ਫਾਜ਼ਿਲਕਾ: ਪਿੰਡ ਹਰਿਪੁਰਾ ਦੇ ਗੁਰਦੁਆਰਾ ਬੜ ਤੀਰਥ ਸਾਹਿਬ ਤੋਂ ਕਿਸਾਨੀ ਜਥੇਬੰਦੀਆਂ ਦੇ ਨਾਲ 5 ਟਰੱਕ ਕਿੰਨੂ ਦੇ ਦਿੱਲੀ ਵਿੱਚ ਸੰਘਰਸ਼ ਲਈ ਰਵਾਨਾ ਹੋਏ। ਗੁਰਦੁਆਰਾ ਬੜ ਤੀਰਥ ਸਾਹਿਬ ਦੇ ਸੇਵਾਦਾਰਾਂ ਅਤੇ ਦਿੱਲੀ ਕਾਰ ਸੇਵਾ ਦੇ ਵੱਲੋਂ ਆਸਪਾਸ ਦੇ ਕਿਸਾਨਾਂ ਵੱਲੋਂ ਕਿੰਨੂ ਦਿੱਲੀ ਲਈ ਰਵਾਨਾ ਕੀਤੇ ਗਏ ਹਨ। ਇਸ ਵਿੱਚ ਵੱਡੀ ਗਿਣਤੀ ਕਿਸਾਨ ਵੀ ਦਿੱਲੀ ਜਾ ਰਹੇ ਹਨ, ਇਸ ਵਿੱਚ ਕਿਸਾਨੀ ਸੰਘਰਸ਼ ਦੇ ਚਲਦੇ ਲਖਵਿੰਦਰ ਸਿੰਘ ਜਾਖੜ ਸਾਬਕਾ ਡੀਆਈਜੀ ਇਨ੍ਹਾਂ ਦੇ ਨਾਲ ਇਸ ਸੰਘਰਸ਼ ਵਿੱਚ ਸ਼ਾਮਿਲ ਹਨ। ਉਨ੍ਹਾਂ ਕਿਹਾ ਹੈ ਕਿ ਅਸੀ ਇਹ ਕਾਲੇ ਕਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਾਂਗੇ।
ਕਿਸਾਨ ਸੰਘਰਸ਼ ਲਈ 5 ਟਰੱਕ ਕਿੰਨੂ ਦੇ ਕੀਤੇ ਰਵਾਨਾ - ਗੁਰਦੁਆਰਾ ਬੜ ਤੀਰਥ ਸਾਹਿਬ
ਫਾਜ਼ਿਲਕਾ ਦੇ ਪਿੰਡ ਹਰਿਪੁਰਾ ਦੇ ਗੁਰਦੁਆਰਾ ਬੜ ਤੀਰਥ ਸਾਹਿਬ ਤੋਂ ਕਿਸਾਨੀ ਜਥੇਬੰਦੀਆਂ ਦੇ ਨਾਲ 5 ਟਰੱਕ ਕਿੰਨੂ ਦੇ ਦਿੱਲੀ ਸੰਘਰਸ਼ ਲਈ ਰਵਾਨਾ ਹੋਏ।

ਕਿਸਾਨੀ ਸੰਘਰਸ਼ ਵਿੱਚ ਸ਼ਾਮਿਲ ਹੋਣ ਜਾ ਰਹੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਕਾਲੇ ਕਨੂੰਨ ਬਣਾਕੇ ਪੰਜਾਬ ਦੀ ਸਾਰੀ ਕਿਸਾਨ ਯੂਨੀਅਨ ਅਤੇ ਪੰਜਾਬੀਅਤ ਨੂੰ 1 ਰੰਗ ਮੰਚ ਉੱਤੇ ਇੱਕਠੇ ਕਰ ਦਿੱਤਾ ਹੈ। ਉਥੇ ਹੀ ਕੇਂਦਰ ਸਰਕਾਰ ਨੂੰ ਵਾਰਨਿੰਗ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਕਾਲੇ ਕਨੂੰਨ ਰੱਦ ਨਾ ਕੀਤੇ ਗਏ ਤਾਂ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਅਸੀ ਕਾਲੇ ਕਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਾਂਗੇ। ਕਿਸਾਨ ਸੰਘਰਸ਼ ਦੇ ਚਲਦੇ ਲਖਵਿੰਦਰ ਸਿੰਘ ਜਾਖੜ ਜੋ ਕਿ ਆਪਣੇ ਡੀਆਈਜੀ ਉਹਦੇ ਤੋਂ ਇਸਤੀਫ਼ਾ ਦੇ ਕੇ ਇਸ ਸੰਘਰਸ਼ ਵਿੱਚ ਆਏ ਹਨ।