂੰ ਕਰਵਾਇਆ ਗਿਆ।
ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਲਈ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਡੀ.ਆਈ.ਜੀ ਨੇ ਕਿਹਾ ਕਿ 96 ਬਟਾਲੀਅਨ 'ਚ 6 ਕੰਪਨੀਆਂ ਹਨ। ਜਿਨ੍ਹਾਂ ਨੂੰ ਬੁਲਾ ਕੇ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੇ ਲੜਕੀਆਂ ਨੂੰ ਸਾਈਕਲ ਤੇ ਬਚਿਆਂ ਨੂੰ ਬੈਗ ਵੰਡੇ ਹਨ।