ਫਾਜ਼ਿਲਕਾ: ਡਿਊਟੀ ਵਿੱਚ ਲਾਪਰਵਾਹੀ ਵਰਤਣ ਕਾਰਨ ਜ਼ਿਲ੍ਹਾ ਫਾਜ਼ਿਲਕਾ ਦੇ ਐੱਸ.ਐੱਸ.ਪੀ. ਦੀਪਕ ਹਿਲੋਰੀ ਨੇ ਥਾਣਾ ਸਿਟੀ ਫਾਜ਼ਿਲਕਾ ਦੇ SHO ਪ੍ਰੇਮ ਨਾਥ, ASI ਸਰਬਜੀਤ ਸਿੰਘ ਅਤੇ ਹਵਲਦਾਰ ਪਿਆਰਾ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।
ਡਿਊਟੀ 'ਚ ਲਾਪਰਵਾਹੀ ਦੇ ਚਲਦਿਆਂ SHO, ASI ਅਤੇ ਇੱਕ ਹਵਲਦਾਰ ਸਸਪੈਂਡ
ਜ਼ਿਲ੍ਹਾ ਫਾਜ਼ਿਲਕਾ ਦੇ ਐੱਸ.ਐੱਸ.ਪੀ. ਦੀਪਕ ਹਿਲੋਰੀ ਨੇ ਡਿਊਟੀ ਵਿੱਚ ਲਾਪਰਵਾਹੀ ਵਰਤਣ ਕਾਰਨ ਥਾਣਾ ਸਿਟੀ ਫਾਜ਼ਿਲਕਾ ਦੇ SHO ਪ੍ਰੇਮ ਨਾਥ, ASI ਸਰਬਜੀਤ ਸਿੰਘ ਅਤੇ ਹਵਲਦਾਰ ਪਿਆਰਾ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਸਬਡਿਵੀਜਨ ਦੇ ਡੀ.ਐੱਸ.ਪੀ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਸਿਟੀ ਫਾਜ਼ਿਲਕਾ ਦੇ ਐੱਸ.ਐੱਚ.ਓ. ਪ੍ਰੇਮ ਨਾਥ ਅਤੇ ਹਵਲਦਾਰ ਪਿਆਰਾ ਸਿੰਘ ਨੂੰ ਡਿਊਟੀ ਵਿੱਚ ਲਾਪਰਵਾਹੀ ਕਰਨ ਦੇ ਚਲਦੇ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਦੇ ਨਾਲ ਕਰੀਬ 70,000 ਰੁਪਏ ਦਾ ਏਟੀਐੱਮ ਫਰਾਡ ਹੋਇਆ ਸੀ। ਜਿਸਦੀ ਮਾਮਲੇ ਦੀ ਤਫ਼ਤੀਸ਼ ਐੱਸ.ਐੱਚ.ਓ. ਪ੍ਰੇਮਨਾਥ ਕਰ ਰਹੇ ਸਨ ਪਰ ਤਫ਼ਤੀਸ਼ ਵਿੱਚ ਲਾਪਰਵਾਈ ਕਰਨ ਦੇ ਚਲਦਿਆਂ ਐੱਸ.ਐੱਸ.ਪੀ. ਦੇ ਹੁਕਮਾਂ ਮੁਤਾਬਕ ਇਹ ਫ਼ੈਸਲਾ ਲਿਆ ਗਿਆ ਹੈ।
ਉਧਰ, ASI ਸਰਬਜੀਤ ਸਿੰਘ ਨੂੰ ਵੀ ਸਸਪੈਂਡ ਕੀਤਾ ਗਿਆ। ਸਰਬਜੀਤ ਕੋਲ ਇੱਕ ਆਬਕਾਰੀ ਐਕਟ ਦੇ ਅਧੀਨ ਮਾਮਲੇ ਦੀ ਤਫਤੀਸ਼ ਚੱਲ ਰਹੀ ਸੀ ਅਤੇ ਡਿਊਟੀ ਦੌਰਾਨ ਉਨ੍ਹਾਂ ਵੱਲੋਂ ਲਾਪਰਵਾਹੀ ਕੀਤੀ ਗਈ ਜਿਸ ਦੇ ਮਾਮਲੇ 'ਚ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ।