ਪੰਜਾਬ

punjab

ETV Bharat / state

120 ਕਿਲੋ ਚੂਰਾ ਪੋਸਤ, ਡਰੱਗ ਮਨੀ ਅਤੇ ਪਿਸਤੌਲ ਸਮੇਤ ਦੋ ਕਾਬੂ - ਨਾਕਾਬੰਦੀ

ਫਾਜ਼ਿਲਕਾ ਪੁਲਿਸ ਨੇ 120 ਕਿਲੋ ਚੂਰਾ ਪੋਸਤ, ਇੱਕ ਦੇਸੀ ਪਿਸਤੌਲ (Pistol) ਅਤੇ 4.5 ਲੱਖ ਡਰੱਗਜ਼ ਮਨੀ (Drugs Money) ਸਮੇਤ ਦੋ ਨਸ਼ਾ ਤਸਕਰਾਂ ਕਾਬੂ ਕੀਤਾ ਹੈ।

120 ਕਿਲੋ ਚੂਰਾ ਪੋਸਤ, ਡਰੱਗ ਮਨੀ ਅਤੇ ਪਿਸਤੌਲ ਸਮੇਤ ਦੋ ਕਾਬੂ
120 ਕਿਲੋ ਚੂਰਾ ਪੋਸਤ, ਡਰੱਗ ਮਨੀ ਅਤੇ ਪਿਸਤੌਲ ਸਮੇਤ ਦੋ ਕਾਬੂ

By

Published : Jul 25, 2021, 7:02 PM IST

ਫਾਜ਼ਿਲਕਾ:ਪੁਲਿਸ ਨੇ 120 ਕਿਲੋ ਚੂਰਾ ਪੋਸਤ, ਇੱਕ ਦੇਸੀ ਪਿਸਤੌਲ (Pistol) ਅਤੇ 4.5 ਲੱਖ ਡਰੱਗਜ਼ ਮਨੀ ਸਮੇਤ ਦੋ ਨਸ਼ਾ ਤਸਕਰਾਂ ਕਾਬੂ ਕੀਤਾ ਹੈ।ਇਸ ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਬੀਤੀ 24 ਜੁਲਾਈ ਨੂੰ ਪਿੰਡ ਆਲਮਗੜ ਤੇ ਨਾਕਾਬੰਦੀ ਦੌਰਾਨ ਇਕ ਕਰੇਟਾ ਕਾਰ ਨੂੰ ਰੋਕਿਆ ਗਿਆ। ਜਿਸ ਦੀ ਤਲਾਸ਼ੀ ਦੌਰਾਨ ਇੱਕ 120 ਕਿਲੋ ਚੂਰਾ ਪੋਸਤ, ਇਕ ਦੇਸੀ ਰਿਵਾਲਵਰ ਅਤੇ 4.5 ਲੱਖ ਰੁਪਏ ਦੀ ਡਰੱਗ ਮਨੀ (Drugs Money) ਬਰਾਮਦ ਕੀਤੀ ਹੈ।

120 ਕਿਲੋ ਚੂਰਾ ਪੋਸਤ, ਡਰੱਗ ਮਨੀ ਅਤੇ ਪਿਸਤੌਲ ਸਮੇਤ ਦੋ ਕਾਬੂ

ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਖਿਲਾਫ਼ ਐਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਅਤੇ ਹੁਣ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ।

ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਨਸ਼ਾ ਤਸ਼ਕਰਾਂ ਉਤੇ ਛਾਪੇਮਾਰੀ ਅਤੇ ਚੈਕਿੰਗ ਦੌਰਾਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ:ਅੰਮ੍ਰਿਤਸਰ ਵਿੱਚ ਵੀ ਆਸ਼ਾ ਵਰਕਰਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ

ABOUT THE AUTHOR

...view details