ਪੰਜਾਬ

punjab

ETV Bharat / state

Fatehgarh Sahib: ਨਸ਼ੇ ਦੇ ਆਦੀ ਨੌਜਵਾਨ ਨੇ ਕੀਤਾ ਦਾਦੀ ਦਾ ਬੇਰਹਿਮੀ ਨਾਲ ਕਤਲ - ਨਸ਼ੇੜੀ ਪੋਤੇ ਵੱਲੋਂ ਦਾਦੀ ਦਾ ਬੇਰਹਿਮੀ ਨਾਲ ਕਤਲ

ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਇੱਕ ਪੋਤਰੇ ਨੇ ਆਪਣੀ ਹੀ ਦਾਦੀ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਗਹਿਣੇ ਅਤੇ ਮੋਬਾਈਲ ਖੋਹ ਕੇ ਵੇਚ ਦਿੱਤਾ ਅਤੇ ਨਸ਼ੇ ਦੀ ਪੂਰਤੀ ਕੀਤੀ। ਪੁਲਿਸ ਨੇ ਮੁਲਜ਼ਮ ਪੋਤਰੇ ਨੂੰ ਕਾਬੂ ਕਰ ਲਿਆ ਹੈ।

Fatehgarh Sahib: A drug addict youth brutally murdered his own grandmother
Fatehgarh Sahib: ਨਸ਼ੇ ਦੇ ਆਦੀ ਨੌਜਵਾਨ ਨੇ ਕੀਤਾ ਆਪਣੀ ਹੀ ਦਾਦੀ ਦਾ ਬੇਰਹਿਮੀ ਨਾਲ ਕਤਲ

By

Published : Jun 15, 2023, 2:28 PM IST

ਨਸ਼ੇੜੀ ਪੋਤੇ ਵੱਲੋਂ ਦਾਦੀ ਦਾ ਬੇਰਹਿਮੀ ਨਾਲ ਕਤਲ

ਸ੍ਰੀ ਫ਼ਤਹਿਗੜ੍ਹ ਸਾਹਿਬ:ਪੰਜਾਬ ਵਿੱਚ ਵੱਧ ਰਿਹਾ ਨਸ਼ਾ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਅਕਸਰ ਨਸ਼ੇ ਦੇ ਆਦੀ ਲੋਕ ਰਿਸ਼ਤੇ ਨਾਤੇ ਤੱਕ ਭੁੱਲ ਜਾਂਦੇ ਹਨ ਅਤੇ ਖੂਨੀ ਰੂਪ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਤੋਂ, ਜਿਥੇ ਇਕ ਨਸ਼ੇ ਦੇ ਆਦਿ ਨੌਜਵਾਨ ਨੇ ਆਪਣੀ ਦਾਦੀ ਦੇ ਗਹਿਣੇ ਚੋਰੀ ਕਰਨ ਦੀ ਨੀਅਤ ਨਾਲ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਕਤਲ ਕੀਤੀ ਦਾਦੀ ਦੀ ਮ੍ਰਿਤਕ ਦੇਹਿ ਨੂੰ ਅਮਲੋਹ ਦੇ ਨਜਦੀਕੀ ਪਿੰਡ ਖਨਿਆਣ ਰੋਡ 'ਤੇ ਖੇਤਾਂ ਵਿਚ ਸੁੱਟ ਦਿੱਤਾ। ਮਾਮਲੇ ਸਬੰਧੀ ਪ੍ਰੈਸ ਵਾਰਤਾ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾਂ ਮਿਲੀ ਸੀ ਕਿ ਖਨਿਆਣ ਦੀ ਰਹਿਣ ਵਾਲੀ ਬਜੁਰਜ ਮਹਿਲਾ ਦੀ ਲਾਸ਼ ਖੇਤਾਂ ਵਿਚ ਮਿਲੀ ਹੈ, ਮਾਮਲੇ ਸਬੰਧੀ ਪੜਤਾਲ ਲਈ ਪੁਲਿਸ ਪਹੁੰਚੀ ਅਤੇ ਮਹਿਲਾ ਦੇ ਕਤਲ ਦੀ ਗੁੱਥੀ ਸੁਲਝਾਉਣਦੇ ਹੋਏ ਮਹਿਲਾ ਦੇ ਪੋਤਰੇ ਨੂੰ ਗਿਰਫਤਾਰ ਕੀਤਾ ਹੈ।

