ਫਤਿਹਗੜ੍ਹ ਸਾਹਿਬ: ਮਾਤਾ ਗੁਜਰੀ ਕਾਲਜ 'ਚ ਗਲੋਬਲ ਸਿੱਖ ਫੈਡਰੇਸ਼ਨ ਅਤੇ ਖਾਲਸਾ ਫੁੱਟਬਾਲ ਕਲੱਬ ਵੱਲੋਂ ਇੱਕ ਫੁੱਟਬਾਲ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਿੱਖ ਖਿਡਾਰੀਆਂ ਨੇ ਫੁੱਟਬਾਲ ਦੇ ਮੈਚ ਖੇਡੇ। ਇਸ ਮੌਕੇ ਗੱਲਬਾਤ ਕਰਦੇ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀਆਂ 22 ਅਤੇ ਇੱਕ ਚੰਡੀਗੜ੍ਹ ਦੀ ਟੀਮ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਫੁੱਟਬਾਲ ਮੁਕਾਬਲਾ ਅੰਮ੍ਰਿਤਸਰ ਵਿੱਚ ਹੋਇਆ ਅਤੇ ਦੂਸਰਾ ਫਤਿਹਗੜ੍ਹ ਸਾਹਿਬ ਵਿੱਚ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫਾਈਨਲ ਮੈਚ 8 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੋਵੇਗਾ।
ਸਿੱਖ ਫੁੱਟਬਾਲ ਕੱਪ: ਜੇਤੂ ਟੀਮ ਨੂੰ ਮਿਲਣਗੇ 5 ਲੱਖ ਰੁਪਏ, ਕੋਚ ਨੂੰ ਵੀ ਮਿਲੇਗੀ ਇਨਾਮ ਰਾਸ਼ੀ - sikh football cup tournament in fatehgarh sahib
ਫਤਿਹਗੜ੍ਹ ਸਾਹਿਬ 'ਚ ਫੁੱਟਬਾਲ ਮੁਕਾਬਲਾ ਕਰਵਾਇਆ ਗਿਆ। ਫੁੱਟਬਾਲ ਮੁਕਾਬਲੇ ਲਈ ਪੰਜਾਬ ਦੀਆਂ 22 ਅਤੇ ਇੱਕ ਚੰਡੀਗੜ੍ਹ ਦੀ ਟੀਮ ਬਣਾਈ ਗਈ ਹੈ। ਇਸ ਤੋਂ ਪਹਿਲਾਂ ਦਾ ਫੁੱਟਬਾਲ ਮੁਕਾਬਲਾ ਅੰਮ੍ਰਿਤਸਰ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਜੇਤੂ ਰਹਿਣ ਵਾਲੀ ਟੀਮ ਨੂੰ ਪੰਜ ਲੱਖ ਰੁਪਏ ਅਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਤਿੰਨ ਲੱਖ ਰੁਪਏ ਦਿੱਤੇ ਜਾਣਗੇ ਜਦੋਂਕਿ ਹਰ ਇਕ ਕੋਚ ਨੂੰ 25 ਹਜਾਰ ਦੀ ਰਾਸ਼ੀ ਦਿੱਤੀ ਜਾਵੇਗੀ।
ਉੱਥੇ ਹੀ ਇਸ ਮੌਕੇ ਤੇ ਮੌਜੂਦ ਐਸਜੀਪੀਸੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਦਾ ਕਹਿਣਾ ਸੀ ਕਿ ਇਹ ਬਹੁਤ ਹੀ ਚੰਗਾ ਉਪਰਾਲਾ ਹੈ ਜਿਸ ਦੇ ਨਾਲ ਖਿਡਾਰੀਆਂ ਨੂੰ ਉਤਸ਼ਾਹ ਮਿਲੇਗਾ । ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੇ ਨਾਲ ਖਿਡਾਰੀਆਂ ਦਾ ਮਨੋਬਲ ਉੱਚਾ ਹੋਵੇਗਾ, ਸਿੱਖੀ ਪ੍ਰਫੁੱਲਤ ਹੋਵੇਗੀ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ । ਉਨ੍ਹਾਂ ਕਿਹਾ ਕਿ ਐਸਜੀਪੀਸੀ ਵੱਲੋਂ ਉਨ੍ਹਾਂ ਨੂੰ ਬਣਦਾ ਸਹਿਯੋਗ ਜ਼ਰੂਰ ਦਿੱਤਾ ਜਾਵੇਗਾ।