ਪੰਜਾਬ

punjab

ETV Bharat / state

6 ਕਿੱਲੋ ਹੈਰੋਇਨ ਸਮੇਤ ਤਸਕਰ ਕਾਬੂ - ਹੈਰੋਇਨ

ਫ਼ਾਜ਼ਿਲਕਾ ਦੇ ਸੀਆਈਏ ਸਟਾਫ਼ ਪੁਲਿਸ ਨੇ ਪਾਕਿਸਤਾਨ ਤੋਂ ਵਟਸਐਪ ਦੇ ਜਰਿਏ ਹੈਰੋਇਨ ਮੰਗਵਾਉਣ ਵਾਲੇ ਤਸਕਰ ਨੂੰ ਕਾਬੂ ਕੀਤਾ ਹੈ।

ਤਸਵੀਰ
ਤਸਵੀਰ

By

Published : Dec 19, 2020, 7:59 PM IST

ਫ਼ਾਜ਼ਿਲਕਾ: ਇੱਥੋਂ ਦੇ ਸੀਆਈਏ ਸਟਾਫ਼ ਨੇ ਪਾਕਿਸਤਾਨ ਤੋਂ ਵਟਸਐਪ ਦੇ ਜਰਿਏ ਹੈਰੋਇਨ ਮੰਗਵਾਉਣ ਵਾਲੇ ਤਸਕਰ ਨੂੰ ਕਾਬੂ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਦੀ ਗ੍ਰਿਫ਼ਤ ਵਿੱਚ ਆਇਆ ਮਨਜੀਤ ਸਿੰਘ ਫ਼ਿਰੋਜ਼ਪੁਰ ਦੇ ਪਿੰਡ ਹਬੀਬਵਾਲਾ ਦਾ ਰਹਿਣ ਵਾਲਾ ਹੈ, ਜਿਸ ਉੱਤੇ ਪਹਿਲਾਂ ਵੀ ਸਮਗਲਿੰਗ ਦੇ ਮਾਲਲੇ ਦਰਜ ਹਨ। ਕਾਬੂ ਕੀਤੇ ਤਸਕਰ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਬੀਐਸਐਫ਼ ਦੀ ਚੌਕੀ ਕਾਮਲ ਬਲੇਲ ਕੇ ਦੇ ਖੇਤਰ ਤੋਂ 6 ਕਿੱਲੋ 70 ਗਰਾਮ ਹੈਰੋਇਨ ਬਰਾਮਦ ਕਰ ਮਾਮਲਾ ਦਰਜ ਕੀਤਾ ਹੈ। ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ।

ਵੇਖੋ ਵਿਡੀਉ

ਬਰਾਮਦਗੀ ਸਬੰਧੀ ਸੀਆਈਏ ਸਟਾਫ ਮੁੱਖੀ ਨਵਦੀਪ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਜੋ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਵਟਸਐਪ ਦੇ ਜਰਿਏ ਮੰਗਵਾ ਕੇ ਸਮਗਲਿੰਗ ਕਰਣ ਦਾ ਧੰਧਾ ਕਰਦਾ ਹੈ, ਜਿਸਦੀ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਨੇ ਬੀਐਸਐਫ਼ ਚੌਕੀ ਦੇ ਨਜਦੀਕ ਪੈਦੇ ਪਿੰਡ ਕਾਮਲ ਬਲੇਲ ਦੇ ਖੇਤਰ ਵਿੱਚ ਪਾਕਿਸਤਾਨ ਤੋਂ ਹੈਰੋਇਨ ਮੰਗਵਾਈ ਹੈ।

ਜਿਸ ਉੱਤੇ ਉਨ੍ਹਾਂ ਵਲੋਂ ਇਸ ਨ੍ਹੂੰ ਕਾਬੂ ਕਰ ਕੇ ਇਸਦੀ ਨਿਸ਼ਾਨਦੇਹੀ 'ਤੇ 6 ਕਿੱਲੋ 70 ਗਰਾਮ ਹੈਰੋਇਨ ਬਰਾਮਦ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਤਸਕਰ ਉੱਤੇ ਪਹਿਲਾਂ ਵੀ ਤਸਕਰੀ ਦਾ ਮਾਮਲਾ ਦਰਜ ਹੈ ਤੇ ਹੁਣ ਇਹ ਟਰਾਇਲ 'ਤੇ ਹੈ ਅਤੇ ਹੁਣ ਉਹ ਇਸ ਨ੍ਹੂੰ ਪੇਸ਼ ਅਦਾਲਤ ਕਰ ਰਿਮਾਂਡ ਹਾਸਲ ਕਰਣਗੇ ਜਿਸ ਵਿੱਚ ਇਸਦੇ ਨਾਲਦੇ ਤਸਕਰਾਂ ਦਾ ਵੀ ਪਤਾ ਲਗਾਇਆ ਜਾਵੇਗਾ।

ABOUT THE AUTHOR

...view details