ਪੰਜਾਬ

punjab

ETV Bharat / state

ਅਣਖ ਦੀ ਖ਼ਾਤਰ ਨੌਜਵਾਨ ਭਰਾ ਨੇ ਜ਼ਹਿਰੀਲੀ ਚੀਜ਼ ਪੀ ਕੇ ਕੀਤੀ ਆਤਮ-ਹੱਤਿਆ

ਫ਼ਾਜਿਲਕਾ ਦੇ ਪਿੰਡ ਅਲਿਆਣਾ ਵਿਖੇ ਭੈਣ ਨੂੰ ਗੁਆਂਢੀ ਵਲੋਂ ਗ਼ਲਤ ਮੈਸੇਜ ਨੂੰ ਲੈ ਕੇ ਨੌਜਵਾਨ ਭਰਾ ਨੇ ਜ਼ਹਿਰੀਲੀ ਚੀਜ਼ ਪੀ ਕੇ ਆਤਮ-ਹੱਤਿਆ ਕਰ ਲਈ ਹੈ। ਪਰਿਵਾਰ ਨੇ ਪੁਲਿਸ ਉੱਤੇ ਸਹੀ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ।

ਅਣਖ ਦੀ ਖ਼ਾਤਰ ਨੌਜਵਾਨ ਭਰਾ ਨੇ ਜ਼ਹਿਰੀਲੀ ਚੀਜ਼ ਪੀ ਕੇ ਕੀਤੀ ਆਤਮ-ਹੱਤਿਆ
ਅਣਖ ਦੀ ਖ਼ਾਤਰ ਨੌਜਵਾਨ ਭਰਾ ਨੇ ਜ਼ਹਿਰੀਲੀ ਚੀਜ਼ ਪੀ ਕੇ ਕੀਤੀ ਆਤਮ-ਹੱਤਿਆ

By

Published : Sep 8, 2020, 5:28 AM IST

ਫ਼ਾਜ਼ਿਲਕਾ: ਪਿੰਡ ਅਲਿਆਣਾ ਵਿਖੇ ਪਿੰਡ ਦੇ ਹੀ ਲੜਕੇ ਵੱਲੋਂ ਇੱਕ ਲੜਕੀ ਨੂੰ ਅਸ਼ਲੀਲ ਮੈਸੇਜ ਭੇਜੇ ਗਏ। ਇਸ ਨੂੰ ਲੈ ਕੇ ਲੜਕੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ, ਪਰ ਇਨਸਾਫ਼ ਨਾਲ ਮਿਲਦਾ ਵੇਖ ਲੜਕੀ ਦੇ ਭਰਾ ਨੇ ਆਤਮ-ਹੱਤਿਆ ਕਰ ਲਈ ਹੈ।

ਮ੍ਰਿਤਕ ਦੀ ਭੈਣ ਨੇ ਦੱਸਿਆ ਕਿ 27 ਜੁਲਾਈ ਨੂੰ ਉਨ੍ਹਾਂ ਦੇ ਗੁਆਂਢੀ ਨੇ ਉਸ ਨੂੰ ਅਸ਼ਲੀਲ ਮੈਸੇਜ ਕੀਤੇ ਸਨ, ਜਿਸ ਤੋਂ ਬਾਅਦ ਉਸ ਨੇ ਪਿੰਡ ਦੀ ਪੰਚਾਇਤ ਨੂੰ ਸ਼ਿਕਾਇਤ ਕੀਤੀ ਤੇ ਪੰਚਾਇਤ ਨੇ ਵੀ ਕੋਈ ਉੱਚਿਤ ਕਦਮ ਨਹੀਂ ਚੁੱਕਿਆ। ਜਿਸ ਤੋਂ ਬਾਅਦ ਉਸ ਨੇ ਥਾਣਾ ਵਿਖੇ ਪੁਲਿਸ ਨੂੰ ਸ਼ਿਕਾਇਤ ਕੀਤੀ।

