ਫ਼ਾਜ਼ਿਲਕਾ: ਜ਼ਹਿਰੀਲੀ ਸ਼ਰਾਬ ਮਾਮਲੇ ਦੇ ਤਹਿਤ ਐਸ.ਐਸ.ਪੀ ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਐਸ.ਪੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸ਼ਨ ਤੇ ਐਕਸਾਈਜ਼ ਵਿਭਾਗ ਨੇ ਸ਼ਰਾਬ ਤਸਕਰੀ ਅਤੇ ਹੋਰਨਾਂ ਨਸ਼ਿਆਂ 'ਚ ਬਦਨਾਮ ਪਿੰਡ ਚੱਕ ਬਲੋਚਾ ਮਾਹਲਮ 'ਚ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਵੱਖ-ਵੱਖ ਥਾਣਿਆਂ ਦੀ ਪੁਲਿਸ ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਸਾਂਝੇ ਤੌਰ 'ਤੇ ਇਸ ਨੂੰ ਅੰਜ਼ਾਮ ਦਿੱਤਾ।
ਫ਼ਾਜ਼ਿਲਕਾ: ਪਿੰਡ ਚੱਕ ਬਲੋਚਾ ਮਾਹਲਮ 'ਚ ਪੁਲਿਸ ਦੀ ਛਾਪੇਮਾਰੀ, ਵੱਡੀ ਮਾਤਰਾਂ 'ਚ ਲਾਹਣ ਬਰਾਮਦ
ਫ਼ਾਜ਼ਿਲਕਾ ਦੇ ਪਿੰਡ ਚੱਕ ਬਲੋਚਾ ਮਾਹਲਮ 'ਚ ਐਸ.ਪੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸ਼ਨ ਅਤੇ ਐਕਸਾਈਜ਼ ਵਿਭਾਗ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਵੱਡੀ ਮਾਤਰਾਂ 'ਚ ਲਾਹਣ ਬਰਾਮਦ ਕੀਤੀ ਹੈ।
ਫ਼ਾਜ਼ਿਲਕਾ: ਪਿੰਡ ਚੱਕ ਬਲੋਚਾ ਮਾਹਲਮ 'ਚ ਪੁਲਿਸ ਦੀ ਛਾਪੇਮਾਰੀ, ਵੱਡੀ ਮਾਤਰਾਂ 'ਚ ਲਾਹਣ ਬਰਾਮਦ
ਡੀਐਸਪੀ ਪਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜਲਾਲਾਬਾਦ ਦੇ ਪੰਜ ਥਾਣਿਆਂ ਦੀ ਪੁਲਿਸ ਤੇ ਹੋਰ 25 ਮੁਲਾਜ਼ਮਾ ਸਮੇਤ ਪਿੰਡ ਮਹਾਲਮ ਵਿੱਚ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਵਿੱਚ ਉਨ੍ਹਾਂ ਨੇ 7 ਘਰਾਂ ਵਿੱਚੋਂ 1500 ਲੀਟਰ ਲਾਹਣ ਤੇ ਖੇਤਾਂ ਵਿੱਚੋਂ ਕਰੀਬ 2000 ਲੀਟਰ ਲਾਹਣ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵਿਅਕਤੀ ਨੂੰ 300 ਲੀਟਰ ਲਾਹਣ ਸਮੇਤ ਹਿਰਾਸਤ ਵਿੱਚ ਵੀ ਲਿਆ ਹੈ ਤੇ 7 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
Last Updated : Aug 26, 2020, 8:18 PM IST