ਫਾਜ਼ਿਲਕਾ:ਬੀਤੀ ਰਾਤ ਫਾਜ਼ਿਲਕਾ ਦੇ ਵਿੱਚ ਆਮ ਆਦਮੀ ਪਾਰਟੀ(app) ਦੇ ਦੋ ਆਗੂ ਆਪਸ ਵਿੱਚ ਭਿੜ ਗਏ ਦਰਅਸਲ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੱਤਰੇਵਾਲਾ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਸਟੇਟ ਜੁਆਇੰਟ ਸੈਕਟਰੀ ਵਰਿੰਦਰ ਸਿੰਘ ਖ਼ਾਲਸਾ ਫਾਜ਼ਿਲਕਾ ਦੇ ਆਦਰਸ਼ ਨਗਰ ਵਿਚ ਆਮ ਆਦਮੀ ਪਾਰਟੀ ਦੀ ਪਰਿਸ਼ਦ ਪੂਜਾ ਲੂਥਰਾ ਸਚਦੇਵਾ ਦੇ ਘਰ ਪੁੱਜੇ ਹੋਏ ਸਨ। ਵਰਿੰਦਰ ਖ਼ਾਲਸਾ ਨੇ ਦੱਸਿਆ ਕਿ ਪੂਜਾ ਲੂਥਰਾ ਸਚਦੇਵਾ ਦੇ ਘਰ ਉਨ੍ਹਾਂ ਵੱਲੋਂ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ ਸੀ।
ਆਪਸ ਚ ਭਿੜੇ ਆਪ ਆਗੂ, ਇਕ ਨੇ ਰੋਕਿਆ ਰਸਤਾ ਤਾਂ ਦੂਜੇ ਨੇ ਕੱਢੀ ਤਲਵਾਰ ਉਨ੍ਹਾਂ ਦੱਸਿਆ ਕਿ ਕਾਨਫਰੰਸ ਖ਼ਤਮ ਹੋਣ ਤੋਂ ਬਾਅਦ ਜਿਵੇਂ ਹੀ ਉਹ ਆਪਣੇ ਘਰ ਦੇ ਲਈ ਰਵਾਨਾ ਹੋਏ ਤਾਂ ਆਦਰਸ਼ ਨਗਰ ਦੀ ਗਲੀ ਨੰਬਰ ਚਾਰ ‘ਚ ਮਿਲਖ ਰਾਜ ਹਲਵਾਈ ਵਾਲੇ ਚੌਕ ਦੇ ਵਿਚ ਅਰੁਣ ਵਧਵਾ ਵੱਲੋਂ ਗੱਡੀ ਲਗਾ ਕੇ ਉਨ੍ਹਾਂ ਦਾ ਰਸਤਾ ਰੋਕ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਬਵਾਲ ਹੋ ਗਿਆ ।
ਇਹ ਸਾਰੀ ਵਾਰਦਾਤ ਇਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਜਿਸ ਵਿਚ ਸਾਫ ਤੌਰ ‘ਤੇ ਪਤਾ ਲੱਗਦਾ ਹੈ ਕਿ ਇੱਕ ਇਨੋਵਾ ਗੱਡੀ ਕਈ ਵਾਰ ਗਲੀ ਦੇ ਮੂਹਰੇ ਆ ਕੇ ਖੜ੍ਹੀ ਹੁੰਦੀ ਹੈ ਜਿਵੇਂ ਕਿਸੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੁੰਦਾ ਉਸ ਤੋਂ ਬਾਅਦ ਜਿਵੇਂ ਹੀ ਆਮ ਆਦਮੀ ਪਾਰਟੀ ਦੇ ਆਗੂ ਵਰਿੰਦਰ ਖ਼ਾਲਸਾ ਉਸ ਗਲੀ ਦੇ ਵਿੱਚੋਂ ਆ ਰਹੇ ਹੁੰਦੇ ਨੇ ਤਾਂ ਗੱਡੀ ਵੱਲੋਂ ਰਸਤਾ ਬੰਦ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਬਵਾਲ ਖੜ੍ਹਾ ਹੋ ਜਾਂਦਾ ਹੈ।
ਵਰਿੰਦਰ ਖ਼ਾਲਸਾ ਦੇ ਮੁਤਾਬਿਕ ਉਨ੍ਹਾਂ ਦਾ ਜ਼ਬਰਦਸਤੀ ਰਸਤਾ ਰੋਕਿਆ ਗਿਆ ਤੇ ਉਨ੍ਹਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਕਰਕੇ ਉਨ੍ਹਾਂ ਨੇ ਸੈਲਫ ਡਿਫੈਂਸ ਦੇ ਲਈ ਉਨ੍ਹਾਂ ਕੋਲ ਮੌਜੂਦ ਖ਼ਾਲਸੇ ਦੀ ਦਸਤਾਰ ਤਲਵਾਰ ਕੱਢੀ ਹਾਲਾਂਕਿ ਕੁਝ ਸਮੇਂ ਬਾਅਦ ਮਾਹੌਲ ਸ਼ਾਂਤ ਹੋ ਗਿਆ।
ਇਹ ਵੀ ਪੜੋ:Hemkund Sahib:5-5 ਫੁੱਟ ਡਿੱਗੀ ਬਰਫ, ਚਿੱਟੀ ਚਾਦਰ 'ਚ ਢੱਕਿਆ ਸ੍ਰੀ ਹੇਮਕੁੰਟ ਸਾਹਿਬ