ਮ੍ਰਿਤਕ ਦਾ ਵੱਡਾ ਭਰਾ।

ਪਰ ਸ਼ਿਕਾਇਤ ਕੀਤੇ ਜਾਣ ਦੇ ਕਈ ਦਿਨਾਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਦੋਸ਼ੀ ਲੜਕੇ ਉਸ ਦੇ ਭਰਾ ਦਾ ਮਜ਼ਾਕ ਉਡਾਉਂਦੇ ਰਹਿੰਦੇ ਸਨ, ਜਿਸ ਤੋਂ ਤੰਗ ਆ ਕੇ ਉਸ ਨੇ ਸਪਰੇਅ ਪੀ ਕੇ ਆਤਮ-ਹੱਤਿਆ ਕਰ ਲਈ ਹੈ।

ਮ੍ਰਿਤਕ ਦੀ ਭੈਣ ਅਤੇ ਪੀੜਤ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਅਤੇ ਜਲਦ ਹੀ ਰਹਿੰਦੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।

ਇਸ ਮਾਮਲੇ ਨੂੰ ਲੈ ਕੇ ਪੀੜਤ ਲੜਕੀ ਅਤੇ ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਕਿ ਕੋਈ ਲੜਕਾ ਉਸ ਦੀ ਭੈਣ ਨੂੰ ਅਸ਼ਲੀਲ ਮੈਸੇਜ ਭੇਜਦਾ ਸੀ, ਜਿਸ ਦੀ ਸ਼ਿਕਾਇਤ ਵੀ ਕੀਤੀ ਗਈ, ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ।

ਭਰਾ ਦਾ ਕਹਿਣਾ ਹੈ ਕਿ ਪੁਲਿਸ ਦੀ ਅਣਗਹਿਲੀ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ, ਜੇ ਪੁਲਿਸ ਸਮੇਂ ਉੱਤੇ ਕਾਰਵਾਈ ਕਰਦੀ ਤਾਂ ਉਨ੍ਹਾਂ ਨੂੰ ਅੱਜ ਆਪਣੇ ਭਰਾ ਨੂੰ ਨਾ ਗੁਆਉਣਾ ਪੈਂਦਾ।

ਮ੍ਰਿਤਕ ਦੇ ਭਰਾ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ। ਤਾਂਕਿ ਲੋਕਾਂ ਦਾ ਪ੍ਰਸ਼ਾਸਨ ਸਿਰ ਤੋਂ ਭਰੋਸਾ ਨਾ ਉੱਠ ਜਾਵੇ ਅਤੇ ਲੜਕੀਆਂ ਆਪਣੀ ਇੱਜ਼ਤ ਦਾ ਬਚਾਅ ਕਰ ਸਕਣ।

ਪੁਲਿਸ ਅਧਿਕਾਰੀ।

ਏ.ਐਸ.ਆਈ ਗੁਰਚਰਣ ਸਿੰਘ ਨੇ ਕਿਹਾ ਕਿ ਉਸ ਦੇ ਕੋਲ ਥਾਣਾ ਅਰਨੀ ਵਾਲਾ ਵਲੋਂ ਸੂਚਨਾ ਆਈ ਸੀ ਕਿ ਮ੍ਰਿਤਕ ਨੇ ਗੁਰਪ੍ਰੀਤ ਸਿੰਘ ਉਮਰ 15 ਸਾਲ ਨੇ ਕੋਈ ਜਹਰੀਲੀ ਚੀਜ ਪੀਕੇ ਆਤਮ-ਹੱਤਿਆ ਕੀਤੀ ਹੈ ਜਿਸ ਦਾ ਮੈਂ ਪੋਸਟਮਾਰਟਮ ਕਰਵਾਇਆ ਅਤੇ ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਿੱਚ ਇੱਕ ਆਰੋਪੀ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਬਾਕੀ ਦੇ ਦੋਸ਼ੀ ਵੀ ਜਲਦ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।

ABOUT THE AUTHOR

...view details