ਨਸ਼ੇ ਦਾ ਆਦੀ ਸੀ ਨੌਜਵਾਨ:ਡੀਐਸਪੀ ਅਮਲੋਹ ਜੰਗਜੀਤ ਸਿੰਘ ਨੇ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ 24 ਘੰਟੇ ਵਿਚ ਸੁਲਝਾ ਲਿਆ ਹੈ। ਉਹਨਾਂ ਨੇ ਦੱਸਿਆ ਕਿ ਦਲਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਖਨਿਆਣ ਨੇ ਆਪਣਾ ਬਿਆਨ ਲਿਖਵਾਇਆ ਕਿ ਉਸਦੀ ਮਾਤਾ ਹਰਮਿੰਦਰ ਕੌਰ ਉਮਰ 82 ਸਾਲ ਬਾਹਰ ਖੇਤਾਂ ਵਿਚ ਬਣੇ ਮਕਾਨ ਵਿਚ ਰਹਿੰਦੀ ਸੀ। ਕੱਲ੍ਹ ਪੁੱਤਰ ਰਣਵੀਰ ਸਿੰਘ ਉਸ ਦੇ ਘਰ ਆਇਆ ਅਤੇ ਉਸ ਦੀ ਮਾਤਾ ਨੂੰ ਕਹਿਣ ਲੱਗਾ ਕਿ ਤੈਨੂੰ ਮੇਰੀ ਮਾਤਾ ਕਮਲਜੀਤ ਕੌਰ ਬੁਲਾ ਰਹੀ ਹੈ। ਮੈਂ ਤੈਨੂੰ ਗੱਡੀ ਵਿਚ ਲੈਣ ਆਇਆ ਹਾਂ ਜਿਸਤੇ ਰਣਵੀਰ ਸਿੰਘ ਹਰਮਿੰਦਰ ਕੋਰ ਨੂੰ ਆਪਣੀ ਕਾਰ ਵਿਚ ਬਿਠਾ ਕੇ ਲੈ ਗਿਆ। ਪਰ ਨਾ ਉਹ ਆਪਣੇ ਘਰ ਵਾਪਿਸ ਆਈ ਨਾ ਹੀ ਕੀਤੇ ਹੋਰ ਮਿਲੀ। ਕਰੀਬ 2 ਘੰਟੇ ਬੀਤ ਜਾਣ ਤੋਂ ਬਾਅਦ ਰਾਹਗੀਰਾਂ ਨੇ ਦਸਿਆ ਕਿ ਇੱਕ ਬਿਰਧ ਔਰਤ ਦੀ ਲਾਸ਼ ਅਮਲੋਹ ਸਾਈਡ ਨੂੰ ਜਾਂਦੇ ਰਾਹ ਵਿਚ ਮੱਕੀ ਦੇ ਖੇਤਾਂ ਵਿੱਚ ਪਈ ਹੈ, ਜਦੋਂ ਮੈਂ ਜਾ ਕੇ ਦੇਖਿਆ ਤਾਂ ਲਾਸ਼ ਉਸ ਦੀ ਮਾਤਾ ਦੀ ਸੀ।

ਕਤਲ ਕਰਕੇ ਇਸ ਨਸ਼ਾ ਪੂਰਾ ਕੀਤਾ : ਮੌਕੇ 'ਤੇ ਦੇਖਿਆ ਕਿ ਮਾਤਾ ਕੋਲ ਗਹਿਣੇ ਅਤੇ ਮੋਬਾਇਲ਼ ਫੋਨ ਗਾਇਬ ਸੀ,ਨੱਕ ਤੇ ਕੰਨ ਵਿਚੋਂ ਖੂਨ ਨਿਕਲਿਆ ਹੋਇਆ ਸੀ। ਮ੍ਰਿਤਕ ਔਰਤ ਦੇ ਪੁੱਤਰ ਨੇ ਦੱਸਿਆ ਕਿ ਉਸਦਾ ਬੀਟਾ ਹੀ ਦਾਦੀ ਨੂੰ ਲੈਕੇ ਗਿਆ ਸੀ। ਜੋ ਨਸ਼ੇ ਕਰਨ ਦਾ ਆਦਿ ਹੈ ਜਿਸ ਨੇ ਨਸ਼ੇ ਦੀ ਪੂਰਤੀ ਲਈ ਹਰਮਿੰਦਰ ਕੋਰ ਦਾ ਕਤਲ ਕਰਕੇ ਇਸ ਨਸ਼ਾ ਪੂਰਾ ਕੀਤਾ ਹੈ।ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ ਧਾਰਾ 302,404 ਆਈ.ਪੀ.ਸੀ ਦਰਜ ਕਰਕੇ ਗ੍ਰਿਫਤਾਰ ਕਰਕੇ ਵਾਰਦਾਤ ਵਿਚ ਵਰਤੀ ਗਈ ਕਾਰ ਰੰਗ ਸਿਲਵਰ ਚੋਰੀ ਕੀਤਾ ਮੋਬਾਇਲ ਗਹਿਣੇ ਉਸ ਦੀ ਨਿਸ਼ਾਨਦੇਹੀ 'ਤੇ ਬਰਾਮਦ ਕੀਤੇ ਗਏ ਹਨ।

ABOUT THE AUTHOR

...view details